ਪ੍ਰਚਾਰ ਵੈਨ ਰਾਹੀਂ ਪਿੰਡ ਖਾਨਵਾਲਾ, ਮੁੱਠਿਆਂ ਵਾਲੀ ਅਤੇ ਮੰਡੀ ਹਜ਼ੂਰ ਵਿਖੇ ਦਿਖਾਇਆ ਡਾਕੂਮੈਂਟਰੀ ਸ਼ੋਅ
ਫ਼ਾਜ਼ਿਲਕਾ, 17 ਅਗਸਤ(ਦਵਿੰਦਰ ਪਾਲ ਸਿੰਘ)-ਪੰਜਾਬ ਸਰਕਾਰ ਵਲੋਂ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਚਲਾਈ ਜਾ ਰਹੀ ਰਾਜ ਪੱਧਰੀ ਜਾਗਰੂਕਤਾ ਮੁਹਿੰਮ ਤਹਿਤ ਪ੍ਰਚਾਰ ਵੈਨ ਬਲਾਕ ਫ਼ਾਜ਼ਿਲਕਾ ਦੇ ਪਿੰਡ ਖਾਨਵਾਲਾ, ਮੁੱਠਿਆਂ ਵਾਲੀ ਅਤੇ ਮੰਡੀ ਹਜ਼ੂਰ ਵਿਖੇ ਪੁੱਜੀ। ਇਸ ਮੌਕੇ ਪਿੰਡ ਵਾਸੀਆਂ, ਨੌਜਵਾਨਾਂ ਅਤੇ ਬਜ਼ੁਰਗਾਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ।
ਅਜੀਤ ਡੈਸਕ
18-08-2026