03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-07-2026

ਡੀ.ਏ.ਵੀ. ਸਕੂਲ ਹਰੀਪੁਰਾ ਵਿਖੇ ਐਨ.ਸੀ.ਸੀ.ਦੇ ਸੀਨੀਅਰ ਵਿੰਗ ਅਤੇ ਡਵੀਜ਼ਨ ਲਈ ਚੋਣ

ਅਜੀਤ ਡੈਸਕ 31-07-2026
ਅਬੋਹਰ, 30 ਜੁਲਾਈ (ਵਿਵੇਕ ਹੂੜੀਆ)-ਸ਼੍ਰੀ ਗੁਰੂ ਜੰਭੇਸ਼ਵਰ ਡੀ.ਏ.ਵੀ. ਸੀਨੀਅਰ ਸੈਕੰਡਰੀ ਪਬਲਿਕ ਸਕੂਲ ਹਰੀਪੁਰਾ ਵਿਖੇ 25 ਪੰਜਾਬ ਬਟਾਲੀਅਨ ਐਨ.ਸੀ.ਸੀ. ਅਬੋਹਰ ਦੇ ਮਾਰਗਦਰਸ਼ਨ ਹੇਠ ਐਨ.ਸੀ.ਸੀ. ਸੀਨੀਅਰ ਵਿੰਗ ਅਤੇ ਸੀਨੀਅਰ ਡਿਵੀਜ਼ਨ ਲਈ ਚੋਣ ਪ੍ਰਕਿਰਿਆ ਸਫਲਤਾਪੂਰਵਕ ਨੇਪਰੇ ਚੜ੍ਹੀ। ਇਸ ਚੋਣ ਦੌਰਾਨ ਕੈਡਟਾਂ ਦੀ ਸਰੀਰਕ ਸਮਰੱਥਾ, ਅਨੁਸ਼ਾਸਨ ਅਤੇ ਯੋਗਤਾ ਪਰਖਣ ਲਈ ਦੌੜ, ਦੰਡ-ਬੈਠਕ ਅਤੇ ਉੱਠਕ-ਬੈਠਕ ਦੇ ਟੈੱਸਟ ਲਏ ਗਏ, ਜਿਸ ਤੋਂ ਬਾਅਦ ਕੁੱਲ 26 ਕੈਡਟਾਂ ਦੀ ਚੋਣ ਕੀਤੀ ਗਈ। ਇਹ ਚੋਣ ਪ੍ਰਕਿਰਿਆ ਬਟਾਲੀਅਨ ਦੇ ਕਮਾਂਡਿੰਗ ਅਫ਼ਸਰ ਕਰਨਲ ਰਾਜੀਵ ਸਿਰੋਹੀ, ਲੈਫ਼ਟੀਨੈਂਟ ਗੌਰਵ ਨਿਯੋਲ ਅਤੇ ਸਕੂਲ ਦੇ ਏ.ਐਨ.ਓ. ਸ਼੍ਰੀ ਅਮਨਦੀਪ ਦੇ ਦਿਸ਼ਾ-ਨਿਰਦੇਸ਼ਾਂ ਹੇਠ ਹੋਈ। ਸਕੂਲ ਪ੍ਰਿੰਸੀਪਲ ਸੁਖਦੇਵ ਸਿੰਘ ਨੇ ਚੁਣੇ ਗਏ ਕੈਡਟਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਐਨ.ਸੀ.ਸੀ. ਵਿਦਿਆਰਥੀਆਂ ’ਚ ਦੇਸ਼ ਭਗਤੀ, ਲੀਡਰਸ਼ਿਪ ਅਤੇ ਅਨੁਸ਼ਾਸਨ ਦੀ ਭਾਵਨਾ ਪੈਦਾ ਕਰਨ ’ਚ ਅਹਿਮ ਰੋਲ ਨਿਭਾਉਂਦੀ ਹੈ। ਪ੍ਰੋਗਰਾਮ ਦਾ ਸਮਾਪਨ ਜੋਸ਼ ਅਤੇ ਉਤਸ਼ਾਹਪੂਰਨ ਮਾਹੌਲ ਵਿਚ ਹੋਇਆ।
ਪਿਛਲੀ ਖ਼ਬਰ ਫ਼ਾਜ਼ਿਲਕਾ ਅਪਰਾਧਨਾਮਾ - ਫ਼ਾਜ਼ਿਲਕਾ ਜ਼ਿਲ੍ਹੇ ਦੇ ਵੱਖ-ਵੱਖ ਥਾਣਿਆਂ ’ਚ 8 ਮੁਕੱਦਮੇ ਦਰਜ ਅਗਲੀ ਖ਼ਬਰ ਅਕਾਲ ਅਕੈਡਮੀ ਥੇਹ ਕਲੰਦਰ ਵਿਖੇ ਮਨਾਇਆ ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਹਾੜਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।