21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਸੰਪਰਕ ਸੜਕ ’ਤੇ ਪਾਇਆ ਪੱਥਰ ਰਾਹਗੀਰਾਂ ਲਈ ਬਣਿਆ ਪੇ੍ਸ਼ਾਨੀ ਦਾ ਸਬੱਬ

ਪੰਜੇ ਕੇ ਉਤਾੜ, 20 ਅਗਸਤ (ਪੱਪੂ ਸੰਧਾ)- ਪਿੰਡ ਸੈਦੇ ਕੇ ਮੋਹਨ ਤੋਂ ਪਿੰਡ ਹਾਜੀ ਬੇਟੂ ਅਤੇ ਪੰਜੇ ਕੇ ਉਤਾੜ ਨੂੰ ਜਾਂਦੀ ਸੰਪਰਕ ਸੜਕ ’ਤੇ ਮੋਟਾ ਪੱਥਰ ਪਾਇਆ ਹੋਇਆ ਹੈ। ਜਿਸ ਦੇ ਚੱਲਦਿਆਂ ਕਈ ਮਹੀਨੇ ਬੀਤ ਜਾਣ ਦੇ ਬਾਵਜੂਦ ਮਹਿਕਮੇ ਵਲੋਂ ਅਜੇ ਤੱਕ ਇਸ ਉੱਪਰ ਲੁੱਕ ਵਾਲੀ ਰੋੜੀ ਨਹੀਂ ਪਾਈ ਗਈ।

ਅਜੀਤ ਡੈਸਕ 21-08-2026
ਪੰਜੇ ਕੇ ਉਤਾੜ, 20 ਅਗਸਤ (ਪੱਪੂ ਸੰਧਾ)- ਪਿੰਡ ਸੈਦੇ ਕੇ ਮੋਹਨ ਤੋਂ ਪਿੰਡ ਹਾਜੀ ਬੇਟੂ ਅਤੇ ਪੰਜੇ ਕੇ ਉਤਾੜ ਨੂੰ ਜਾਂਦੀ ਸੰਪਰਕ ਸੜਕ ’ਤੇ ਮੋਟਾ ਪੱਥਰ ਪਾਇਆ ਹੋਇਆ ਹੈ। ਜਿਸ ਦੇ ਚੱਲਦਿਆਂ ਕਈ ਮਹੀਨੇ ਬੀਤ ਜਾਣ ਦੇ ਬਾਵਜੂਦ ਮਹਿਕਮੇ ਵਲੋਂ ਅਜੇ ਤੱਕ ਇਸ ਉੱਪਰ ਲੁੱਕ ਵਾਲੀ ਰੋੜੀ ਨਹੀਂ ਪਾਈ ਗਈ। ਇਸ ਸੜਕ ਤੋਂ ਛੋਟੇ ਅਤੇ ਵੱਡੇ ਵਾਹਨਾਂ ਦਾ ਲੰਘਣਾ ਬੜਾ ਮੁਸ਼ਕਿਲ ਹੈ। ਜਿਸ ਦੇ ਚੱਲਦਿਆਂ ਭਾਰੀ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਈ ਵਾਰ ਤਾਂ ਵੱਡੇ ਵਹੀਕਲਾਂ ਦੇ ਟਾਇਰਾਂ ਹੇਠੋਂ ਨਿਕਲੇ ਪੱਥਰ ਉਛਲ ਕੇ ਨੁਕਸਾਨ ਪਹੁੰਚਾ ਰਹੇ ਹਨ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਸੜਕ ਦਾ ਕੰਮ ਅਧੂਰਾ ਪਿਆ ਹੋਣ ਕਾਰਨ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ ਅਤੇ ਹਾਦਸਾ ਵਾਪਰਨ ਦਾ ਖ਼ਤਰਾ ਵੀ ਬਣਿਆ ਹੋਇਆ ਹੈ। ਕਿਸਾਨ ਜਥੇਬੰਦੀਆਂ ਅਤੇ ਇਲਾਕੇ ਦੇ ਪਿੰਡਾਂ ਦੀਆਂ ਪੰਚਾਇਤਾਂ ਵਲੋਂ ਸਬੰਧਤ ਸੜਕ ਮਹਿਕਮੇ ਤੋਂ ਮੰਗ ਕੀਤੀ ਕਿ ਸੜਕ ’ਤੇ ਜਲਦ ਤੋਂ ਜਲਦ ਲੁੱਕ ਵਾਲੀ ਰੋੜੀ ਪਾ ਕੇ ਕੰਮ ਮੁਕੰਮਲ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਆ ਰਹੀ ਪ੍ਰੇਸ਼ਾਨੀ ਤੋਂ ਰਾਹਤ ਮਿਲ ਸਕੇ। ਕਿਸਾਨ ਜਥੇਬੰਦੀਆਂ ਵਲੋਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਇਸ ਸੜਕ ਦਾ ਕੰਮ ਜਲਦ ਹੀ ਪੂਰਾ ਕਰਵਾਇਆ ਜਾਵੇ ਨਹੀਂ ਤਾਂ ਮਜ਼ਬੂਰਨ ਸੰਘਰਸ਼ ਵਿੱਡਿਆ ਜਾਵੇਗਾ।
ਪਿਛਲੀ ਖ਼ਬਰ ਟੈਗੋਰ ਥੀਏਟਰ ਚੰਡੀਗੜ੍ਹ ਵਿਖੇ ਹੋਏ ਮੁਕਾਬਲਿਆਂ ’ਚ ਜਸਨੂਰ ਕੌਰ ਢਿੱਲੋਂ ਰਹੀ ਅੱਵਲ ਵੱਖ- ਵੱਖ ਪਿੰਡਾਂ ’ਚ ਗੁਰੂ ਰਵਿਦਾਸ... ਅਗਲੀ ਖ਼ਬਰ ਪ੍ਰਭਾ ਖੇਤਾਨ ਫਾਊਂਡੇਸ਼ਨ ਨੇ ‘ਦ ਰਾਈਟ ਸਰਕਲ’ ਤਹਿਤ ਵਿਸ਼ੇਸ਼ ਸੈਸ਼ਨ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।