01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2026

ਭਾਈ ਘਨੱਈਆ ਜੀ ਸੇਵਾ ਸੁਸਾਇਟੀ ਵਲੋਂ ਲਗਾਏ ਕੈਂਪ ਦੌਰਾਨ 175 ਮਰੀਜ਼ਾਂ ਦੀਆਂ ਅੱਖਾਂ ਦੀ ਕੀਤੀ ਜਾਂਚ, 22 ਆਪ੍ਰੇਸ਼ਨ ਲਈ ਚੁਣੇ ਲੋੜਵੰਦ ਮਰੀਜ਼ਾਂ ਦੀ ਸੇਵਾ ਲਈ ਸੁਸਾਇਟੀ ਵਲੋਂ ਲਗਾਤਾਰ ਕੀਤੇ ਜਾ ਰਹੇ ਹਨ ਉਪਰਾਲੇ : ਪਰਮਿੰਦਰ ਸਿੰਘ ਖ਼ਾਲਸਾ ਗੋਪੀਚੰਦ ਕਾਲਜ ’ਚ ਧੂਮਧਾਮ ਨਾਲ ਮਨਾਇਆ ‘ਤੀਜ ਦਾ ਤਿਉਹਾਰ’

ਅਬੋਹਰ, 31 ਅਗਸਤ (ਸੁਖਜੀਤ ਸਿੰਘ ਬਰਾੜ)-ਗੋਪੀ ਚੰਦ ਆਰਿਆ ਮਹਿਲਾ ਕਾਲਜ ਅਬੋਹਰ ਵਿਖੇ ਪ੍ਰਿੰਸੀਪਲ ਡਾ. ਰੇਖਾ ਸੂਦ ਹਾਂਡਾ ਦੇ ਮਾਰਗਦਰਸ਼ਨ, ਯੁਵਕ ਭਲਾਈ ਵਿਭਾਗ ਡੀਨ ਡਾ.

ਅਜੀਤ ਡੈਸਕ 01-09-2026
ਅਬੋਹਰ, 31 ਅਗਸਤ (ਸੁਖਜੀਤ ਸਿੰਘ ਬਰਾੜ)-ਗੋਪੀ ਚੰਦ ਆਰਿਆ ਮਹਿਲਾ ਕਾਲਜ ਅਬੋਹਰ ਵਿਖੇ ਪ੍ਰਿੰਸੀਪਲ ਡਾ.ਰੇਖਾ ਸੂਦ ਹਾਂਡਾ ਦੇ ਮਾਰਗਦਰਸ਼ਨ, ਯੁਵਕ ਭਲਾਈ ਵਿਭਾਗ ਡੀਨ ਡਾ. ਨੀਰਜ ਮਹਿਤਾ ਅਤੇ ਵੁਮੈਨ ਸਟੱਡੀ ਸੈਂਟਰ ਦੇ ਸਹਿਯੋਗ ਨਾਲ ‘ਸਾਵਣ ਦੀ ਨੁਹਾਰ—ਤੀਜ ਦਾ ਤਿਉਹਾਰ’ ਉਤਸ਼ਾਹ ਨਾਲ ਮਨਾਇਆ ਗਿਆ। ਸਮਾਗਮ ਵਿਚ ਅਬੋਹਰ ਨਗਰ ਨਿਗਮ ਦੀ ਮੇਅਰ ਸ੍ਰੀਮਤੀ ਪੂਜਾ ਵਧਵਾ ਨੇ ਮੁੱਖ ਮਹਿਮਾਨ ਅਤੇ ਅਭਿਸ਼ੇਕ ਇੰਸਟੀਚਿਊਟ ਦੀ ਚੇਅਰਪਰਸਨ ਡਾ. ਸ਼ਕੁੰਤਲਾ ਮਿੱਢਾ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਦਕਿ ਸ੍ਰੀਮਤੀ ਰੀਨੂ ਚੌਧਰੀ ਦਾ ਵੀ ਉਚੇਚਾ ਸਨਮਾਨ ਕੀਤਾ ਗਿਆ। ਇਸ ਮੌਕੇ ਵਿਦਿਆਰਥਣਾਂ ਨੇ ਲੋਕ ਗੀਤ, ਹਰਿਆਣਵੀ ਨਾਚ, ਗਿੱਧੇ ਅਤੇ ਬੋਲੀਆਂ ਦੀਆਂ ਸ਼ਾਨਦਾਰ ਪੇਸ਼ਕਾਰੀਆਂ ਦਿੱਤੀਆਂ। ਕਾਲਜ ਵਿਚ ਹੱਥੀਂ ਤਿਆਰ ਵਸਤੂਆਂ, ਰਵਾਇਤੀ ਜੁੱਤੀਆਂ ਅਤੇ ਖਾਣ-ਪੀਣ ਦੇ ਸਟਾਲ ਵੀ ਲਗਾਏ ਗਏ। ਮੁਕਾਬਲਿਆਂ ਦੌਰਾਨ ਮੰਨਤ ਨੂੰ ‘ਮਿਸ ਤੀਜ’, ਗੁਰਪ੍ਰੀਤ ਕੌਰ ਨੂੰ ‘ਸਰਵੋਤਮ ਪਹਿਰਾਵਾ’ ਅਤੇ ਕੋਮਲ ਨੂੰ ‘ਮਿਸ ਟੈਲੈਂਟਿਡ’ ਚੁਣਿਆ ਗਿਆ। ਪ੍ਰਿੰਸੀਪਲ ਡਾ. ਰੇਖਾ ਸੂਦ ਹਾਂਡਾ ਨੇ ਸਭ ਨੂੰ ਵਧਾਈ ਦਿੰਦਿਆਂ ਵਿਦਿਆਰਥਣਾਂ ਨੂੰ ਆਪਣੀ ਅਮੀਰ ਵਿਰਾਸਤ ਅਤੇ ਸਭਿਆਚਾਰ ਨਾਲ ਜੁੜੇ ਰਹਿਣ ਲਈ ਪ੍ਰੇਰਿਤ ਕੀਤਾ।
ਪਿਛਲੀ ਖ਼ਬਰ ਲਾਲਾ ਜਗਤ ਨਰਾਇਣ ਐਜੂਕੇਸ਼ਨ ਕਾਲਜ ਵਿਖੇ ਐਜੂਕੇਸ਼ਨ ਤੇ ਇਨਵਾਇਰਨਮੈਂਟ ਲਾਅ ਵਿਸ਼ੇ ’ਤੇ ਐਕਸਟੈਨਸ਼ਨ ਲੈਕਚਰ ਕਰਵਾਇਆ ਅਗਲੀ ਖ਼ਬਰ ਸ੍ਰੀ ਸੇਵਾ ਸਮਿਤੀ ਰਾਮ-ਲੀਲ੍ਹਾ ਸਭਾ ਦੀ ਮੀਟਿੰਗ ਖੋ-ਖੋ ਮੁਕਾਬਲਿਆਂ ’ਚ ਕੁਲਾਰ ਸਕੂਲ ਦੀਆਂ ਵਿਦਿਆਰਥਣਾਂ ਦੂਜੇ ਸਥਾਨ ’ਤ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।