03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-07-2026

ਲੀਗਲ ਏਡ ਡਿਫੈਂਸ ਕੌਂਸਲ ਸਿਸਟਮ ਦੇ ਵਿਰੋਧ ’ਚ ਫ਼ਾਜ਼ਿਲਕਾ ’ਚ ਵਕੀਲਾਂ ਦਾ ਪ੍ਰਦਰਸ਼ਨ ਤੇਜ਼

ਅਜੀਤ ਡੈਸਕ 31-07-2026
ਫ਼ਾਜ਼ਿਲਕਾ, 30 ਜੁਲਾਈ (ਦਵਿੰਦਰ ਪਾਲ ਸਿੰਘ)-ਲੀਗਲ ਏਡ ਡਿਫੈਂਸ ਕੌਂਸਲ ਸਿਸਟਮ ਲਾਗੂ ਕਰਨ ਦੇ ਰੋਸ ਵਿਚ ਪੰਜਾਬ ਦੀ ਜੁਆਇੰਟ ਐਕਸ਼ਨ ਕਮੇਟੀ ਦੇ ਸੱਦੇ ’ਤੇ ਡਿਸਟ੍ਰਿਕਟ ਬਾਰ ਐਸੋਸੀਏਸ਼ਨ ਫ਼ਾਜ਼ਿਲਕਾ ਨੇ ਅਦਾਲਤੀ ਕੰਮਕਾਜ ਪੂਰੀ ਤਰ੍ਹਾਂ ਠੱਪ ਰੱਖਣ ਦਾ ਫ਼ੈਸਲਾ ਕੀਤਾ ਹੈ। ਇਸ ਲੜੀ ਤਹਿਤ ਜ਼ਿਲ੍ਹਾ ਅਦਾਲਤ ਕੰਪਲੈਕਸ ਵਿਚ 6 ਐਡਵੋਕੇਟਾਂ ਨੇ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਸੰਕੇਤਕ ਭੁੱਖ ਹੜਤਾਲ ਰੱਖੀ। ਭੁੱਖ ਹੜਤਾਲ ’ਤੇ ਬੈਠਣ ਵਾਲਿਆਂ ਵਿਚ ਐਡਵੋਕੇਟ ਸੰਜੀਵ ਕੁਮਾਰ ਛਾਗਤੀ, ਯਸ਼ਵੰਤ ਰਾਏ ਪੁਰੀ, ਲਲਿਤ ਕੇ. ਮਲਿਕ, ਅਮਿੱਤ ਅਰੋੜਾ, ਕਾਮੇਸ਼ਵਰ ਗੁੰਬਰ ਅਤੇ ਅਮਰਜੀਤ ਸਿੰਘ ਨੁਕੇਰੀਆ ਸ਼ਾਮਲ ਸਨ। ਬਾਰ ਐਸੋਸੀਏਸ਼ਨ ਦੇ ਪ੍ਰਧਾਨ ਸੁਤੰਤਰਤਾ ਜੋਤ ਸਿੰਘ ਗਿੱਲ ਅਤੇ ਸਕੱਤਰ ਮਹਾਵੀਰ ਭਾਟੀਵਾਲ ਨੇ ਸਾਰੇ ਵਕੀਲਾਂ ਨੂੰ -ਨੋ ਵਰਕ’ ਦੇ ਸੱਦੇ ਦੀ ਸਖ਼ਤੀ ਨਾਲ ਪਾਲਨਾ ਕਰਨ ਦੀ ਅਪੀਲ ਕੀਤੀ ਅਤੇ ਨਿਆਇਕ ਅਧਿਕਾਰੀਆਂ ਤੋਂ ਵੀ ਸਹਿਯੋਗ ਦੀ ਮੰਗ ਕੀਤੀ। ਉਨ੍ਹਾਂ ਦੱਸਿਆ ਕਿ ਅਦਾਲਤੀ ਪ੍ਰਕਿਰਿਆ ਲਈ ਐਡਵੋਕੇਟ ਮਹਾਵੀਰ ਭਾਟੀਵਾਲ ਅਤੇ ਜਗਦੀਸ਼ ਕੰਬੋਜ ਪ੍ਰੌਕਸੀ ਕੌਂਸਲ ਵਜੋਂ ਜ਼ਿੰਮੇਵਾਰੀ ਸੰਭਾਲਣਗੇ।
ਪਿਛਲੀ ਖ਼ਬਰ ਅਰੋੜਾ ਮਹਾਂ ਸਭਾ ਵਲੋਂ ਮਿਊਂਸੀਪਲ ਕਮੇਟੀ ਜਲਾਲਾਬਾਦ ਦੇ ਨਵੇਂ ਚੁਣੇ ਪ੍ਰਧਾਨ ਅਤੇ ਸੀਨੀਅਰ ਮੀਤ ਪ੍ਰਧਾਨ ਦਾ ਸਨਮਾਨ ਅਗਲੀ ਖ਼ਬਰ ਫ਼ਾਜ਼ਿਲਕਾ ਅਪਰਾਧਨਾਮਾ - ਫ਼ਾਜ਼ਿਲਕਾ ਜ਼ਿਲ੍ਹੇ ਦੇ ਵੱਖ-ਵੱਖ ਥਾਣਿਆਂ ’ਚ 8 ਮੁਕੱਦਮੇ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।