09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

ਸ਼੍ਰੋਮਣੀ ਅਕਾਲੀ ਦਲ (ਬਾਦਲ) ਦਾ ਜਨਰਲ ਕੌਂਸਲ ਪੰਜਾਬ ਦੇ ਮੈਂਬਰ ਬਣਾਏ ਜਾਣ ’ਤੇ ਸੁਖਪਾਲਵੀਰ ਸਿੰਘ ਮਦਾਨ ਨੇ ਕੀਤਾ ਪਾਰਟੀ ਦਾ ਧੰਨਵਾਦ

ਜਲਾਲਾਬਾਦ,8 ਸਤੰਬਰ(ਜਤਿੰਦਰ ਪਾਲ ਸਿੰਘ)-ਸ਼੍ਰੋਮਣੀ ਅਕਾਲੀ ਦਲ ਵਲੋਂ ਜਲਾਲਾਬਾਦ ਤੋਂ ਉੱਘੇ ਅਕਾਲੀ ਆਗੂ ਸੁਖਪਾਲਵੀਰ ਸਿੰਘ ਮਦਾਨ ਨੂੰ ਇਕ ਵਾਰ ਫਿਰ ਤੋਂ ਜਨਰਲ ਕੌਂਸਲ ਪੰਜਾਬ ਦੇ ਮੈਂਬਰ ਬਣਾਏ ਜਾਣ ’ਤੇ ਉਨ੍ਹਾਂ ਵਲੋਂ ਪਾਰਟੀ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਬੀਬਾ ਹਰਸਿਮਰਤ ਕੌਰ ਬਾਦਲ, ਸੂਬਾ ਉਪ ਪ੍ਰਧਾਨ ਸਤਿੰਦਰਜੀਤ ਸਿੰਘ ਮੰਟਾਂ, ਸੂਬਾ ਉਪ ਪ੍ਰਧਾਨ ਅਸ਼ੋਕ ਕੁਮਾਰ ਅਨੇਜਾ ਅਤੇ ਹੋਰ ਸਾਰੀ ਸੀਨੀਅਰ ਲੀਡਰਸ਼ਿਪ ਦਾ ਧੰਨਵਾਦ ਕਰਦੇ ਹਨ, ਜਿਨ੍ਹਾਂ ਨੇ ਉਨ੍ਹਾਂ ’ਤੇ ਵਿਸ਼ਵਾਸ ਕਰਦੇ ਹੋਏ, ਇਕ ਵਾਰ ਫਿਰ ਤੋਂ ਉਨ੍ਹਾਂ ਨੂੰ ਜਨਰਲ ਕੌਂਸਲ ਪੰਜਾਬ ਦਾ ਮੈਂਬਰ ਬਣਾਇਆ ਹੈ। ਉਹ ਇਸ ਕੀਤੇ ਹੋਏ ਵਿਸ਼ਵਾਸ ’ਤੇ ਪੂਰਾ ਉੱਤਰਨ ਦੀ ਕੋਸ਼ਿਸ਼ ਕਰਨਗੇ ਅਤੇ ਪਾਰਟੀ ਲਈ ਤਨ, ਮਨ ਅਤੇ ਧਨ ਦੇ ਨਾਲ ਹੋਰ ਮਿਹਨਤ ਕਰਨਗੇ।

ਅਜੀਤ ਡੈਸਕ 09-09-2026
ਜਲਾਲਾਬਾਦ,8 ਸਤੰਬਰ(ਜਤਿੰਦਰ ਪਾਲ ਸਿੰਘ)-ਸ਼੍ਰੋਮਣੀ ਅਕਾਲੀ ਦਲ ਵਲੋਂ ਜਲਾਲਾਬਾਦ ਤੋਂ ਉੱਘੇ ਅਕਾਲੀ ਆਗੂ ਸੁਖਪਾਲਵੀਰ ਸਿੰਘ ਮਦਾਨ ਨੂੰ ਇਕ ਵਾਰ ਫਿਰ ਤੋਂ ਜਨਰਲ ਕੌਂਸਲ ਪੰਜਾਬ ਦੇ ਮੈਂਬਰ ਬਣਾਏ ਜਾਣ ’ਤੇ ਉਨ੍ਹਾਂ ਵਲੋਂ ਪਾਰਟੀ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਬੀਬਾ ਹਰਸਿਮਰਤ ਕੌਰ ਬਾਦਲ, ਸੂਬਾ ਉਪ ਪ੍ਰਧਾਨ ਸਤਿੰਦਰਜੀਤ ਸਿੰਘ ਮੰਟਾਂ, ਸੂਬਾ ਉਪ ਪ੍ਰਧਾਨ ਅਸ਼ੋਕ ਕੁਮਾਰ ਅਨੇਜਾ ਅਤੇ ਹੋਰ ਸਾਰੀ ਸੀਨੀਅਰ ਲੀਡਰਸ਼ਿਪ ਦਾ ਧੰਨਵਾਦ ਕਰਦੇ ਹਨ, ਜਿਨ੍ਹਾਂ ਨੇ ਉਨ੍ਹਾਂ ’ਤੇ ਵਿਸ਼ਵਾਸ ਕਰਦੇ ਹੋਏ, ਇਕ ਵਾਰ ਫਿਰ ਤੋਂ ਉਨ੍ਹਾਂ ਨੂੰ ਜਨਰਲ ਕੌਂਸਲ ਪੰਜਾਬ ਦਾ ਮੈਂਬਰ ਬਣਾਇਆ ਹੈ। ਉਹ ਇਸ ਕੀਤੇ ਹੋਏ ਵਿਸ਼ਵਾਸ ’ਤੇ ਪੂਰਾ ਉੱਤਰਨ ਦੀ ਕੋਸ਼ਿਸ਼ ਕਰਨਗੇ ਅਤੇ ਪਾਰਟੀ ਲਈ ਤਨ, ਮਨ ਅਤੇ ਧਨ ਦੇ ਨਾਲ ਹੋਰ ਮਿਹਨਤ ਕਰਨਗੇ। ਉਨ੍ਹਾਂ ਦੀ ਇਸ ਨਿਯੁਕਤੀ ਤੇ ਪਾਰਟੀ ਆਗੂਆਂ , ਵਰਕਰਾਂ, ਦੋਸਤਾਂ, ਮਿੱਤਰਾਂ, ਰਿਸ਼ਤੇਦਾਰਾਂ ਅਤੇ ਸਨੇਹੀਆਂ ਵਲੋਂ ਵਧਾਈਆਂ ਮਿਲਣ ਦਾ ਸਿਲਸਿਲਾ ਜਾਰੀ ਹੈ। ਗੱਲਬਾਤ ਕਰਦੇ ਹੋਏ ਸੂਬਾ ਉਪ ਪ੍ਰਧਾਨ ਸਤਿੰਦਰਜੀਤ ਸਿੰਘ ਮੰਟਾਂ ਅਤੇ ਸੂਬਾ ਉਪ ਪ੍ਰਧਾਨ ਅਸ਼ੋਕ ਕੁਮਾਰ ਅਨੇਜਾ ਨੇ ਕਿਹਾ ਕਿ ਸੁਖਪਾਲਵੀਰ ਸਿੰਘ ਮਦਾਨ ਪਾਰਟੀ ਦੇ ਬਹੁਤ ਹੀ ਪੁਰਾਣੇ ਅਤੇ ਮਿਹਨਤੀ ਵਰਕਰ ਹਨ। ਉਹ ਪਹਿਲਾਂ ਵੀ ਜਨਰਲ ਕੌਂਸਲ ਪੰਜਾਬ ਦੇ ਮੈਂਬਰ ਰਹਿ ਚੁੱਕੇ ਹਨ। ਪਾਰਟੀ ਲਈ ਕੀਤੇ ਕੰਮਾਂ ਕਰਕੇ ਉਨ੍ਹਾਂ ਨੂੰ ਫਿਰ ਤੋਂ ਜਨਰਲ ਕੌਂਸਲ ਪੰਜਾਬ ਦਾ ਮੈਂਬਰ ਬਣਾਇਆ ਗਿਆ ਹੈ। ਪਾਰਟੀ ਲਈ ਕੀਤੀ ਮਿਹਨਤ ਦੇ ਸਦਕਾ, ਉਨ੍ਹਾਂ ਦੀ ਇਸ ਨਿਯੁਕਤੀ ਦੇ ਨਾਲ ਵਰਕਰਾਂ ਵਿਚ ਉਤਸ਼ਾਹ ਹੈ।
ਪਿਛਲੀ ਖ਼ਬਰ ਹਰਿਆਣਾ ਦੇ ਰਾਜਪਾਲ ਆਸ਼ੀਮ ਘੋਸ਼ ਨੂੰ ‘ਸ਼ੈਫ਼ੈਕਸ ਇੰਡੀਆ 2026’ ਲਈ ਸੱਦਾ ਅਗਲੀ ਖ਼ਬਰ 38 ਵਾਂ ਦੂਖ ਨਿਵਾਰਨ ਕੈਂਪ 25 ਨਵੰਬਰ ਤੋਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।