11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-08-2026

ਈ.ਟੀ.ਟੀ ਟੈੱਟ ਪਾਸ ਅਧਿਆਪਕ ਯੂਨੀਅਨ ਬਲਾਕ ਫ਼ਾਜ਼ਿਲਕਾ 2 ਦੀ ਚੋਣ

ਫ਼ਾਜ਼ਿਲਕਾ, 10 ਅਗਸਤ (ਅਮਰਜੀਤ ਸ਼ਰਮਾ)-ਅਧਿਆਪਕ ਜਥੇਬੰਦੀ ਈ. ਟੀ.

ਅਜੀਤ ਡੈਸਕ 11-08-2026
ਫ਼ਾਜ਼ਿਲਕਾ, 10 ਅਗਸਤ (ਅਮਰਜੀਤ ਸ਼ਰਮਾ)-ਅਧਿਆਪਕ ਜਥੇਬੰਦੀ ਈ.ਟੀ.ਟੀ ਟੈੱਟ ਪਾਸ ਅਧਿਆਪਕ ਯੂਨੀਅਨ 6505 ਬਲਾਕ ਫ਼ਾਜ਼ਿਲਕਾ 2 ਦੀ ਬਲਾਕ ਕਮੇਟੀ ਦੀ ਚੋਣ ਸੂਬਾ ਸਕੱਤਰ ਛਿੰਦਰ ਲਾਧੂਕਾ ਅਤੇ ਜ਼ਿਲ੍ਹਾ ਪ੍ਰਧਾਨ ਇਨਕਲਾਬ ਸਿੰਘ ਗਿੱਲ ਦੀ ਅਗਵਾਈ ਹੇਠ ਆਪਸੀ ਸਹਿਮਤੀ ਨਾਲ ਸੰਪੰਨ ਹੋਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਕੱਤਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਚੋਣ ਦੌਰਾਨ ਸੁਖਦੇਵ ਸਿੰਘ ਭੱਟੀ ਨੂੰ ਬਲਾਕ ਪ੍ਰਧਾਨ, ਸੁਨੀਲ ਗਾਂਧੀ ਨੂੰ ਜਨਰਲ ਸਕੱਤਰ, ਨੀਰਜ ਕੁਮਾਰ ਨੂੰ ਸੀਨੀਅਰ ਮੀਤ ਪ੍ਰਧਾਨ, ਪ੍ਰਿੰਸ ਕਾਠਪਾਲ ਨੂੰ ਮੀਤ ਪ੍ਰਧਾਨ, ਬਲਜੀਤ ਸਿੰਘ ਨੂੰ ਵਿੱਤ ਸਕੱਤਰ, ਗੌਰਵ ਬਜਾਜ ਨੂੰ ਸਹਾਇਕ ਵਿੱਤ ਸਕੱਤਰ ਅਤੇ ਸੌਰਵ ਧੂੜੀਆ ਨੂੰ ਪ੍ਰੈੱਸ ਸਕੱਤਰ ਚੁਣਿਆ ਗਿਆ। ਇਸ ਤੋਂ ਇਲਾਵਾ ਕਈ ਹੋਰ ਅਧਿਆਪਕਾਂ ਨੂੰ ਕਾਰਜਕਾਰੀ ਮੈਂਬਰ ਵਜੋਂ ਟੀਮ ਵਿਚ ਸ਼ਾਮਲ ਕੀਤਾ ਗਿਆ। ਇਸ ਮੌਕੇ ਯੂਨੀਅਨ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੁਰਾਣੀ ਪੈਨਸ਼ਨ ਦੀ ਬਹਾਲੀ, 18 ਫ਼ੀਸਦੀ ਡੀ.ਏ., ਏ.ਸੀ.ਪੀ., ਬਾਰਡਰ ਤੇ ਪੇਂਡੂ ਏਰੀਆ ਭੱਤਿਆਂ ਸਮੇਤ ਬੰਦ ਕੀਤੇ 37 ਤਰ੍ਹਾਂ ਦੇ ਭੱਤਿਆਂ ਅਤੇ ਪੰਜਾਬ ਸਕੇਲ ਦੀ ਬਹਾਲੀ ਲਈ ਸੰਘਰਸ਼ ਤੇਜ਼ ਕੀਤਾ ਜਾਵੇਗਾ। ਉਨ੍ਹਾਂ ਸਮੂਹ ਸਾਥੀਆਂ ਨੂੰ ਮੁਲਾਜ਼ਮ ਮੰਗਾਂ ਦੀ ਪੂਰਤੀ ਲਈ ਇੱਕਜੁੱਟ ਹੋਣ ਦਾ ਸੱਦਾ ਦਿੱਤਾ। ਨਵ-ਨਿਯੁਕਤ ਬਲਾਕ ਪ੍ਰਧਾਨ ਸੁਖਦੇਵ ਸਿੰਘ ਭੱਟੀ ਨੇ ਸਾਰਿਆਂ ਦਾ ਧੰਨਵਾਦ ਕੀਤਾ।
ਪਿਛਲੀ ਖ਼ਬਰ ਤੀਆਂ ਦੇ ਰੰਗਾਂ ਨਾਲ ਸਜਿਆ ਅਬੋਹਰ, ਜਾਖੜ ਟਰੱਸਟ ਦੇ ਛੇਵੇਂ ‘ਮੇਲਾ ਤੀਆਂ ਦਾ’ ਦੀਆਂ ਰੌਣਕਾਂ ਸਾਉਣ ਦੇ ਝੂਲਿਆਂ, ਗਿੱਧੇ-... ਅਗਲੀ ਖ਼ਬਰ ਚੌਧਰੀ ਮਾਨਾਰਾਮ ਸਵਾਮੀ ਵੈੱਲਫੇਅਰ ਸੁਸਾਇਟੀ ਅਤੇ ਸਵਾਮੀ ਵਿਵੇਕਾਨੰਦ ਸੁਸਾਇਟੀ ਨੇ ਲਗਾਇਆ ਮੁਫ਼ਤ ਮੈਡੀਕਲ ਜਾਂਚ ਕੈਂਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।