21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਮੰਡਲ ਹਸਪਤਾਲ ਫ਼ਿਰੋਜ਼ਪੁਰ ਵਿਖੇ ਅਤਿ-ਆਧੁਨਿਕ ਟਰਾਈ-ਸੈੱਲ ਪੀ.ਆਰ.ਪੀ. ਥੈਰੇਪੀ ਦੀ ਸ਼ੁਰੂਆਤ

ਫ਼ਿਰੋਜ਼ਪੁਰ, 20 ਅਗਸਤ (ਰਾਕੇਸ਼ ਚਾਵਲਾ)-ਮੰਡਲ ਰੇਲਵੇ ਹਸਪਤਾਲ, ਫ਼ਿਰੋਜ਼ਪੁਰ ਨੇ ਮਰੀਜ਼ਾਂ ਨੂੰ ਆਧੁਨਿਕ ਅਤੇ ਬਿਹਤਰ ਡਾਕਟਰੀ ਸਹੂਲਤਾਂ ਉਪਲਬਧ ਕਰਵਾਉਣ ਦੀ ਦਿਸ਼ਾ ’ਚ ਇਕ ਹੋਰ ਮਹੱਤਵਪੂਰਨ ਪ੍ਰਾਪਤੀ ਹਾਸਿਲ ਕੀਤੀ ਹੈ। ਹੁਣ ਅਤਿ-ਆਧੁਨਿਕ ਡਬਲ ਸਪਿਨ ਟਰਾਈ-ਸੈੱਲ ਪੀ.

ਮੰਡਲ ਹਸਪਤਾਲ ਫ਼ਿਰੋਜ਼ਪੁਰ ਵਿਖੇ ਅਤਿ-ਆਧੁਨਿਕ ਟਰਾਈ-ਸੈੱਲ ਪੀ.ਆਰ.ਪੀ. ਦੀ ਤਸਵੀਰ। ਅਜੀਤ ਤਸਵੀਰ 21-08-2026
ਫ਼ਿਰੋਜ਼ਪੁਰ, 20 ਅਗਸਤ (ਰਾਕੇਸ਼ ਚਾਵਲਾ)-ਮੰਡਲ ਰੇਲਵੇ ਹਸਪਤਾਲ, ਫ਼ਿਰੋਜ਼ਪੁਰ ਨੇ ਮਰੀਜ਼ਾਂ ਨੂੰ ਆਧੁਨਿਕ ਅਤੇ ਬਿਹਤਰ ਡਾਕਟਰੀ ਸਹੂਲਤਾਂ ਉਪਲਬਧ ਕਰਵਾਉਣ ਦੀ ਦਿਸ਼ਾ ’ਚ ਇਕ ਹੋਰ ਮਹੱਤਵਪੂਰਨ ਪ੍ਰਾਪਤੀ ਹਾਸਿਲ ਕੀਤੀ ਹੈ। ਹੁਣ ਅਤਿ-ਆਧੁਨਿਕ ਡਬਲ ਸਪਿਨ ਟਰਾਈ-ਸੈੱਲ ਪੀ.ਆਰ.ਪੀ. (ਪਲੇਟਲੇਟ ਰਿਚ ਪਲਾਜ਼ਮਾ) ਥੈਰੇਪੀ ਦੀ ਸ਼ੁਰੂਆਤ ਕੀਤੀ ਗਈ ਹੈ। ਮੰਡਲ ਰੇਲਵੇ ਹਸਪਤਾਲ, ਫ਼ਿਰੋਜ਼ਪੁਰ ਇਸ ਉੱਨਤ ਤਕਨੀਕ ਨੂੰ ਅਪਣਾਉਣ ਵਾਲਾ ਸਰਕਾਰੀ ਸਿਹਤ ਸੰਸਥਾਵਾਂ ਵਿਚ ਮੋਹਰੀ ਹੈ। ਇਸ ਤੋਂ ਪਹਿਲਾਂ, ਮੰਡਲ ਰੇਲਵੇ ਹਸਪਤਾਲ ਵਿਚ ਪੀ.ਆਰ.ਪੀ. ਥੈਰੇਪੀ ਲਈ ਡਬਲ ਚੈਂਬਰ ਤਕਨੀਕ ਦੀ ਵਰਤੋਂ ਕੀਤੀ ਜਾਂਦੀ ਸੀ, ਜਿਸ ਵਿਚ ਪਲੇਟਲੇਟਸ ਦੀ ਗਾੜ੍ਹਤਾ ਆਮ ਪੱਧਰ ਤੋਂ ਲਗਭਗ ਦੋ ਗੁਣਾ ਤੱਕ ਪ੍ਰਾਪਤ ਹੁੰਦੀ ਸੀ। ਇਸ ਤਕਨੀਕ ਰਾਹੀਂ ਹੁਣ ਤੱਕ ਲਗਭਗ 50 ਮਰੀਜ਼ਾਂ ਦਾ ਇਲਾਜ ਕੀਤਾ ਜਾ ਚੁੱਕਾ ਹੈ। ਨਵੀਂ ਟ੍ਰਿਪਲ ਚੈਂਬਰ ਤਕਨੀਕ ਨਾਲ ਪਲੇਟਲੇਟਸ ਦੀ ਗਾੜ੍ਹਤਾ ਲਗਭਗ 6 ਤੋਂ 7 ਗੁਣਾ ਤੱਕ ਪ੍ਰਾਪਤ ਹੁੰਦੀ ਹੈ। ਨਾਲ ਹੀ ਵੱਖ-ਵੱਖ ਗ੍ਰੋਥ ਫੈਕਟਰਾਂ ਦੀ ਗਾੜ੍ਹਤਾ ਵੀ 14 ਗੁਣਾ ਤੱਕ ਪ੍ਰਾਪਤ ਕੀਤੀ ਜਾ ਸਕਦੀ ਹੈ। ਪਲੇਟਲੇਟਸ ਅਤੇ ਗ੍ਰੋਥ ਫੈਕਟਰਾਂ ਦੀ ਇਹ ਵਧੀ ਹੋਈ ਗਾੜ੍ਹਤਾ ਅਤੇ ਬਿਹਤਰ ਸ਼ੁਧੀਕਰਨ ਮਰੀਜ਼ਾਂ ਨੂੰ ਵਧੇਰੇ ਪ੍ਰਭਾਵਸ਼ਾਲੀ ਅਤੇ ਜਲਦੀ ਨਤੀਜੇ ਦੇਣ ਵਿਚ ਸਹਾਇਕ ਹੋਵੇਗਾ। ਮੁੱਖ ਮੈਡੀਕਲ ਸੁਪਰਡੈਂਟ ਡਾ. ਰੰਜਨਾ ਸਹਿਗਲ ਨੇ ਦੱਸਿਆ ਕਿ ਉਪਲਬਧ ਮੈਡੀਕਲ ਸਾਹਿੱਤ ਅਨੁਸਾਰ ਇਸ ਉੱਨਤ ਤਕਨੀਕ ਨਾਲ ਪਹਿਲਾਂ ਵਰਤੀ ਜਾਂਦੀ ਤਕਨੀਕ ਦੀ ਤੁਲਨਾ ਵਿਚ ਮਰੀਜ਼ਾਂ ਦੀ ਹਾਲਤ ਵਿਚ ਲਗਭਗ 2 ਤੋਂ 3 ਗੁਣਾ ਤੇਜ਼ੀ ਨਾਲ ਸੁਧਾਰ ਹੋਵੇਗਾ। ਇਸ ਨਾਲ ਮਰੀਜ਼ਾਂ ਨੂੰ ਬਿਹਤਰ ਰਾਹਤ ਮਿਲਣ ਦੇ ਨਾਲ-ਨਾਲ ਇਲਾਜ ਦਾ ਅਸਰ ਵੀ ਲੰਬੇ ਸਮੇਂ ਤੱਕ ਬਣਿਆ ਰਹੇਗਾ। ਫ਼ਿਰੋਜ਼ਪੁਰ ਮੰਡਲ ਵੱਲੋਂ ਆਧੁਨਿਕ ਡਾਕਟਰੀ ਤਕਨੀਕਾਂ ਨੂੰ ਅਪਣਾਉਂਦੇ ਹੋਏ ਰੇਲ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਬਿਹਤਰ ਅਤੇ ਮਿਆਰੀ ਸਿਹਤ ਸੇਵਾਵਾਂ ਉਪਲਬਧ ਕਰਵਾਉਣ ਲਈ ਨਿਰੰਤਰ ਯਤਨ ਕੀਤੇ ਜਾ ਰਹੇ ਹਨ।
ਪਿਛਲੀ ਖ਼ਬਰ ਖੇਤੀਬਾੜੀ ਕਰਦੇ ਸਮੇਂ ਹਾਦਸੇ ਦਾ ਸ਼ਿਕਾਰ ਹੋਏ ਵਿਅਕਤੀਆਂ ਨੂੰ ਮਾਰਕੀਟ ਕਮੇਟੀ ਵਲੋਂ ਵਿੱਤੀ ਸਹਾਇਤਾ ਦੇ ਚੈੱਕ ਮਿਲੇ ਅਗਲੀ ਖ਼ਬਰ ਟੈਗੋਰ ਥੀਏਟਰ ਚੰਡੀਗੜ੍ਹ ਵਿਖੇ ਹੋਏ ਮੁਕਾਬਲਿਆਂ ’ਚ ਜਸਨੂਰ ਕੌਰ ਢਿੱਲੋਂ ਰਹੀ ਅੱਵਲ ਵੱਖ- ਵੱਖ ਪਿੰਡਾਂ ’ਚ ਗੁਰੂ ਰਵਿਦਾਸ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।