03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

ਪਰਸ੍ਵਾਰਥ ਸਭਾ ਦੇ ਮੁਫ਼ਤ ਹਫ਼ਤਾਵਾਰੀ ਮੈਡੀਕਲ ਕੈਂਪ ਦਾ 52 ਮਰੀਜ਼ਾਂ ਨੇ ਲਿਆ ਲਾਹਾ

ਜਲਾਲਾਬਾਦ, 2 ਸਤੰਬਰ (ਜਤਿੰਦਰ ਪਾਲ ਸਿੰਘ)- ਸਥਾਨਕ ਗਾਂਧੀ ਨਗਰ ਵਿਚ ਪਰਸ੍ਵਾਰਥ ਸਭਾ ਵਲੋਂ ਪਿਛਲੇ ਕਾਫ਼ੀ ਲੰਮੇ ਸਮੇਂ ਤੋਂ ਚਲਾਈ ਜਾ ਰਹੀ ਮੁਫ਼ਤ ਡਿਸਪੈਂਸਰੀ ਵਿਖੇ ਹਫ਼ਤਾਵਾਰੀ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ। ਮਾਨਵਤਾ ਦੀ ਸੇਵਾ ਲਈ ਲੱਗੇ ਇਸ ਮੈਡੀਕਲ ਚੈੱਕਅਪ ਕੈਂਪ ’ਚ ਡਾ.

ਅਜੀਤ ਡੈਸਕ 03-09-2026
ਜਲਾਲਾਬਾਦ, 2 ਸਤੰਬਰ (ਜਤਿੰਦਰ ਪਾਲ ਸਿੰਘ)- ਸਥਾਨਕ ਗਾਂਧੀ ਨਗਰ ਵਿਚ ਪਰਸ੍ਵਾਰਥ ਸਭਾ ਵਲੋਂ ਪਿਛਲੇ ਕਾਫ਼ੀ ਲੰਮੇ ਸਮੇਂ ਤੋਂ ਚਲਾਈ ਜਾ ਰਹੀ ਮੁਫ਼ਤ ਡਿਸਪੈਂਸਰੀ ਵਿਖੇ ਹਫ਼ਤਾਵਾਰੀ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ। ਮਾਨਵਤਾ ਦੀ ਸੇਵਾ ਲਈ ਲੱਗੇ ਇਸ ਮੈਡੀਕਲ ਚੈੱਕਅਪ ਕੈਂਪ ’ਚ ਡਾ.ਓਮ ਪ੍ਰਕਾਸ਼ ਕੰਬੋਜ ਨੇ ਆਪਣੀਆਂ ਸੇਵਾਵਾਂ ਦਿੱਤੀਆਂ ਤੇ 52 ਮਰੀਜ਼ਾਂ ਦੇ ਸਿਹਤ ਦੀ ਜਾਂਚ ਕੀਤੀ ਅਤੇ ਸਭਾ ਵਲੋਂ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਵੰਡੀਆਂ ਗਈਆਂ। ਅਹੁਦੇਦਾਰਾਂ ਨੇ ਦੱਸਿਆ ਕਿ ਪਰਸ੍ਵਾਰਥ ਸਭਾ ਵਲੋਂ ਹਰ ਬੁੱਧਵਾਰ ਤੇ ਐਤਵਾਰ ਨੂੰ ਇਹ ਮੁਫ਼ਤ ਕੈਂਪ ਲਗਾਇਆ ਜਾਂਦਾ ਹੈ। ਇਸ ਮੌਕੇ ਸਭਾ ਦੇ ਸਰਪ੍ਰਸਤ ਗੁਰਚਰਨ ਕਮੀਰੀਆ, ਸੁਰੇਸ਼ ਚੌਹਾਨ, ਰਮੇਸ਼ ਰਾਠੀ, ਇੰਦਰਜੀਤ ਸਿੰਘ ਬੱਬਰ ਬਿੱਟੂ, ਮੈਡਮ ਰਮਨ ਤੇ ਮਾਨਿਕ ਚੌਹਾਨ ਹਾਜ਼ਰ ਰਹੇ।
ਪਿਛਲੀ ਖ਼ਬਰ ਸ਼ਿਵ ਲਾਲ ਡੋਡਾ ਨੇ ਸ਼ੁਰੂ ਕੀਤੀ ਸਵੱਛ ਜਲ ਟੈਂਕਰ ਸੇਵਾ, ਲੋੜਵੰਦਾਂ ਤੱਕ ਪਹੁੰਚੇਗਾ ਪੀਣ ਵਾਲਾ ਪਾਣੀ ਅਗਲੀ ਖ਼ਬਰ ਫ਼ਾਜ਼ਿਲਕਾ ’ਚ ਭਾਜਪਾ ਦੀ ਵਿਸ਼ੇਸ਼ ਬੈਠਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।