ਪਿੰਡ ਪੱਕਾ ਚਿਸ਼ਤੀ ’ਚ ਲੱਗਿਆ ਤੀਆਂ ਦਾ ਭਾਰੀ ਮੇਲਾ, ਮੁਟਿਆਰਾਂ, ਬਜ਼ੁਰਗਾਂ ਅਤੇ ਬੱਚਿਆਂ ਨੇ ਪਾਇਆ ਗਿੱਧਾ
ਸੱਭਿਆਚਾਰਕ ਵਿਰਸੇ ਨੂੰ ਸੰਭਾਲਣ ਲਈ ਸਰਹੱਦੀ ਪਿੰਡ ’ਚ ਪਹਿਲੀ ਵਾਰ ਹੋਇਆ ਆਯੋਜਨ
ਫ਼ਾਜ਼ਿਲਕਾ, 2 ਅਗਸਤ (ਦਵਿੰਦਰ ਪਾਲ ਸਿੰਘ)-ਹਿੰਦ-ਪਾਕਿ ਸਰਹੱਦ ਨੇੜਲੇ ਪਿੰਡ ਪੱਕਾ ਚਿਸ਼ਤੀ ਵਿਖੇ ਪਹਿਲੀ ਵਾਰ ਤੀਆਂ ਦਾ ਮੇਲਾ ਬੜੀ ਧੂਮਧਾਮ ਨਾਲ ਲਗਾਇਆ ਗਿਆ। ਸਮੂਹ ਗਰਾਮ ਪੰਚਾਇਤ, ਸ਼ਹੀਦ ਭਗਤ ਸਿੰਘ ਯੂਥ ਕਲੱਬ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਏ ਇਸ ਮੇਲੇ ਵਿਚ ਨੌਜਵਾਨ ਮੁਟਿਆਰਾਂ, ਬਜ਼ੁਰਗ ਬੀਬੀਆਂ ਅਤੇ ਬੱਚਿਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ।
ਫ਼ਾਜ਼ਿਲਕਾ, 2 ਅਗਸਤ (ਦਵਿੰਦਰ ਪਾਲ ਸਿੰਘ)-ਹਿੰਦ-ਪਾਕਿ ਸਰਹੱਦ ਨੇੜਲੇ ਪਿੰਡ ਪੱਕਾ ਚਿਸ਼ਤੀ ਵਿਖੇ ਪਹਿਲੀ ਵਾਰ ਤੀਆਂ ਦਾ ਮੇਲਾ ਬੜੀ ਧੂਮਧਾਮ ਨਾਲ ਲਗਾਇਆ ਗਿਆ। ਸਮੂਹ ਗਰਾਮ ਪੰਚਾਇਤ, ਸ਼ਹੀਦ ਭਗਤ ਸਿੰਘ ਯੂਥ ਕਲੱਬ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਏ ਇਸ ਮੇਲੇ ਵਿਚ ਨੌਜਵਾਨ ਮੁਟਿਆਰਾਂ, ਬਜ਼ੁਰਗ ਬੀਬੀਆਂ ਅਤੇ ਬੱਚਿਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਮੇਲੇ ਦੌਰਾਨ ਜਿੱਥੇ ਮੁਟਿਆਰਾਂ ਅਤੇ ਬੱਚਿਆਂ ਨੇ ਗਿੱਧਾ ਪਾ ਕੇ ਰੰਗ ਬੰਨਿ੍ਹਆ, ਉੱਥੇ ਹੀ ਬਜ਼ੁਰਗ ਔਰਤਾਂ ਨੇ ਵੀ ਆਪਣੇ ਸ਼ੌਕ ਪੂਰੇ ਕੀਤੇ। ਇਸ ਮੌਕੇ ਪਿੰਡ ਦੇ ਸਰਪੰਚ ਸੁਖਦੀਪ ਸਿੰਘ ਨੇ ਕਿਹਾ ਕਿ ਅਜਿਹੇ ਪ੍ਰੋਗਰਾਮਾਂ ਨਾਲ ਪਿੰਡ ਦੀ ਏਕਤਾ, ਅਖੰਡਤਾ ਅਤੇ ਆਪਸੀ ਭਾਈਚਾਰਕ ਸਾਂਝ ਮਜ਼ਬੂਤ ਹੁੰਦੀ ਹੈ। ਕਲੱਬ ਦੇ ਸਕੱਤਰ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਅੱਜ-ਕੱਲ੍ਹ ਸੋਸ਼ਲ ਮੀਡੀਆ ਦੇ ਯੁੱਗ ਵਿਚ ਬੱਚੇ ਆਪਣੇ ਵਿਰਸੇ ਨੂੰ ਭੁੱਲਦੇ ਜਾ ਰਹੇ ਹਨ, ਜਿਸ ਨੂੰ ਜਿਉਂਦਾ ਰੱਖਣ ਲਈ ਇਹ ਉਪਰਾਲਾ ਕੀਤਾ ਗਿਆ ਹੈ। ਮੇਲੇ ਦੌਰਾਨ ਚਾਹ, ਬੂੰਦੀ-ਮੱਠੀਆਂ ਦਾ ਲੰਗਰ ਅਤੇ ਠੰਡੇ-ਮਿੱਠੇ ਜਲ ਦੀ ਛਬੀਲ ਵੀ ਲਗਾਈ ਗਈ। ਇਸ ਮੌਕੇ ਅੰਕੁਸ਼, ਜਸਵਿੰਦਰ ਸਿੰਘ, ਭਜਨ ਸਿੰਘ, ਨਿਸ਼ਾਨ ਸਿੰਘ, ਸੋਨੂੰ, ਅੰਗਰੇਜ਼ ਸਿੰਘ, ਲਵਪ੍ਰੀਤ, ਗੁਰਜੰਟ ਸਿੰਘ, ਇੰਦਰਜੀਤ ਸਿੰਘ ਅਤੇ ਇਨਕਲਾਬ ਸਿੰਘ ਸਮੇਤ ਵੱਡੀ ਗਿਣਤੀ ’ਚ ਨਗਰ ਨਿਵਾਸੀ ਹਾਜ਼ਰ ਸਨ।