10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2026

ਫ਼ਿਰੋਜ਼ਪੁਰ ਦਾ ਗੁਰੂ ਨਾਨਕ ਕਾਲਜ ਸਿੱਖਿਆ ਦੇ ਖੇਤਰ ਅੰਦਰ ਜਗਾ ਰਿਹਾ ਹੈ ਨਿਵੇਕਲੀ ਅਲਖ਼

ਅਜੀਤ ਡੈਸਕ 18-07-2026
ਫ਼ਿਰੋਜ਼ਪੁਰ,17 ਜੁਲਾਈ (ਦਵਿੰਦਰ ਪਾਲ ਸਿੰਘ)-ਸਿੱਖਿਆ, ਸਾਹਿਤ ਅਤੇ ਕਲਾ ਦੇ ਖੇਤਰ ਵਿਚ ਗੁਰੂ ਨਾਨਕ ਕਾਲਜ ਫ਼ਿਰੋਜ਼ਪੁਰ ਸਾਰੇ ਸਰਹੱਦੀ ਇਲਾਕੇ ਲਈ ਨਿਰੰਤਰ ਕਾਰਜਸ਼ੀਲ ਹੈ, ਜੋ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਹਰ ਸੰਭਵ ਕਾਰਜਾਂ ਲਈ ਕਾਰਜਸ਼ੀਲ ਰਹਿੰਦਾ ਹੈ। ਪਿਛਲੇ ਦਿਨਾਂ ਵਿਚ ਪੰਜਾਬ ਯੂਨੀਵਰਸਿਟੀ ਵਲੋਂ ਐਲਾਨੇ ਗਏ ਨਤੀਜਿਆਂ ਵਿਚ ਗੁਰੂ ਨਾਨਕ ਕਾਲਜ ਦੇ ਵਿਦਿਆਰਥੀਆਂ ਦਾ ਪ੍ਰਦਰਸ਼ਨ ਬੜਾ ਹੀ ਸ਼ਾਨਦਾਰ ਰਿਹਾ ਹੈ। ਨਤੀਜਿਆਂ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਕਾਲਜ ਦੇ ਚੇਅਰਮੈਨ ਅਸੀਸ ਪ੍ਰੀਤ ਸਿੰਘ ਸਾਂਈਂਆਂ ਵਾਲਾ ਨੇ ਵਿਦਿਆਰਥੀਆਂ ਨੂੰ ਵਧਾਈਆਂ ਦਿੰਦਿਆਂ ਉਨ੍ਹਾਂ ਦੇ ਸ਼ਾਨਦਾਰ ਭਵਿੱਖ ਦੀ ਕਾਮਨਾ ਕਰਦੇ ਹੋਏ ਕਿਹਾ ਕਿ ਗੁਰੂ ਨਾਨਕ ਕਾਲਜ ਵਿਦਿਆਰਥੀਆਂ ਦੇ ਹਰ ਤਰ੍ਹਾਂ ਦੇ ਵਿਕਾਸ ਲਈ ਹਮੇਸ਼ਾ ਵਚਨਬੱਧ ਹੈ। ਇਸੇ ਪ੍ਰਕਾਰ ਗੁਰੂ ਨਾਨਕ ਲਾਅ ਕਾਲਜ ਸਾਂਈਂਆਂ ਵਾਲਾ ਇਲਾਕੇ ਦਾ ਇਕ ਅਜਿਹਾ ਕਾਲਜ ਹੈ ਜੋ ਵਿਦਿਆਰਥੀਆਂ ਨੂੰ ਕਾਨੂੰਨ ਦੀ ਪੜ੍ਹਾਈ ਕਰਵਾ ਰਿਹਾ ਹੈ। ਇਹ ਇਸ ਇਲਾਕੇ ਦੇ ਇਕੋ ਇਕ ਮਾਣਮੱਤੀ ਸੰਸਥਾ ਹੈ। ਇਸ ਕਾਲਜ ਦੀਆਂ ਬੜੀਆਂ ਮਾਣਮੱਤੀਆਂ ਪ੍ਰਾਪਤੀਆਂ ਹਨ ਕਾਨੂੰਨ ਦੀ ਪੜ੍ਹਾਈ ਦੇ ਨਾਲ ਨਾਲ ਕਾਲਜ ਵਲੋਂ ਵੱਖ-ਵੱਖ ਸਭਿਆਚਾਰਕ ਗਤੀਵਿਧੀਆਂ ਵਿਚ ਵਿਦਿਆਰਥੀਆਂ ਦੀ ਕਾਬਲੇ ਤਾਰੀਫ਼ ਸ਼ਮੂਲੀਅਤ ਹੁੰਦੀ ਹੈ। ਖੇਡਾਂ ਅਤੇ ਵਿੱਦਿਅਕ ਦੌਰਿਆਂ ਵਿਚ ਕਾਲਜ ਵਿਦਿਆਰਥੀਆਂ ਲਈ ਹਮੇਸ਼ਾ ਵਚਨ ਵੱਧ ਰਹਿੰਦਾ ਹੈ। ਇਸ ਕਾਲਜ ਵਿਚ ਇਸ ਵਾਰ ਸਮੈਸਟਰ ਛੇਵੇਂ ਦਾ ਨਤੀਜਾ ਬਹੁਤ ਹੀ ਸ਼ਾਨਦਾਰ ਰਿਹਾ ਹੈ। ਇਸ ਮੌਕੇ ਮੈਨੇਜਿੰਗ ਕਮੇਟੀ ਦੇ ਪ੍ਰਧਾਨ ਗੁਰਦੀਪ ਸਿੰਘ ਸੰਘਾ ਪ੍ਰਿੰਸੀਪਲ ਇੰਦਰਜੀਤ, ਪ੍ਰਿੰਸੀਪਲ ਡਾ.ਮੁਹੰਮਦ ਅਜਵਰ ਖ਼ਾਨ (ਗੁਰੂ ਨਾਨਕ ਲਾਅ ਕਾਲਜ ਸਾਂਈਂਆਂ ਵਾਲਾ) ਡਾਇਰੈਕਟਰ ਸਤੀਸ਼ ਕੁਮਾਰ ਗੁਪਤਾ ਅਤੇ ਸਮੂਹ ਸਟਾਫ਼ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਸ ਸੈਸ਼ਨ ਵਿਚ ਦਾਖ਼ਲਿਆਂ ਲਈ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਹੈ। ਇਸ ਲਈ ਸਮੂਹ ਸਟਾਫ਼ ਦੇ ਮਿਹਨਤ ਅਤੇ ਲਗਨ ਦਾ ਸਿੱਟਾ ਹੈ।
ਪਿਛਲੀ ਖ਼ਬਰ ਆਮ ਆਦਮੀ ਕਲੀਨਿਕ ਬਸਤੀ ਟੈਂਕਾਂ ਵਾਲੀ ਵਿਖੇ ਮੁਫ਼ਤ ਅੱਖਾਂ ਦੀ ਜਾਂਚ ਅਤੇ ਐਨਕਾਂ ਵੰਡਣ ਦਾ ਲੱਗਿਆ ਕੈਂਪ,104 ਮਰੀਜ਼ਾਂ ਦੀ ਹ... ਅਗਲੀ ਖ਼ਬਰ ਪੈਨਸ਼ਨਰਜ਼ ਵੈੱਲਫੇਅਰ ਫੈੱਡਰੇਸ਼ਨ ਦੀ ਕਨਵੈਨਸ਼ਨ ’ਚ ਨਵੀਂ ਜ਼ਿਲ੍ਹਾ ਇਕਾਈ ਦੀ ਚੋਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।