20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਬ੍ਰਹਮ ਕੁਮਾਰੀ ਆਸ਼ਰਮ ਵਲੋਂ ਖ਼ੂਨਦਾਨ ਕੈਂਪ ਭਲਕੇ

ਅਬੋਹਰ, 19 ਅਗਸਤ (ਤੇਜਿੰਦਰ ਸਿੰਘ ਖ਼ਾਲਸਾ) ਬ੍ਰਹਮ ਕੁਮਾਰੀ ਆਸ਼ਰਮ ਵਲੋਂ ਅਬੋਹਰ ਦੇ ਸਰਕਾਰੀ ਹਸਪਤਾਲ ਵਿਖੇ ਖ਼ੂਨਦਾਨ ਕੈਂਪ ਲਗਾਇਆ ਜਾਵੇਗਾ। ਸਥਾਨਕ ਕੇਂਦਰ ਪ੍ਰਭਾਰੀ ਬੀ.

ਅਜੀਤ ਡੈਸਕ 20-08-2026
ਅਬੋਹਰ, 19 ਅਗਸਤ (ਤੇਜਿੰਦਰ ਸਿੰਘ ਖ਼ਾਲਸਾ) ਬ੍ਰਹਮ ਕੁਮਾਰੀ ਆਸ਼ਰਮ ਵਲੋਂ ਅਬੋਹਰ ਦੇ ਸਰਕਾਰੀ ਹਸਪਤਾਲ ਵਿਖੇ ਖ਼ੂਨਦਾਨ ਕੈਂਪ ਲਗਾਇਆ ਜਾਵੇਗਾ। ਸਥਾਨਕ ਕੇਂਦਰ ਪ੍ਰਭਾਰੀ ਬੀ.ਕੇ ਪੁਸ਼ਪ ਲਤਾ ਭੈਣ ਨੇ ਦੱਸਿਆ ਕਿ ਕੈਂਪ ਸਵੇਰੇ 9 ਵਜੇ ਸ਼ੁਰੂ ਹੋਵੇਗਾ ਅਤੇ ਦੁਪਹਿਰ 1 ਵਜੇ ਤੱਕ ਚੱਲੇਗਾ। ਸਥਾਨਕ ਗੈਰ-ਸਰਕਾਰੀ ਸੰਸਥਾਵਾਂ ਵਲੋਂ ਵੀ ਕੈਂਪ ਵਿਚ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਗਿਆ ਹੈ। ਬ੍ਰਹਮ ਕੁਮਾਰੀ ਦੀ ਸਾਬਕਾ ਮੁੱਖ ਪ੍ਰਸ਼ਾਸਿਕਾ ਦਾਦੀ ਪ੍ਰਕਾਸ਼ਮਣੀ ਦੀ 19ਵੀਂ ਯਾਦਗਾਰ ਦੇ ਸੰਬੰਧ ਵਿਚ ਕਰਵਾਏ ਜਾ ਰਹੇ ਖ਼ੂਨਦਾਨ ਮਹਾਂ ਅਭਿਆਨ ਤਹਿਤ ਭਾਰਤ ਸਮੇਤ ਨੇਪਾਲ ਵਿਚ ਇਕ ਲੱਖ ਯੂਨਿਟ ਖ਼ੂਨ ਇਕੱਠਾ ਕਰਨ ਦਾ ਟੀਚਾ ਰੱਖਿਆ ਗਿਆ ਹੈ। ਇਸ ਤਹਿਤ ਸੰਸਥਾ ਦੇ ਦੇਸ਼ ਭਰ ਵਿਚ ਸਥਿਤ 6 ਹਜ਼ਾਰ ਤੋਂ ਵੱਧ ਸੇਵਾ ਕੇਂਦਰਾਂ ’ਤੇ ਖ਼ੂਨਦਾਨ ਕੈਂਪ ਲਗਾਏ ਜਾਣਗੇ। ਇਸ ਮੁਹਿੰਮ ਤਹਿਤ ਸਰਕਾਰੀ ਅਤੇ ਨਿੱਜੀ ਹਸਪਤਾਲਾਂ, ਸਮਾਜ ਸੇਵੀ ਸੰਸਥਾਵਾਂ ਅਤੇ ਬ੍ਰਹਮ ਕੁਮਾਰੀ ਸੇਵਾ ਕੇਂਦਰਾਂ ਵਿਖੇ ਖ਼ੂਨਦਾਨ ਕੈਂਪ ਲਗਾਏ ਜਾਣਗੇ। ਮੁਹਿੰਮ ਦੀ ਰਾਸ਼ਟਰੀ ਸ਼ੁਰੂਆਤ ਭਾਜਪਾ ਦੇ ਪ੍ਰਧਾਨ ਨਿਤਿਨ ਨਵੀਨ ਵਲੋਂ ਓ.ਆਰ.ਸੀ ਗੁਰੂ ਗ੍ਰਾਮ ਵਿਖੇ ਕਰਵਾਏ ਗਏ ਸਮਾਗਮ ਦੌਰਾਨ ਕੀਤੀ ਗਈ ਸੀ। ਬ੍ਰਹਮ ਕੁਮਾਰੀ ਸਮਾਜ ਸੇਵਾ ਵਿਭਾਗ ਵਲੋਂ ਸਾਲ 2025 ਵਿਚ ਵੀ ਭਾਰਤ ਅਤੇ ਨੇਪਾਲ ਵਿਚ ਖ਼ੂਨਦਾਨ ਮੁਹਿੰਮ ਚਲਾ ਕੇ ਰਿਕਾਰਡ 88378 ਯੂਨਿਟ ਖ਼ੂਨ ਇਕੱਠਾ ਕੀਤਾ ਗਿਆ ਸੀ। ਬੀ.ਕੇ ਪੁਸ਼ਪਲਤਾ ਭੈਣ ਨੇ ਦੱਸਿਆ ਕਿ ਇਹ ਮੁਹਿੰਮ ਸਮਾਜਿਕ ਅਤੇ ਸਰਕਾਰੀ ਸੰਸਥਾਵਾਂ, ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ, ਬਲੱਡ ਬੈਂਕਾਂ, ਸਰਕਾਰੀ ਹਸਪਤਾਲਾਂ ਸਮੇਤ ਵੱਖ-ਵੱਖ ਸਮਾਜਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਕਰਵਾਈ ਜਾ ਰਹੀ ਹੈ।
ਪਿਛਲੀ ਖ਼ਬਰ ਗੋਪੀਚੰਦ ਆਰੀਆ ਮਹਿਲਾ ਕਾਲਜ ’ਚ ਦੇਸ਼ ਭਗਤੀ ਨੂੰ ਸਮਰਪਿਤ ‘ਆਜ਼ਾਦੀ ਹਫ਼ਤਾ’ ਮਨਾਇਆ ਅਗਲੀ ਖ਼ਬਰ ਫ਼ਾਜ਼ਿਲਕਾ ਵਿਖੇ ਮੁਫ਼ਤ ਅੱਖਾਂ ਦੀ ਜਾਂਚ ਅਤੇ ਆਪ੍ਰੇਸ਼ਨ ਕੈਂਪ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।