ਫ਼ਿਰੋਜ਼ਪੁਰ ਮੰਡਲ ਦੇ ਰੇਲਵੇ ਸਟੇਸ਼ਨਾਂ ’ਤੇ ‘ਰੇਲ ਵਨ ਐਪ’ ਤੋਂ ਟਿਕਟ ਖ਼ਰੀਦਣ ਲਈ ਯਾਤਰੀਆਂ ਨੂੰ ਕੀਤਾ ਜਾਗਰੂਕ
ਫ਼ਿਰੋਜ਼ਪੁਰ, 26 ਅਗਸਤ (ਰਾਕੇਸ਼ ਚਾਵਲਾ)-ਰੇਲ ਯਾਤਰੀਆਂ ਦੀ ਸਹੂਲਤ ਅਤੇ ਡਿਜੀਟਲ ਟਿਕਟਿੰਗ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਫ਼ਿਰੋਜ਼ਪੁਰ ਮੰਡਲ ਦੇ ਲੁਧਿਆਣਾ, ਜਲੰਧਰ ਸਿਟੀ ਅਤੇ ਅੰਮ੍ਰਿਤਸਰ ਰੇਲਵੇ ਸਟੇਸ਼ਨਾਂ ’ਤੇ ‘ਰੇਲ ਵਨ ਐਪ’ ਰਾਹੀਂ ਟਿਕਟ ਖ਼ਰੀਦਣ ਲਈ ਵਿਸ਼ੇਸ਼ ਜਾਗਰੂਕਤਾ ਮੁਹਿੰਮ ਚਲਾਈ ਗਈ। ਮੁਹਿੰਮ ਦੌਰਾਨ ਸਟੇਸ਼ਨ ਕੰਪਲੈਕਸ ਵਿਚ ਬੈਨਰ ਅਤੇ ਸਟੈਂਡ ਲਗਾ ਕੇ ਯਾਤਰੀਆਂ ਨੂੰ ‘ਰੇਲ ਵਨ ਐਪ’ ਦੇ ਫ਼ਾਇਦਿਆਂ ਬਾਰੇ ਜਾਣੂ ਕਰਵਾਇਆ ਗਿਆ।
ਫ਼ਿਰੋਜ਼ਪੁਰ ਮੰਡਲ ਦੇ ਰੇਲਵੇ ਸਟੇਸ਼ਨਾਂ ’ਤੇ ‘ਰੇਲ ਵਨ ਐਪ’ ਤੋਂ ਟਿਕਟ ਖ਼ਰੀਦਣ ਲਈ ਜਾਗਰੂਕ ਕਰਨ ਦੀ ਤਸਵੀਰ। ਅਜੀਤ ਤਸਵੀਰ
27-08-2026