11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਮੋਟਰਸਾਈਕਲ ਚੋਰੀ 2 ਰੋਜ਼ਾ ਧਾਰਮਿਕ ਸਮਾਗਮ ਕਰਵਾਇਆ

ਫਿਰੋਜ਼ਪੁਰ, 10 ਸਤੰਬਰ (ਸੁਖਵਿੰਦਰ ਸਿੰਘ)–ਬਾਬਾ ਬੁੱਢਾ ਜੀ ਗ੍ਰੰਥੀ ਪਾਠੀ ਸਭਾ ਫਿਰੋਜ਼ਪੁਰ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਸਬੰਧੀ 11 ਤੇ 12 ਸਤੰਬਰ ਨੂੰ ਗੁਰਦੁਆਰਾ ਜੱਜਾਂਵਾਲਾ, ਜੰਜ ਘਰ ਬਾਂਸੀ ਗੇਟ, ਫ਼ਿਰੋਜ਼ਪੁਰ ਸ਼ਹਿਰ ਵਿਖੇ ਵਿਸ਼ੇਸ਼ ਧਾਰਮਿਕ ਸਮਾਗਮ ਕਰਵਾਏ ਜਾਣਗੇ।

ਅਵਤਾਰ ਸਿੰਘ ਫੌਜੀ 11-09-2026
ਫਿਰੋਜ਼ਪੁਰ, 10 ਸਤੰਬਰ (ਸੁਖਵਿੰਦਰ ਸਿੰਘ)–ਬਾਬਾ ਬੁੱਢਾ ਜੀ ਗ੍ਰੰਥੀ ਪਾਠੀ ਸਭਾ ਫਿਰੋਜ਼ਪੁਰ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਸਬੰਧੀ 11 ਤੇ 12 ਸਤੰਬਰ ਨੂੰ ਗੁਰਦੁਆਰਾ ਜੱਜਾਂਵਾਲਾ, ਜੰਜ ਘਰ ਬਾਂਸੀ ਗੇਟ, ਫ਼ਿਰੋਜ਼ਪੁਰ ਸ਼ਹਿਰ ਵਿਖੇ ਵਿਸ਼ੇਸ਼ ਧਾਰਮਿਕ ਸਮਾਗਮ ਕਰਵਾਏ ਜਾਣਗੇ। ਸਮਾਗਮ ਦੌਰਾਨ ਦੋਵੇਂ ਦਿਨ ਸ਼ਾਮ 7 ਵਜੇ ਤੋਂ ਰਾਤ 10:30 ਵਜੇ ਤੱਕ ਰਾਤਰੀ ਦੇ ਦੀਵਾਨ ਸਜਾਏ ਜਾਣਗੇ। 11 ਸਤੰਬਰ ਦਿਨ ਸ਼ੁੱਕਰਵਾਰ ਨੂੰ ਰਹਿਰਾਸ ਸਾਹਿਬ ਦੇ ਪਾਠ ਉਪਰੰਤ ਭਾਈ ਰਵਿੰਦਰ ਸਿੰਘ ਜੋਨੀ ਨਾਨਕਸਰ ਵਾਲੇ ਰਾਤ 8:15 ਵਜੇ ਤੋਂ 10:30 ਵਜੇ ਤੱਕ ਸੰਗਤਾਂ ਨੂੰ ਕੀਰਤਨ ਅਤੇ ਕਥਾ ਵਿਚਾਰ ਨਾਲ ਜੋੜਨਗੇ। ਇਸੇ ਤਰ੍ਹਾਂ 12 ਸਤੰਬਰ ਨੂੰ ਰਹਿਰਾਸ ਸਾਹਿਬ ਦੇ ਪਾਠ ਉਪਰੰਤ ਭਾਈ ਗੁਰਪ੍ਰੀਤ ਸਿੰਘ ਜੀ ਗੁਰਦੁਆਰਾ ਸ਼ਹੀਦਾਂ ਵਾਲੇ ਰਾਤ 8 ਵਜੇ ਤੋਂ 9:15 ਵਜੇ ਤੱਕ ਅਤੇ ਭਾਈ ਮਹਿਤਾਬ ਸਿੰਘ ਜਲੰਧਰ ਵਾਲੇ ਰਾਤ 9:15 ਤੋਂ 10:30 ਵਜੇ ਤੱਕ ਸੰਗਤਾਂ ਨੂੰ ਕਥਾ-ਕੀਰਤਨ ਰਾਹੀਂ ਗੁਰਬਾਣੀ ਨਾਲ ਜੋੜਨਗੇ। ਸਭਾ ਵਲੋਂ ਦੱਸਿਆ ਗਿਆ ਕਿ ਦੋਵੇਂ ਦਿਨ ਗੁਰੂ ਕਾ ਲੰਗਰ ਅਤੁੱਟ ਵਰਤੇਗਾ। ਇਸ ਤੋਂ ਇਲਾਵਾ 11 ਸਤੰਬਰ ਨੂੰ ਸ਼ਾਮ 5 ਤੋਂ 6 ਵਜੇ ਤੱਕ ਖ਼ਜ਼ਾਨਚੀ ਭਾਈ ਮਨਜੀਤ ਸਿੰਘ ਵਲੋਂ ਲੰਗਰ ਲਗਾਏ ਜਾਣਗੇ ਜਦਕਿ 12 ਸਤੰਬਰ ਨੂੰ ਸ਼ਾਮ 5 ਤੋਂ 6 ਵਜੇ ਤੱਕ ਸਕੱਤਰ ਭਾਈ ਅੰਮ੍ਰਿਤਪ੍ਰੀਤ ਸਿੰਘ ਵਲੋਂ ਪਨੀਰ ਪਕੌੜਿਆਂ ਦੇ ਲੰਗਰ ਦੀ ਸੇਵਾ ਕੀਤੀ ਜਾਵੇਗੀ। ਇਸ ਮੌਕੇ ਸਭਾ ਦੇ ਪ੍ਰਧਾਨ ਭਾਈ ਕੁਲਵੰਤ ਸਿੰਘ ਤੇ ਸਮੂਹ ਮੈਂਬਰ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਹਾਊਸਿੰਗ ਬੋਰਡ ਕਾਲੋਨੀ ਦੇ ਸਰਕਾਰੀ ਰਿਹਾਇਸ਼ੀ... ਅਗਲੀ ਖ਼ਬਰ ਸ਼੍ਰੀ ਅਮਰਨਾਥ ਯਾਤਰਾ ਸੰਮਤੀ ਜ਼ੀਰਾ ਵਲੋਂ ਸਾਲਾਨਾ ਜਾਗਰਨ ਤੇ ਭੰਡਾਰੇ ਦੀਆਂ ਤਿਆਰੀਆਂ ਸੰਬੰਧੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।