09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-07-2026

ਮੀਂਹ ਤੋਂ ਬਾਅਦ ਸਬਜ਼ੀਆਂ ਦੇ ਭਾਅ ’ਚ ਵਾਧਾ, ਰਸੋਈ ਦਾ ਬਜਟ ਵਿਗੜਿਆ

ਅਜੀਤ ਡੈਸਕ 14-07-2026
ਮੰਡੀ ਘੁਬਾਇਆ, 13 ਜੁਲਾਈ(ਅਮਨ ਬਵੇਜਾ)-ਹਾਲ ਹੀ ਵਿਚ ਪਈ ਬਾਰਿਸ਼ ਤੋਂ ਬਾਅਦ ਸਬਜ਼ੀਆਂ ਦੇ ਭਾਅ ਵਿਚ ਅਚਾਨਕ ਵਾਧਾ ਹੋਣ ਕਾਰਨ ਆਮ ਲੋਕਾਂ ਦੀ ਰਸੋਈ ਦਾ ਬਜਟ ਵਿਗੜ ਗਿਆ ਹੈ। ਮੰਡੀਆਂ ਵਿਚ ਟਮਾਟਰ, ਭਿੰਡੀ, ਸ਼ਿਮਲਾ ਮਿਰਚ, ਹਰੀ ਮਿਰਚ, ਅਦਰਕ ਅਤੇ ਹੋਰ ਹਰੀਆਂ ਸਬਜ਼ੀਆਂ ਦੇ ਰੇਟ ਪਹਿਲਾਂ ਦੇ ਮੁਕਾਬਲੇ ਵਧੇ ਹੋਏ ਨਜ਼ਰ ਆ ਰਹੇ ਹਨ। ਸਬਜ਼ੀ ਵਿਕਰੇਤਾਵਾਂ ਦਾ ਕਹਿਣਾ ਹੈ ਕਿ ਬਾਰਿਸ਼ ਕਾਰਨ ਕਈ ਥਾਵਾਂ ’ਤੇ ਸਬਜ਼ੀਆਂ ਦੀ ਫ਼ਸਲ ਪ੍ਰਭਾਵਿਤ ਹੋਈ ਹੈ। ਜਿਸ ਨਾਲ ਮੰਡੀਆਂ ਵਿਚ ਆਮਦ ਘੱਟ ਗਈ ਹੈ। ਸਪਲਾਈ ਘਟਣ ਅਤੇ ਮੰਗ ਬਰਕਰਾਰ ਰਹਿਣ ਕਾਰਨ ਭਾਅ ਵਿਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਇਸ ਦਾ ਸਿੱਧਾ ਅਸਰ ਘਰੇਲੂ ਖ਼ਰਚ ’ਤੇ ਪਿਆ ਹੈ। ਸਬਜੀ ਵਿਕਰੇਤਾਵਾਂ ਨੇ ਦੱਸਿਆ ਕਿ ਚੌਲੇ ਮੰਡੀ ਵਿਚ 55 ਤੋਂ 60 ਰੁਪਏ ਮਿਲਦੇ ਹਨ, ਉਹ 80 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵੇਚਦੇ ਹਨ। ਇਸ ਤਰ੍ਹਾਂ ਹੀ ਕੱਦੂ ਮੰਡੀ ਵਿਚ 30 ਰੁਪਏ ਪ੍ਰਤੀ ਕਿਲੋ ਅਤੇ ਪ੍ਰਚੂਨ ਵਿਚ 50 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵੇਚਦੇ ਹਨ, ਤੋਰੀ ਮੰਡੀ ਵਿਚ 30 ਰੁਪਏ ਪ੍ਰਤੀ ਕਿਲੋ ਮਿਲਦੀ ਹੈ। ਜਿਹੜੀ ਪ੍ਰਚੂਨ ਵਿਚ 60 ਰੁਪਏ ਪ੍ਰਤੀ ਕਿਲੋ , ਸਿਮਲਾ ਮਿਰਚ ਮੰਡੀ ਵਿਚ 50 ਤੋਂ 55 ਰੁਪਏ ਪ੍ਰਤੀ ਕਿਲੋ ਅਤੇ ਪ੍ਰਚੂਨ ਵਿਚ 80 ਰੁਪਏ ਪ੍ਰਤੀ ਕਿਲੋ, ਅਰਬੀ 25 ਰੁਪਏ ਪ੍ਰਤੀ ਕਿਲੋ ਮਿਲਦੀ ਹੈ। ਜਿਹੜੀ ਅੱਗੇ ਪ੍ਰਚੂਨ ਵਿਚ 50 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵੇਚਦੇ ਹਨ। ਇਸ ਤਰ੍ਹਾਂ ਖੀਰਾ, ਟਿੰਡੋ ਅਤੇ ਹੋਰ ਸਬਜੀਆਂ ਦੇ ਭਾਅ ਵਿਚ ਵੀ ਵਾਧਾ ਹੋਇਆ ਹੈ। ਘਰੇਲੂ ਮਹਿਲਾਵਾਂ ਦਾ ਕਹਿਣਾ ਹੈ ਕਿ ਹਰ ਰੋਜ਼ ਵਰਤੀਆਂ ਜਾਣ ਵਾਲੀਆਂ ਸਬਜ਼ੀਆਂ ਮਹਿੰਗੀਆਂ ਹੋਣ ਕਾਰਨ ਰਸੋਈ ਦਾ ਮਹੀਨਾਵਾਰ ਬਜਟ ਪ੍ਰਭਾਵਿਤ ਹੋ ਗਿਆ ਹੈ। ਕਈ ਪਰਿਵਾਰ ਹੁਣ ਮਹਿੰਗੀਆਂ ਸਬਜ਼ੀਆਂ ਦੀ ਥਾਂ ਸਸਤੇ ਵਿਕਲਪ ਚੁਣਨ ਲਈ ਮਜਬੂਰ ਹੋ ਰਹੇ ਹਨ। ਵਪਾਰੀਆਂ ਦਾ ਮੰਨਣਾ ਹੈ ਕਿ ਜੇਕਰ ਮੌਸਮ ਸਾਫ਼ ਰਹਿੰਦਾ ਹੈ ਅਤੇ ਖੇਤਾਂ ਵਿਚੋਂ ਸਬਜ਼ੀਆਂ ਦੀ ਆਮਦ ਵਧਦੀ ਹੈ ਤਾਂ ਆਉਣ ਵਾਲੇ ਦਿਨਾਂ ਵਿਚ ਕੀਮਤਾਂ ਵਿਚ ਕੁਝ ਨਰਮੀ ਆ ਸਕਦੀ ਹੈ। ਫਿਲਹਾਲ ਗਾਹਕਾਂ ਨੂੰ ਮਹਿੰਗੀਆਂ ਸਬਜ਼ੀਆਂ ਖਰੀਦਣੀਆਂ ਪੈ ਰਹੀਆਂ ਹਨ।
ਪਿਛਲੀ ਖ਼ਬਰ ਬਰਸਾਤਾਂ ਕਾਰਨ ਪਾਣੀ ਖੜ੍ਹਨ ’ਤੇ ਵੱਧ ਸਕਦੀ ਹੈ ਮੱਛਰਾਂ ਦੀ ਪੈਦਾਵਾਰ-ਡਾ. ਕਵਿਤਾ ਸਿੰਘ ਸਿਵਲ ਸਰਜਨ ਵਲੋਂ ਲੋਕਾਂ ਨੂੰ... ਅਗਲੀ ਖ਼ਬਰ ਧਾਰਮਿਕ ਸਥਾਨਾਂ ਨੂੰ ਰੇਲ ਲਿੰਕ ਨਾਲ ਜੋੜਨ ਦੀ ਮੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।