14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-07-2026

28 ਸਾਲ ਤੋਂ ਵੱਧ ਸੇਵਾ ਨਿਭਾਉਣ ਮਗਰੋਂ ਲੈਕਚਰਾਰ ਮੈਡਮ ਇੰਦੂ ਮੈਣੀ ਹੋਏ ਸੇਵਾਮੁਕਤ

ਅਜੀਤ ਡੈਸਕ 01-07-2026
ਫ਼ਾਜ਼ਿਲਕਾ, 30 ਜੂਨ(ਅਮਰਜੀਤ ਸ਼ਰਮਾ)-ਸਕੂਲ ਆਫ਼ ਐਮੀਨੈਂਸ ਫ਼ਾਜ਼ਿਲਕਾ ਵਿਖੇ ਪ੍ਰਿੰਸੀਪਲ ਹਰੀ ਚੰਦ ਕੰਬੋਜ ਦੀ ਅਗਵਾਈ ਹੇਠ ਤਾਇਨਾਤ ਆਪਣੇ ਕੰਮ ਪ੍ਰਤੀ ਸਮਰਪਿਤ ਅਤੇ ਸ਼ਾਂਤ ਸੁਭਾਅ ਦੇ ਮਾਲਕ ਪੰਜਾਬੀ ਵਿਸ਼ੇ ਦੇ ਲੈਕਚਰਾਰ ਮੈਡਮ ਇੰਦੂ ਮੈਣੀ ਆਪਣੀ 28 ਸਾਲ ਤੋਂ ਵੱਧ ਦੀ ਲੰਮੀ ਅਤੇ ਸ਼ਾਨਦਾਰ ਸੇਵਾ ਨਿਭਾਉਣ ਮਗਰੋਂ ਅੱਜ ਸੇਵਾਮੁਕਤ ਹੋ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੇ ਮੀਡੀਆ ਇੰਚਾਰਜ ਕਾਮਰਸ ਲੈਕਚਰਾਰ ਸੰਦੀਪ ਅਨੇਜਾ ਨੇ ਦੱਸਿਆ ਕਿ ਮੈਡਮ ਇੰਦੂ ਮੈਣੀ ਵਲੋਂ ਆਪਣੇ ਪੂਰੇ ਕਾਰਜਕਾਲ ਦੌਰਾਨ ਹਮੇਸ਼ਾ ਸ਼ਾਂਤ ਚਿੱਤ ਹੋ ਕੇ ਪੜ੍ਹਾਉਣਾ ਅਤੇ ਵਿਦਿਆਰਥੀਆਂ ਨੂੰ ਸਖ਼ਤ ਮਿਹਨਤ ਲਈ ਪ੍ਰੇਰਿਤ ਕਰਨਾ ਹੀ ਉਨ੍ਹਾਂ ਦੀ ਮੁੱਖ ਪਛਾਣ ਰਹੀ ਹੈ। ਉਨ੍ਹਾਂ ਦੱਸਿਆ ਕਿ ਮੈਡਮ ਇੰਦੂ ਮੈਣੀ ਦੀ ਸਰਕਾਰੀ ਨੌਕਰੀ ਵਿਚ ਬਤੌਰ ਐੱਸ.ਐੱਸ. ਮਿਸਟਰੈੱਸ ਨਿਯੁਕਤੀ 31 ਦਸੰਬਰ 1997 ਨੂੰ ਹੋਈ ਸੀ ਅਤੇ ਉਨ੍ਹਾਂ ਸਰਕਾਰੀ ਹਾਈ ਸਕੂਲ ਢੰਡੀ ਕਦੀਮ ਵਿਖੇ ਜੁਆਇਨ ਕੀਤਾ ਸੀ। ਇਸ ਤੋਂ ਬਾਅਦ ਉਨ੍ਹਾਂ ਲਮੋਚੜ ਕਲਾਂ, ਹਸਤ ਕਲਾਂ, ਨੂਰਸ਼ਾਹ ਅਤੇ ਮੋਜ਼ਮ ਆਦਿ ਸਕੂਲਾਂ ਵਿਚ ਵੀ ਆਪਣੀਆਂ ਸੇਵਾਵਾਂ ਦਿੱਤੀਆਂ। 12 ਦਸੰਬਰ 2011 ਨੂੰ ਉਹ ਬਦਲੀ ਕਰਵਾ ਕੇ ਮੌਜੂਦਾ ਸਕੂਲ ਵਿਚ ਆਏ ਅਤੇ ਇੱਥੇ ਬਤੌਰ ਐੱਸ.ਐੱਸ. ਮਿਸਟਰੈੱਸ ਕੰਮ ਕੀਤਾ। ਸਾਲ 2021 ਵਿਚ ਉਨ੍ਹਾਂ ਦੀ ਤਰੱਕੀ ਬਤੌਰ ਪੰਜਾਬੀ ਲੈਕਚਰਾਰ ਹੋ ਗਈ ਅਤੇ ਉਹ ਇਸੇ ਸਕੂਲ ਵਿਚ ਹੀ ਤਾਇਨਾਤ ਰਹੇ। ਪਰਿਵਾਰਕ ਪਿਛੋਕੜ ਬਾਰੇ ਦੱਸਦਿਆਂ ਉਨ੍ਹਾਂ ਕਿਹਾ ਕਿ ਮੈਡਮ ਇੰਦੂ ਦਾ ਵਿਆਹ ਅਪ੍ਰੈਲ 2000 ਵਿਚ ਪ੍ਰਸਿੱਧ ਐਡਵੋਕੇਟ ਨਰਿੰਦਰ ਬੰਟੂ ਮੈਣੀ ਨਾਲ ਹੋਇਆ। ਸਾਲ 2002 ਵਿਚ ਉਨ੍ਹਾਂ ਦੇ ਘਰ ਪੁੱਤਰ ਨਮਨਬੀਰ ਨੇ ਜਨਮ ਲਿਆ, ਜੋ ਅੱਜ-ਕੱਲ੍ਹ ਗੁਰੂ ਗਰਾਮ ਵਿਖੇ ਇਕ ਨਿੱਜੀ ਕੰਪਨੀ ਵਿਚ ਬਤੌਰ ਇੰਜੀਨੀਅਰ ਸੇਵਾਵਾਂ ਦੇ ਰਿਹਾ ਹੈ। ਮੈਡਮ ਇੰਦੂ ਮੈਣੀ ਅਤੇ ਉਨ੍ਹਾਂ ਦੇ ਪਤੀ ਐਡਵੋਕੇਟ ਨਰਿੰਦਰ ਬੰਟੂ ਮੈਣੀ ਦਾ ਸਕੂਲ ਪਹੁੰਚਣ ’ਤੇ ਹਾਰ ਪਹਿਨਾ ਕੇ ਨਿੱਘਾ ਸਵਾਗਤ ਕੀਤਾ ਗਿਆ। ਪ੍ਰਿੰਸੀਪਲ ਅਤੇ ਸਟਾਫ਼ ਵੱਲੋਂ ਉਨ੍ਹਾਂ ਨੂੰ ਰਿਫਰੈਸ਼ਮੈਂਟ ਦੇਣ ਉਪਰੰਤ ਸਮੂਹ ਸਟਾਫ਼ ਮੈਂਬਰ ਖ਼ੁਦ ਉਨ੍ਹਾਂ ਨੂੰ ਸਨਮਾਨ ਸਹਿਤ ਘਰ ਛੱਡਣ ਲਈ ਗਏ। ਉੱਥੇ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਵਲੋਂ ਸਾਰਿਆਂ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਪ੍ਰਿੰਸੀਪਲ ਹਰੀ ਚੰਦ ਕੰਬੋਜ, ਮਹਿੰਦਰ ਕੁਮਾਰ, ਲੈਕਚਰਾਰ ਧਰਮਿੰਦਰ ਗੁਪਤਾ, ਸੰਦੀਪ ਅਨੇਜਾ, ਰਾਜੇਸ਼ ਤਨੇਜਾ, ਰਾਕੇਸ਼ ਜੁਨੇਜਾ, ਅਮਨਦੀਪ ਸਿੰਘ, ਅਸ਼ੋਕ ਧਮੀਜਾ, ਰਿਸ਼ੂ ਸੇਠੀ, ਸੁਧੀਰ ਕਾਲੜਾ, ਮੈਡਮ ਉਪਾਸਨਾ ਆਰਿਆ, ਸ਼ੀਨਮ, ਸੁਧਾ ਬਾਲਾ, ਰੁਚੀ, ਮੀਨੂ, ਸ਼ਿਪਰਾ, ਸੁਮਨ ਭਠੇਜਾ, ਵੀਰਪਾਲ ਕੌਰ ਅਤੇ ਹੋਰਨਾਂ ਸਟਾਫ਼ ਮੈਂਬਰਾਂ ਨੇ ਮੈਡਮ ਇੰਦੂ ਮੈਣੀ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੇ ਚੰਗੇ ਸਿਹਤ ਅਤੇ ਸੁਖਾਵੇਂ ਭਵਿੱਖ ਲਈ ਸ਼ੁੱਭਕਾਮਨਾਵਾਂ ਭੇਟ ਕੀਤੀਆਂ।
ਪਿਛਲੀ ਖ਼ਬਰ ਨਵਰਾਜ ਕੰਬੋਜ ਨੇ ਪੰਜਾਬ ਸਟੇਟ ਰੈਸਲਿੰਗ ਚੈਂਪੀਅਨਸ਼ਿਪ ’ਚ ਜਿੱਤਿਆ ਸੋਨ ਤਗਮਾ ਅਗਲੀ ਖ਼ਬਰ ਸਰਕਾਰੀ ਸਕੂਲ ਵਿਚੋਂ ਸਾਮਾਨ ਚੋਰੀ ਕਰਨ ਵਾਲੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।