12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2026

ਪੰਜਾਬ ਨੂੰ ਰਾਜਸਥਾਨ ਨਾਲ ਜੋੜਨ ਵਾਲੀ ਸੜਕ ਕਿਨਾਰੇ ਲੱਗੇ ਰੂੜੀਆਂ ਦੇ ਢੇਰ ਦੇ ਰਹੇ ਹਨ ਹਾਦਸਿਆਂ ਨੂੰ ਸੱਦਾ

ਅਜੀਤ ਡੈਸਕ 22-07-2026
ਬੱਲੂਆਣਾ, 21 ਜੁਲਾਈ (ਜਸਮੇਲ ਸਿੰਘ ਢਿੱਲੋਂ)-ਪੰਜਾਬ ਨੂੰ ਰਾਜਸਥਾਨ ਨਾਲ ਜੋੜਨ ਵਾਲੀ ਅਬੋਹਰ-ਸੰਗਰੀਆ ਰੋਡ ’ਤੇ ਪਿੰਡ ਸੀਤੋ ਗੁੰਨੋਂ ਵਿਖੇ ਸੜਕ ਕਿਨਾਰੇ ਲੱਗੇ ਰੂੜੀਆਂ ਦੇ ਢੇਰ ਹਰ ਸਮੇਂ ਹਾਦਸਿਆਂ ਨੂੰ ਸੱਦਾ ਦਿੰਦੇ ਨਜ਼ਰ ਆਉਂਦੇ ਹਨ। ਜ਼ਿਕਰਯੋਗ ਹੈ ਕਿ ਸੜਕ ਦੇ ਇਕ ਪਾਸੇ ਸਰਕਾਰੀ ਪ੍ਰਾਇਮਰੀ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੈ, ਪਰ ਦੂਜੇ ਪਾਸੇ ਰੂੜੀਆਂ ਦੇ ਲੰਬੇ-ਲੰਬੇ ਢੇਰ ਸਕੂਲ ਜਾਣ ਸਮੇਂ ਸਕੂਲ ਦੇ ਲਗਭਗ 700-800 ਵਿਦਿਆਰਥੀਆਂ ਨੂੰ ਇਸ ਰਸਤਿਓਂ ਗੁਜ਼ਰਨਾ ਪੈਂਦਾ ਹੈ। ਸਕੂਲ ਛੁੱਟੀ ਸਮੇਂ ਪੂਰੀ ਸੜਕ ਵਿਦਿਆਰਥੀਆਂ ਨਾਲ ਭਰ ਜਾਂਦੀ ਹੈ। ਦੂਜੇ ਪਾਸੇ ਰੂੜੀਆਂ ਹੋਣ ਕਾਰਨ ਆਉਣ ਜਾਣ ਵਾਲੇ ਸਾਧਨਾਂ ਨੂੰ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇੱਥੇ ਹੀ ਬੱਸ ਨਹੀਂ ਇਨ੍ਹਾਂ ਰੂੜੀਆਂ ਦੇ ਢੇਰਾਂ ਕਾਰਨ ਕਈ ਹਾਦਸੇ ਵੀ ਹੋ ਚੁੱਕੇ ਹਨ। ਇਲਾਕੇ ਦੇ ਲੋਕਾਂ ਦੀ ਪ੍ਰਸ਼ਾਸਨ ਤੋਂ ਮੰਗ ਹੈ ਕਿ ਸੜਕਾਂ ਕਿਨਾਰਿਓਂ ਰੂੜੀ ਦੇ ਢੇਰ ਦੂਰ ਕਰਵਾਏ ਜਾਣੇ।
ਪਿਛਲੀ ਖ਼ਬਰ ਗਰਮੀ ਕਾਰਨ ਫ਼ਸਲਾਂ ਆਈਆਂ ਸੋਕੇ ਦੀ ਮਾਰ ਹੇਠ, ਖੇਤ ਪਾਣੀ ਨੂੰ ਤਰਸੇ ਇੰਦਰ ਦੇਵਤੇ ਤੋਂ ਕਿਸਾਨ ਕਰ ਰਹੇ ਹਨ ਮੀਂਹ ਦੀ ਉਡ... ਅਗਲੀ ਖ਼ਬਰ ਬੇਸਹਾਰਾ ਪਸ਼ੂ ਨਾਲ ਟਕਰਾਉਣ ਕਾਰਨ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ, ਦੋ ਗੰਭੀਰ ਜ਼ਖ਼ਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।