ਬੰਦ ਪਏ ਮਕਾਨ ’ਚੋਂ ਕੀਮਤੀ ਸਾਮਾਨ ਅਤੇ ਘਰੇਲੂ ਵਰਤੋਂ ਦੀਆਂ ਵਸਤੂਆਂ ਚੋਰੀਆਂ ਇਕ ਸਾਲ ਤੋਂ ਬਾਹਰ ਰਹਿ ਰਿਹਾ ਸੀ ਪਰਿਵਾਰ
ਅਬੋਹਰ, 5 ਅਗਸਤ (ਵਿਵੇਕ ਹੂੜੀਆ)-ਅਬੋਹਰ ਦੇ ਜੋਹੜੀ ਮੰਦਰ ਨੇੜੇ ਪ੍ਰੇਮ ਨਗਰ ਗਲੀ ਨੰਬਰ 1 ਵਿਚ ਪਿਛਲੇ ਲਗਭਗ ਇਕ ਸਾਲ ਤੋਂ ਬੰਦ ਪਏ ਇਕ ਮਕਾਨ ਨੂੰ ਚੋਰਾਂ ਨੇ ਆਪਣਾ ਨਿਸ਼ਾਨਾ ਬਣਾਉਂਦਿਆਂ ਪੂਰੇ ਘਰ ਦੀ ਫਰੋਲਾ-ਫਰਾਲੀ ਕੀਤੀ ਹੋਈ ਸੀ ਅਤੇ ਉੱਥੋਂ ਹਰ ਤਰ੍ਹਾਂ ਦਾ ਕੀਮਤੀ ਸਾਮਾਨ ਚੋਰੀ ਕਰ ਲਿਆ। ਪੀੜਤ ਪਰਿਵਾਰ ਨੇ ਥਾਣਾ ਸੀਟੀ-1 ਅਬੋਹਰ ਵਿਖੇ ਸ਼ਿਕਾਇਤ ਦਰਜ ਕਰਵਾਉਂਦੇ ਹੋਏ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਹੈ।
ਬੰਦ ਪਏ ਮਕਾਨ ਨੂੰ ਚੋਰਾਂ ਵਲੋਂ ਨਿਸ਼ਾਨਾਂ ਬਣਾਏ ਜਾਣ ਤੋਂ ਬਾਅਦ ਖਿਲਰਿਆ ਸਾਮਾਨ। ਅਜੀਤ ਤਸਵੀਰ
06-08-2026