08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਚੌਧਰੀ ਸ਼ਿਵਰਾਜ ਗੋਇਲ ਦਾ ਵਕੀਲਾਂ ਵਲੋਂ ਭਰਵਾਂ ਸਵਾਗਤ

ਅਬੋਹਰ, 7 ਅਗਸਤ (ਤੇਜਿੰਦਰ ਸਿੰਘ ਖ਼ਾਲਸਾ)-ਭਾਰਤੀ ਜਨਤਾ ਪਾਰਟੀ ਵਲੋਂ ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਨਵੀਆਂ ਨਿਯੁਕਤੀਆਂ ਕੀਤੀਆਂ ਜਾ ਰਹੀਆਂ ਹਨ। ਜਿਸ ਤਹਿਤ ਪੰਜਾਬ ਭਾਜਪਾ ਦੇ ਓ.

ਅਜੀਤ ਡੈਸਕ 08-08-2026
ਅਬੋਹਰ, 7 ਅਗਸਤ (ਤੇਜਿੰਦਰ ਸਿੰਘ ਖ਼ਾਲਸਾ)-ਭਾਰਤੀ ਜਨਤਾ ਪਾਰਟੀ ਵਲੋਂ ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਨਵੀਆਂ ਨਿਯੁਕਤੀਆਂ ਕੀਤੀਆਂ ਜਾ ਰਹੀਆਂ ਹਨ। ਜਿਸ ਤਹਿਤ ਪੰਜਾਬ ਭਾਜਪਾ ਦੇ ਓ.ਬੀ.ਸੀ. ਮੋਰਚਾ ਲਈ ਅਬੋਹਰ ਦੇ ਨੌਜਵਾਨ ਭਾਜਪਾ ਆਗੂ ਸ਼ਿਵਰਾਜ ਗੋਇਲ ਨੂੰ ਪ੍ਰਧਾਨਗੀ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਇਸ ਉਪਰੰਤ ਨਵ-ਨਿਯੁਕਤ ਸੂਬਾ ਪ੍ਰਧਾਨ ਚੌਧਰੀ ਸ਼ਿਵਰਾਜ ਗੋਇਲ ਦੇ ਸੂਬਾ ਪ੍ਰਧਾਨ ਬਣਨ ਉਪਰੰਤ ਪਹਿਲੀ ਵਾਰ ਅਬੋਹਰ ਦੇ ਕੋਰਟ ਕੰਪਲੈਕਸ ਪੁੱਜੇ, ਜਿੱਥੇ ਉਨ੍ਹਾਂ ਦੇ ਕਰੀਬੀ ਵਕੀਲ ਸਾਥੀਆਂ ਨੇ ਉਨ੍ਹਾਂ ਦਾ ਨਿੱਘਾ ਅਤੇ ਭਰਵਾਂ ਸਵਾਗਤ ਕਰਦੇ ਹੋਏ ਨਵੀਂ ਜ਼ਿੰਮੇਵਾਰੀ ਲਈ ਵਧਾਈ ਦੇ ਕੇ ਮੂੰਹ ਮਿੱਠਾ ਕਰਵਾਇਆ। ਇਸ ਮੌਕੇ ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਐਡਵੋਕੇਟ ਅਮਨਦੀਪ ਸਿੰਘ ਧਾਲੀਵਾਲ, ਸਕੱਤਰ ਅੰਮ੍ਰਿਤਪਾਲ ਸਿੰਘ ਤਿੰਨਾ, ਮੇਰਾ ਅਬੋਹਰ ਸੰਸਥਾ ਦੇ ਪ੍ਰਧਾਨ ਐਡਵੋਕੇਟ ਅਮਿੱਤ ਅਸੀਜਾ ਬਾਵਾ, ਸਾਬਕਾ ਸਕੱਤਰ ਐਡਵੋਕੇਟ ਸਿਕੰਦਰ ਕਪੂਰ, ਐਡਵੋਕੇਟ ਤੇਜਿੰਦਰ ਸਿੰਘ ਖ਼ਾਲਸਾ, ਐਡਵੋਕੇਟ ਸਾਹਿਬ ਰਾਮ ਟਾਂਕ, ਐਡਵੋਕੇਟ ਗੁਰਜਿੰਦਰ ਸਿੰਘ ਕਾਲੜਾ, ਐਡਵੋਕੇਟ ਅਮਿੱਤ ਘੋੜੇਲਾ, ਐਡਵੋਕੇਟ ਸੁਨੀਲ ਮਹਿਰਾ, ਐਡਵੋਕੇਟ ਸਤਪਾਲ ਨਿਰਾਣੀਆ, ਐਡਵੋਕੇਟ ਦਵਿੰਦਰ ਸਿੰਘ ਕਾਲੜਾ, ਐਡਵੋਕੇਟ ਸੁਰਿੰਦਰ ਨਿਰਾਣੀਆ, ਐਡਵੋਕੇਟ ਵਿਨੋਦ ਕੁਮਾਰ, ਐਡਵੋਕੇਟ ਸ਼ਰੂਤੀ ਭੀਮਵਾਲ, ਐਡਵੋਕੇਟ ਕਿਰਨ ਸ਼ਰਮਾ, ਐਡਵੋਕੇਟ ਸੁਖਬੀਰ ਕੌਰ, ਐਡਵੋਕੇਟ ਕਾਜਲ, ਐਡਵੋਕੇਟ ਨਿਸ਼ਾ ਆਦਿ ਵਕੀਲਾਂ ਨੇ ਚੌਧਰੀ ਸ਼ਿਵਰਾਜ ਗੋਇਲ ਨੂੰ ਨਵੀਂ ਜ਼ਿੰਮੇਵਾਰੀ ਮਿਲਣ ’ਤੇ ਦਿਲੋਂ ਵਧਾਈ ਦਿੱਤੀ ਅਤੇ ਸ਼ੁੱਭਕਾਮਨਾਵਾਂ ਭੇਟ ਕੀਤੀਆਂ। ਸਿਕੰਦਰ ਕਪੂਰ ਨੇ ਕਿਹਾ ਕਿ ਚੌਧਰੀ ਸ਼ਿਵਰਾਜ ਗੋਇਲ ਨੂੰ ਭਾਰਤੀ ਜਨਤਾ ਪਾਰਟੀ ਓ.ਬੀ.ਸੀ. ਮੋਰਚਾ ਦਾ ਸੂਬਾ ਪ੍ਰਧਾਨ ਬਣਾਇਆ ਜਾਣਾ ਉਨ੍ਹਾਂ ਦੇ ਲੰਬੇ ਸੰਗਠਨਾਤਮਕ ਤਜਰਬੇ, ਪਾਰਟੀ ਵਰਕਰਾਂ ਪ੍ਰਤੀ ਸਮਰਪਣ ਅਤੇ ਹਾਲ ਹੀ ਵਿਚ ਕਰਵਾਈ ਗਈ ਓ.ਬੀ.ਸੀ. ਰੈਲੀ ਨੂੰ ਸਫਲ ਬਣਾਉਣ ਵਿਚ ਨਿਭਾਈ ਗਈ ਅਹਿਮ ਭੂਮਿਕਾ ਦਾ ਨਤੀਜਾ ਹੈ। ਸ਼ਿਵਰਾਜ ਗੋਇਲ ਨੇ ਵਕੀਲ ਸਾਥੀਆਂ ਸਣੇ ਪਾਰਟੀ ਹਾਈਕਮਾਨ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਆਉਣ ਵਾਲੇ ਸਮੇਂ ਵਿਚ ਪੰਜਾਬ ਦੀ ਜਨਤਾ ਭਾਰਤੀ ਜਨਤਾ ਪਾਰਟੀ ਨੂੰ ਸੇਵਾ ਦਾ ਮੌਕਾ ਦੇਵੇਗੀ ਅਤੇ ਸੂਬੇ ਵਿਚ ਭਾਜਪਾ ਦੀ ਸਰਕਾਰ ਬਣੇਗੀ।
ਪਿਛਲੀ ਖ਼ਬਰ ਪੰਜਾਬ ਸਰਕਾਰ ਪ੍ਰਤੀ ਗਾਂ ਪ੍ਰਤੀ ਦਿਨ ਦੇਵੇਗੀ 61 ਰੁਪਏ, ਗਊਸ਼ਾਲਾਵਾਂ ਦੇ ਬਿਜਲੀ ਬਿੱਲ ਮੁਆਫ਼- ਕੀਮਤੀ ਭਗਤ ਅਗਲੀ ਖ਼ਬਰ ਪੰਜਾਬ ਸਰਕਾਰ ਜਲਦ ਜਾਰੀ ਕਰੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦਾ ਮਹਿੰਗਾਈ ਭੱਤਾ - ਚਿਮਨੇਵਾਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।