04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

ਸੈਨੇਟ ਚੋਣਾਂ ਲਈ ਸੱਥ ਦੇ ਉਮੀਦਵਾਰ ਐਡਵੋਕੇਟ ਜੋਧ ਸਿੰਘ ਨੇ ਅਬੋਹਰ ਵਿਖੇ ਕੀਤੀ ਮੀਟਿੰਗ 20 ਸਤੰਬਰ ਨੂੰ ਹੋਣ ਵਾਲੀ ਚੋਣ ਲਈ ਵੋਟਰਾਂ ਨਾਲ ਸੰਪਰਕ ਕਰਨ ਦੀ ਮੁਹਿੰਮ ਜਾਰੀ

ਅਬੋਹਰ, 3 ਸਤੰਬਰ (ਤੇਜਿੰਦਰ ਸਿੰਘ ਖ਼ਾਲਸਾ)- ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਲਈ 20 ਸਤੰਬਰ ਨੂੰ ਹੋਣ ਜਾ ਰਹੀਆਂ ਸੈਨੇਟ ਚੋਣਾਂ ਲਈ ਚੋਣ ਪ੍ਰਚਾਰ ਤੇਜ਼ ਹੋ ਗਿਆ ਹੈ। ਇਸੇ ਤਹਿਤ ਪੰਥਕ ਜਥੇਬੰਦੀ ਸੱਥ ਦੇ ਉਮੀਦਵਾਰ ਐਡਵੋਕੇਟ ਜੋਧ ਸਿੰਘ ਨੇ ਅਬੋਹਰ ਵਿਖੇ ਵੱਖ-ਵੱਖ ਪੰਥਕ, ਕਿਸਾਨ, ਸਮਾਜਿਕ ਅਤੇ ਵਿਦਿਆਰਥੀ ਆਗੂਆਂ ਨਾਲ ਮੀਟਿੰਗਾਂ ਕਰਕੇ ਆਪਣੀ ਚੋਣ ਮੁਹਿੰਮ ਨੂੰ ਹੋਰ ਤੇਜ਼ ਕੀਤਾ।

ਅਜੀਤ ਡੈਸਕ 04-09-2026
ਅਬੋਹਰ, 3 ਸਤੰਬਰ (ਤੇਜਿੰਦਰ ਸਿੰਘ ਖ਼ਾਲਸਾ)- ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਲਈ 20 ਸਤੰਬਰ ਨੂੰ ਹੋਣ ਜਾ ਰਹੀਆਂ ਸੈਨੇਟ ਚੋਣਾਂ ਲਈ ਚੋਣ ਪ੍ਰਚਾਰ ਤੇਜ਼ ਹੋ ਗਿਆ ਹੈ। ਇਸੇ ਤਹਿਤ ਪੰਥਕ ਜਥੇਬੰਦੀ ਸੱਥ ਦੇ ਉਮੀਦਵਾਰ ਐਡਵੋਕੇਟ ਜੋਧ ਸਿੰਘ ਨੇ ਅਬੋਹਰ ਵਿਖੇ ਵੱਖ-ਵੱਖ ਪੰਥਕ, ਕਿਸਾਨ, ਸਮਾਜਿਕ ਅਤੇ ਵਿਦਿਆਰਥੀ ਆਗੂਆਂ ਨਾਲ ਮੀਟਿੰਗਾਂ ਕਰਕੇ ਆਪਣੀ ਚੋਣ ਮੁਹਿੰਮ ਨੂੰ ਹੋਰ ਤੇਜ਼ ਕੀਤਾ। ਉਨ੍ਹਾਂ ਨੇ ਚੋਣ ਵਿਚ ਆਪਣੇ ਸੀਰੀਅਲ ਨੰਬਰ 21 ’ਤੇ ਪਹਿਲੀ ਪਸੰਦ ਲਈ ਵੋਟਾਂ ਪਾ ਕੇ ਜੇਤੂ ਬਣਾਉਣ ਦੀ ਅਪੀਲ ਕੀਤੀ। ਅਬੋਹਰ ਦੇ ਪੰਜਪੀਰ ਨਗਰ ਵਿਖੇ ਫ਼ੌਜੀ ਸੁਖਵੰਤ ਸਿੰਘ ਦੇ ਘਰ ਮੀਟਿੰਗ ਹੋਈ ਮੀਟਿੰਗ ਦੌਰਾਨ ਜਥੇਦਾਰ ਬਖ਼ਸ਼ੀਸ਼ ਸਿੰਘ ਜਾਮਣੀਆ, ਕਿਸਾਨ ਆਗੂ ਜਗਜੀਤ ਸਿੰਘ ਸੰਧੂ ਝੁਰੜ ਖੇੜਾ, ਪ੍ਰਤਾਪ ਸਿੰਘ ਜ਼ਿਲ੍ਹਾ ਪ੍ਰਧਾਨ, ਗੁਰਲਾਲ ਸਿੰਘ ਸੰਧੂ, ਜੁਗਰਾਜ ਸਿੰਘ ਢਾਣੀ ਚਿਰਾਗ਼, ਹਰਜੀਤ ਸਿੰਘ ਬਰਾੜ ਮਲੂਕਪੁਰਾ, ਸੁਰਿੰਦਰ ਸਿੰਘ ਖ਼ਾਲਸਾ, ਬਲਜੀਤ ਸਿੰਘ, ਡਾ.ਪਰਮਜੀਤ ਸਿੰਘ ਬੁਰਜਾਂ, ਮਾਸਟਰ ਰੇਸ਼ਮ ਸਿੰਘ ਅਬੋਹਰ, ਕਰਨਵੀਰ ਸਿੰਘ ਆਦਿ ਹਾਜ਼ਰ ਸਨ। ਮੀਟਿੰਗ ਦੌਰਾਨ ਐਡਵੋਕੇਟ ਜੋਧ ਸਿੰਘ ਨੇ ਕਿਹਾ ਕਿ ਪੰਜਾਬ ਯੂਨੀਵਰਸਿਟੀ ਸੈਨੇਟ ਚੋਣਾਂ ਵਿਚ ਵੋਟਰਾਂ ਦਾ ਸਹਿਯੋਗ ਬੇਹੱਦ ਮਹੱਤਵਪੂਰਨ ਹੈ। ਉਨ੍ਹਾਂ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ 20 ਸਤੰਬਰ ਨੂੰ ਆਪਣੇ ਕੀਮਤੀ ਵੋਟ ਦੀ ਵਰਤੋਂ ਕਰਦਿਆਂ ਉਨ੍ਹਾਂ ਨੂੰ ਸੀਰੀਅਲ ਨੰਬਰ 21 ’ਤੇ ਵੋਟ ਪਾ ਕੇ ਕਾਮਯਾਬ ਕਰਨ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਨਾਲ ਸਬੰਧਿਤ ਅਧਿਆਪਕਾਂ, ਵਿਦਿਆਰਥੀਆਂ ਤੇ ਹੋਰ ਵਰਗਾਂ ਦੇ ਹਿਤਾਂ ਲਈ ਪ੍ਰਭਾਵਸ਼ਾਲੀ ਢੰਗ ਨਾਲ ਆਵਾਜ਼ ਉਠਾਉਣ ਤੇ ਪੰਜਾਬ ਯੂਨੀਵਰਸਿਟੀ ਦੇ ਵਿਕਾਸ ਲਈ ਉਸਾਰੂ ਯਤਨ ਕਰਨਾ ਉਨ੍ਹਾਂ ਦੀ ਮੁੱਖ ਤਰਜੀਹ ਰਹੇਗੀ।
ਪਿਛਲੀ ਖ਼ਬਰ ਵੋਟਾਂ ਲਈ ਨਹੀਂ, ਆਉਣ ਵਾਲੀਆਂ ਪੀੜ੍ਹੀਆਂ ਨੂੰ ਬਚਾਉਣ ਲਈ ਨਸ਼ਿਆਂ ਦਾ ਖ਼ਾਤਮਾ ਕਰ ਰਹੀ ਹੈ ਸਰਕਾਰ- ਖੇਤੀਬਾੜੀ ਮੰਤਰੀ ਅਗਲੀ ਖ਼ਬਰ ਪੰਜਾਬ ਸਟੇਟ ਫੂਡ ਕਮਿਸ਼ਨ ਦੇ ਮੈਂਬਰ ਵਲੋਂ ਫ਼ਾਜ਼ਿਲਕਾ ਦੇ ਸਕੂਲਾਂ, ਰਾਸ਼ਨ ਡੀਪੂਆਂ ਤੇ ਆਂਗਣਵਾੜੀ ਸੈਂਟਰਾਂ ਦਾ ਅਚਨਚੇਤ ਨਿਰੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।