20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਗਾਡਵਿਨ ਪਬਲਿਕ ਸਕੂਲ ਘੱਲੂ ਦੇ ਖਿਡਾਰੀਆਂ ਨੇ ਸਰਕਲ ਕਬੱਡੀ ’ਚ ਜਿੱਤਿਆ ਕਾਂਸੇ ਦਾ ਤਗਮਾ

ਫ਼ਾਜ਼ਿਲਕਾ, 19 ਅਗਸਤ (ਦਵਿੰਦਰ ਪਾਲ ਸਿੰਘ)-ਗਾਡਵਿਨ ਪਬਲਿਕ ਸਕੂਲ ਘੱਲੂ ਦੇ ਖਿਡਾਰੀਆਂ ਨੇ ਇਕ ਵਾਰ ਫਿਰ ਖੇਡਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ। ਜ਼ੋਨਲ ਪੱਧਰੀ ਕਬੱਡੀ ਸਰਕਲ ਮੁਕਾਬਲੇ ਵਿਚ ਸਕੂਲ ਦੀ ਅੰਡਰ-17 ਲੜਕਿਆਂ ਦੀ ਟੀਮ ਨੇ ਵਧੀਆ ਖੇਡ ਦਾ ਮੁਜ਼ਾਹਰਾ ਕਰਦੇ ਹੋਏ ਕਾਂਸੀ ਦਾ ਤਗਮਾ ਆਪਣੇ ਨਾਂਅ ਕੀਤਾ।

ਜ਼ੋਨਲ ਪੱਧਰੀ ਸਰਕਲ ਕਬੱਡੀ ਮੁਕਾਬਲੇ ਵਿਚ ਕਾਂਸੀ ਦਾ ਤਗਮਾ ਜਿੱਤਣ ਤੋਂ ਬਾਅਦ ਗਾਡਵਿਨ ਪਬਲਿਕ ਸਕੂਲ ਘੱਲੂ ਦੀ ਅੰਡਰ-17 ਟੀਮ ਸਕੂਲ ਸਟਾਫ਼ ਨਾਲ ਯਾਦਗਾਰੀ ਤਸਵੀਰ ਖਿਚਵਾਉਂਦੇ ਹੋਏ। ਅਜੀਤ ਤਸਵੀਰ 20-08-2026
ਫ਼ਾਜ਼ਿਲਕਾ, 19 ਅਗਸਤ (ਦਵਿੰਦਰ ਪਾਲ ਸਿੰਘ)-ਗਾਡਵਿਨ ਪਬਲਿਕ ਸਕੂਲ ਘੱਲੂ ਦੇ ਖਿਡਾਰੀਆਂ ਨੇ ਇਕ ਵਾਰ ਫਿਰ ਖੇਡਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ। ਜ਼ੋਨਲ ਪੱਧਰੀ ਕਬੱਡੀ ਸਰਕਲ ਮੁਕਾਬਲੇ ਵਿਚ ਸਕੂਲ ਦੀ ਅੰਡਰ-17 ਲੜਕਿਆਂ ਦੀ ਟੀਮ ਨੇ ਵਧੀਆ ਖੇਡ ਦਾ ਮੁਜ਼ਾਹਰਾ ਕਰਦੇ ਹੋਏ ਕਾਂਸੀ ਦਾ ਤਗਮਾ ਆਪਣੇ ਨਾਂਅ ਕੀਤਾ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸਕੂਲ ਦੀ ਅੰਡਰ-14 ਲੜਕਿਆਂ ਦੀ ਟੀਮ ਵੀ ਬਿਹਤਰੀਨ ਪ੍ਰਦਰਸ਼ਨ ਕਰ ਚੁੱਕੀ ਹੈ। ਇਸ ਸ਼ਾਨਦਾਰ ਪ੍ਰਾਪਤੀ ’ਤੇ ਮੈਨੇਜਿੰਗ ਕਮੇਟੀ ਦੇ ਮੈਡਮ ਲਖਵਿੰਦਰ ਕੌਰ ਬਰਾੜ, ਐਡਵੋਕੇਟ ਮਨਿੰਦਰ ਸਿੰਘ ਸਰਾਂ ਅਤੇ ਪ੍ਰਿੰਸੀਪਲ ਅਭਿਲੇਖ ਸ਼ਰਮਾ ਸਮੇਤ ਸਮੁੱਚੀ ਮੈਨੇਜਮੈਂਟ ਨੇ ਖਿਡਾਰੀਆਂ, ਮਾਪਿਆਂ, ਕੋਚਾਂ ਅਤੇ ਸਟਾਫ਼ ਨੂੰ ਵਧਾਈ ਦਿੱਤੀ। ਜਾਣਕਾਰੀ ਦਿੰਦਿਆਂ ਡੀ.ਪੀ.ਈ. ਮੋਹਿਤ ਅਤੇ ਕਬੱਡੀ ਕੋਚ ਗੁਰਲਾਲ ਨੇ ਦੱਸਿਆ ਕਿ ਟੀਮ ਨੇ ਪੂਰੇ ਮੁਕਾਬਲੇ ਦੌਰਾਨ ਖੇਡ ਭਾਵਨਾ ਅਤੇ ਮਿਹਨਤ ਦਾ ਸਬੂਤ ਦਿੱਤਾ। ਟੀਮ ਦੀ ਜਿੱਤ ਵਿਚ ਦਵਿੰਦਰ, ਸੋਹਿਤਦੀਪ ਸਿੰਘ, ਸ਼ੌਰਿਆ ਅਦਿੱਤਿਆ ਤਿਵਾੜੀ, ਅਭੈ, ਗੁਰਕੀਰਤ ਸੰਧੂ, ਅਰਮਾਨ ਸਿੰਘ, ਵਿਕਰਮਜੀਤ ਸਿੰਘ, ਨਵਜੋਤ ਸਿੰਘ, ਭੁਪਿੰਦਰ ਅਤੇ ਅਨੰਤ ਦਾ ਵਿਸ਼ੇਸ਼ ਯੋਗਦਾਨ ਰਿਹਾ। ਮੈਡਮ ਲਖਵਿੰਦਰ ਕੌਰ ਬਰਾੜ ਨੇ ਕਿਹਾ ਕਿ ਖਿਡਾਰੀਆਂ ਦਾ ਲਗਾਤਾਰ ਸ਼ਾਨਦਾਰ ਪ੍ਰਦਰਸ਼ਨ ਗੌਰਵ ਦੀ ਗੱਲ ਹੈ। ਐਡਵੋਕੇਟ ਮਨਿੰਦਰ ਸਿੰਘ ਸਰਾਂ ਨੇ ਕਿਹਾ ਕਿ ਖੇਡਾਂ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਵਿਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਪ੍ਰਿੰਸੀਪਲ ਅਭਿਲੇਖ ਸ਼ਰਮਾ ਨੇ ਆਖਿਆ ਕਿ ਸਕੂਲ ਪ੍ਰਬੰਧਕ ਪੜ੍ਹਾਈ ਦੇ ਨਾਲ-ਨਾਲ ਖੇਡਾਂ ਨੂੰ ਵੀ ਪੂਰਾ ਉਤਸ਼ਾਹ ਦਿੰਦੇ ਹਨ ਅਤੇ ਇਹ ਪ੍ਰਾਪਤੀ ਦੂਜੇ ਵਿਦਿਆਰਥੀਆਂ ਨੂੰ ਵੀ ਪ੍ਰੇਰਿਤ ਕਰੇਗੀ।
ਪਿਛਲੀ ਖ਼ਬਰ ਜੀ.ਏ.ਵੀ. ਜੈਨ ਆਦਰਸ਼ ਵਿਦਿਆਲਿਆ ਦੇ ਵਿਦਿਆਰਥੀਆਂ ਨੇ ਕੀਤਾ ਬਠਿੰਡਾ ਦਾ ਵਿੱਦਿਅਕ ਦੌਰਾ ਅਗਲੀ ਖ਼ਬਰ 23 ਨੂੰ ਮੁੱਖ ਮੰਤਰੀ ਦੇ ਪਿੰਡ ਸਤੌਜ ਵਿਖੇ ਕੀਤੀ ਜਾਵੇਗੀ ਰੈਲੀ-ਗੁਰਪ੍ਰੀਤ ਮੰਗਵਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।