02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-07-2026

ਪੰਜਾਬ ਦੇ ਰਾਜਪਾਲ ਦਾ ਫ਼ਾਜ਼ਿਲਕਾ ਦੌਰਾ ਹੁਣ ਅਗਸਤ ਮਹੀਨੇ ’ਚ ਹੋਵੇਗਾ ਕਰਨ ਗਿਲਹੋਤਰਾ ਨੇ ਧਰਨਾਕਾਰੀ ਕਿਸਾਨਾਂ ਨੂੰ ਦਿੱਤੀ ਜਾਣਕਾਰੀ, ਕਿਸਾਨਾਂ ’ਚ ਜਾਗੀ ਆਸ ਦੀ ਕਿਰਨ

ਅਜੀਤ ਡੈਸਕ 31-07-2026
ਫ਼ਾਜ਼ਿਲਕਾ, 30 ਜੁਲਾਈ (ਦਵਿੰਦਰ ਪਾਲ ਸਿੰਘ)-ਲਗਾਤਾਰ ਭਾਰੀ ਬਾਰਸ਼ ਕਾਰਨ ਮੁਲਤਵੀ ਹੋਇਆ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਦਾ ਫ਼ਾਜ਼ਿਲਕਾ ਦੇ ਸਰਹੱਦੀ ਪਿੰਡਾਂ ਦਾ ਦੌਰਾ ਹੁਣ ਅਗਸਤ ਮਹੀਨੇ ਵਿਚ ਹੋਵੇਗਾ। ਇਹ ਜਾਣਕਾਰੀ ਸਮਾਜਸੇਵੀ ਕਰਨ ਗਿਲਹੋਤਰਾ ਨੇ ਧਰਨਾ ਸਥਾਨ ’ਤੇ ਪਹੁੰਚ ਕੇ ਅੰਦੋਲਨਕਾਰੀ ਕਿਸਾਨਾਂ ਨਾਲ ਸਾਂਝੀ ਕੀਤੀ। ਜ਼ਿਕਰਯੋਗ ਹੈ ਕਿ ਰਾਜਪਾਲ ਦਾ ਇਹ ਦੌਰਾ ਸਰਹੱਦੀ ‘ਡਿਫੈਂਸ ਡੈਮ’ ਵਿਵਾਦ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੀਆਂ ਸਮੱਸਿਆਵਾਂ ਸੁਣਨ ਅਤੇ ਮੌਕੇ ਦਾ ਨਿਰੀਖਣ ਕਰਨ ਲਈ 13 ਜੁਲਾਈ ਨੂੰ ਤੈਅ ਸੀ, ਜੋ ਬਾਰਸ਼ ਕਾਰਨ ਟਾਲਣਾ ਪਿਆ ਸੀ। ਦੌਰਾ ਮੁੜ ਅਗਸਤ ’ਚ ਪ੍ਰਸਤਾਵਿਤ ਹੋਣ ਦੀ ਖ਼ਬਰ ਨਾਲ ਕਿਸਾਨਾਂ ’ਚ ਨਵਾਂ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਧਰਨਾਕਾਰੀ ਕਿਸਾਨਾਂ ਨੇ ਆਸ ਪ੍ਰਗਟਾਈ ਕਿ ਰਾਜਪਾਲ ਦੇ ਆਉਣ ਨਾਲ ਉਨ੍ਹਾਂ ਦੇ ਮਸਲੇ ਦਾ ਜਲਦ ਹੀ ਸਾਰਥਿਕ ਹੱਲ ਨਿਕਲੇਗਾ।
ਪਿਛਲੀ ਖ਼ਬਰ 70ਵੀਆਂ ਜ਼ੋਨਲ ਸਕੂਲ ਖੇਡਾਂ (ਕਰਾਟੇ) ’ਚ ਪੈਨੇਸੀਆ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਜਿੱਤੇ 47 ਸੋਨ ਤਗ... ਅਗਲੀ ਖ਼ਬਰ ਪੰਜਾਬ ਬੰਦ ਦੇ ਦੌਰਾਨ ਅਬੋਹਰ ਸ਼ਹਿਰ ਰਿਹਾ ਮੁਕੰਮਲ ਬੰਦ ਸਫ਼ਾਈ ਸੇਵਕਾਂ ਨੇ ਮੁੱਖ ਮੰਤਰੀ ਦਾ ਫੂਕਿਆ ਪੁਤਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।