ਮੱਖੂ ਰੇਲਵੇ ਫਾਟਕ ਦਾ ਕੰਮ ਚੱਲਦਾ ਹੋਣ ਕਾਰਨ 13 ਅਗਸਤ ਤੱਕ ਰਹੇਗਾ ਬੰਦ
ਮੱਖੂ, 4 ਅਗਸਤ (ਵਰਿੰਦਰ ਮਨਚੰਦਾ)-ਨੈਸ਼ਨਲ ਹਾਈਵੇ 54 ’ਤੇ ਪੈਂਦੇ ਰੇਲਵੇ ਫਾਟਕ ਮੱਖੂ ਦਾ ਕੰਮ ਚੱਲਦਾ ਹੋਣ ਕਾਰਨ ਰੇਲਵੇ ਵਿਭਾਗ ਵਲੋਂ 4 ਅਗਸਤ ਦੀ ਸ਼ਾਮ ਤੋਂ 13 ਅਗਸਤ ਤੱਕ ਮੱਖੂ-ਹਰੀਕੇ ਹਾਈਵੇ ਵਾਲਾ ਫਾਟਕ ਬਿਲਕੁਲ ਬੰਦ ਕਰ ਦਿੱਤਾ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਜੋ ਟ੍ਰੈਫ਼ਿਕ ਫ਼ਿਰੋਜ਼ਪੁਰ, ਫ਼ਾਜ਼ਿਲਕਾ ਤੋਂ ਸ਼੍ਰੀ ਅੰਮ੍ਰਿਤਸਰ ਸਾਹਿਬ, ਤਰਨਤਾਰਨ, ਜਲੰਧਰ, ਬਟਾਲਾ ਗੁਰਦਾਸਪੁਰ ਨੂੰ ਜਾਣੀ ਹੈ, ਉਹ ਹੁਣ ਵਾਇਆ ਮੱਲਾਂਵਾਲਾ, ਹਰੀਕੇ ਅਤੇ ਫ਼ਰੀਦਕੋਟ ਬਠਿੰਡਾ ਤੋਂ ਜਾਣ ਵਾਲੀ ਟ੍ਰੈਫ਼ਿਕ ਵਾਇਆ ਮੋਗਾ, ਕੋਟ ਈਸੇ ਖਾਂ ਰਾਹੀਂ ਜਾਵੇਗੀ।
ਮੱਖੂ, 4 ਅਗਸਤ (ਵਰਿੰਦਰ ਮਨਚੰਦਾ)-ਨੈਸ਼ਨਲ ਹਾਈਵੇ 54 ’ਤੇ ਪੈਂਦੇ ਰੇਲਵੇ ਫਾਟਕ ਮੱਖੂ ਦਾ ਕੰਮ ਚੱਲਦਾ ਹੋਣ ਕਾਰਨ ਰੇਲਵੇ ਵਿਭਾਗ ਵਲੋਂ 4 ਅਗਸਤ ਦੀ ਸ਼ਾਮ ਤੋਂ 13 ਅਗਸਤ ਤੱਕ ਮੱਖੂ-ਹਰੀਕੇ ਹਾਈਵੇ ਵਾਲਾ ਫਾਟਕ ਬਿਲਕੁਲ ਬੰਦ ਕਰ ਦਿੱਤਾ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਜੋ ਟ੍ਰੈਫ਼ਿਕ ਫ਼ਿਰੋਜ਼ਪੁਰ, ਫ਼ਾਜ਼ਿਲਕਾ ਤੋਂ ਸ਼੍ਰੀ ਅੰਮ੍ਰਿਤਸਰ ਸਾਹਿਬ, ਤਰਨਤਾਰਨ, ਜਲੰਧਰ, ਬਟਾਲਾ ਗੁਰਦਾਸਪੁਰ ਨੂੰ ਜਾਣੀ ਹੈ, ਉਹ ਹੁਣ ਵਾਇਆ ਮੱਲਾਂਵਾਲਾ, ਹਰੀਕੇ ਅਤੇ ਫ਼ਰੀਦਕੋਟ ਬਠਿੰਡਾ ਤੋਂ ਜਾਣ ਵਾਲੀ ਟ੍ਰੈਫ਼ਿਕ ਵਾਇਆ ਮੋਗਾ, ਕੋਟ ਈਸੇ ਖਾਂ ਰਾਹੀਂ ਜਾਵੇਗੀ। ਇਸ ਸਬੰਧੀ ਮੱਖੂ ਦੇ ਟ੍ਰੈਫ਼ਿਕ ਇੰਚਾਰਜ ਹਰਜਿੰਦਰ ਸਿੰਘ ਨੇ ਸਥਾਨਕ ਲੋਕਾਂ ਨੂੰ ਅਪੀਲ ਕੀਤੀ ਕਿ ਜੋ ਟ੍ਰੈਫ਼ਿਕ ਸ਼ਹਿਰ ਵਿਚ ਦੀ ਲੰਘ ਰਿਹਾ ਹੈ, ਉਸ ਦੇ ਸਬੰਧ ’ਚ ਰੇਲਵੇ ਰੋਡ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਡਾ.ਰਣਜੀਤ ਸਿੰਘ ਚੌਂਕ ’ਤੇ ਜਿੰਨਾਂ ਲੋਕਾਂ ਨੇ ਵੀ ਨਾਜਾਇਜ਼ ਕਬਜ਼ੇ ਜਾਂ ਰੇਹੜੀਆਂ ਫੜੀਆਂ ਲਗਾਈਆਂ ਗਈਆਂ ਹਨ, ਉਹ ਤੁਰੰਤ ਹਟਾ ਲੈਣ।