04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-07-2026

ਸੀਮੈਂਟ ਨਾਲ ਭਰਿਆ ਟਰਾਲਾ ਪਲਟਿਆ

ਅਜੀਤ ਡੈਸਕ 04-07-2026
ਬੱਲੂਆਣਾ, 3 ਜੁਲਾਈ (ਜਸਮੇਲ ਸਿੰਘ ਢਿੱਲੋਂ)-ਹਿੰਮਤਪੁਰਾ ਤੋਂ ਬਜੀਦਪੁਰ ਭੋਮਾ ਨਵੀਂ ਬਣ ਰਹੀ ਸੜਕ ’ਤੇ ਸੀਮੈਂਟ ਨਾਲ ਭਰਿਆ 16 ਟਾਇਰਾਂ ਟਰਾਲਾ ਪਲਟਿਆ। ਟਰਾਲਾ ਪਲਟਣ ਦਾ ਮੁੱਖ ਕਾਰਨ ਸੜਕ ਦੀ ਸਹੀ ਕੁਟਾਈ ਨਾ ਹੋਣਾ ਦੱਸਿਆ ਜਾ ਰਿਹਾ ਹੈ। ਆਸ-ਪਾਸ ਤੋਂ ਪੁੱਜੇ ਲੋਕਾਂ ਨੇ ਦੱਸਿਆ ਕਿ ਸੜਕ ਦਾ ਕੰਮ ਕੇਵਲ ਗੋਂਗਲੂਆਂ ਤੋਂ ਮਿੱਟੀ ਝਾੜਨ ਵਾਲਾ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ 6 ਮਹੀਨੇ ਪਹਿਲਾਂ ਸੀਤੋ ਗੁੰਨ੍ਹੋਂ ਤੋਂ ਹਿੰਮਤਪੁਰਾ ਤੱਕ ਨਵੀਂ ਬਣਾਈ ਸੜਕ ਵੀ ਥਾਂ-ਥਾਂ ਤੋਂ ਟੁੱਟ ਗਈ ਹੈ। ਉਸੇ ਤਰ੍ਹਾਂ ਹੀ ਹਿੰਮਤਪੁਰਾ ਤੋਂ ਬਜੀਦਪੁਰ ਭੋਮਾ ਦਾ ਹਾਲ ਹੈ। ਸਾਈਡਾਂ ਉੱਤੇ ਪੂਰੀ ਕੁਟਾਈ ਨਾ ਹੋਣ ਕਾਰਨ ਹੀ ਟਰਾਲਾ ਪਲਟਿਆ ਹੈ। ਅਸਲ ਵਿਚ ਸੜਕ ਠੇਕੇਦਾਰ ਵਲੋਂ ਸੜਕ ਬਣਾਉਣ ਵਿਚ ਵੱਡੀ ਅਣਗਹਿਲੀ ਕੀਤੀ ਜਾ ਰਹੀ ਹੈ। ਘਟੀਆ ਅਤੇ ਘੱਟ ਮੈਟੀਰੀਅਲ ਵਰਤਿਆ ਜਾ ਰਿਹਾ ਹੈ।
ਪਿਛਲੀ ਖ਼ਬਰ ਅਰੁਣ ਨਾਰੰਗ ਨੇ ਪਿੰਡ ਤੂਤਵਾਲਾ ’ਚ ਲੋਕ ਮਿਲਣੀ ਪ੍ਰੋਗਰਾਮ ਤਹਿਤ ਸਮੱਸਿਆਵਾਂ ਸੁਣੀਆਂ ਅਗਲੀ ਖ਼ਬਰ ਨਗਰ ਕੌਂਸਲ ਚੋਣਾਂ ਦੇ ਮੱਦੇਨਜ਼ਰ ਸ਼ਹਿਰ ’ਚ ਪੁਲਿਸ ਵਲੋਂ ਫਲੈਗ ਮਾਰਚ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।