19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-09-2026

ਡਰਾਈ ਡੇ ਫਰਾਈ ਡੇ ਤਹਿਤ ਖ਼ਾਲੀ ਪਲਾਟਾਂ ਤੇ ਨਰਸਰੀਆਂ ’ਚ ਐਂਟੀ-ਲਾਰਵਾ ਗਤੀਵਿਧੀ ਕਰਵਾਈ

ਫ਼ਾਜ਼ਿਲਕਾ, 18 ਸਤੰਬਰ (ਦਵਿੰਦਰ ਪਾਲ ਸਿੰਘ)- ਡੇਂਗੂ ਤੋਂ ਬਚਾਅ ਲਈ ਸਿਹਤ ਵਿਭਾਗ ਫ਼ਾਜ਼ਿਲਕਾ ਵਲੋਂ ‘ਡਰਾਈ ਡੇਅ ਫਰਾਈ ਡੇਅ’ ਤਹਿਤ ਖ਼ਾਲੀ ਪਲਾਟਾਂ, ਨਰਸਰੀਆਂ ਤੇ ਸੰਵੇਦਨਸ਼ੀਲ ਥਾਵਾਂ ’ਤੇ ਵਿਸ਼ੇਸ਼ ਚੈਕਿੰਗ ਅਭਿਆਨ ਚਲਾਇਆ ਗਿਆ। ਸਿਵਲ ਸਰਜਨ ਡਾ.

ਅਜੀਤ ਡੈਸਕ 19-09-2026
ਫ਼ਾਜ਼ਿਲਕਾ, 18 ਸਤੰਬਰ (ਦਵਿੰਦਰ ਪਾਲ ਸਿੰਘ)- ਡੇਂਗੂ ਤੋਂ ਬਚਾਅ ਲਈ ਸਿਹਤ ਵਿਭਾਗ ਫ਼ਾਜ਼ਿਲਕਾ ਵਲੋਂ ‘ਡਰਾਈ ਡੇਅ ਫਰਾਈ ਡੇਅ’ ਤਹਿਤ ਖ਼ਾਲੀ ਪਲਾਟਾਂ, ਨਰਸਰੀਆਂ ਤੇ ਸੰਵੇਦਨਸ਼ੀਲ ਥਾਵਾਂ ’ਤੇ ਵਿਸ਼ੇਸ਼ ਚੈਕਿੰਗ ਅਭਿਆਨ ਚਲਾਇਆ ਗਿਆ। ਸਿਵਲ ਸਰਜਨ ਡਾ. ਕਵਿਤਾ ਸਿੰਘ ਤੇ ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਅਮਿਤ ਗੁਗਲਾਨੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਟੀਮਾਂ ਨੇ ਸ਼ਹਿਰ ਤੇ ਪਿੰਡ ਖੂਈ ਖੇੜਾ ਵਿਚ ਪਲਾਟਾਂ ’ਚ ਪਏ ਕਬਾੜ, ਪੁਰਾਣੇ ਟਾਇਰਾਂ, ਕੁੰਡੀਆਂ ਤੇ ਨਰਸਰੀਆਂ ਦੇ ਗਮਲਿਆਂ ਦੀ ਜਾਂਚ ਕਰਕੇ ਐਂਟੀ-ਲਾਰਵਾ ਗਤੀਵਿਧੀਆਂ ਕੀਤੀਆਂ। ਸਹਾਇਕ ਐਪੀਡੀਮੋਲੋਜਿਸਟ ਡਾ. ਕਰਨਬੀਰ ਕੰਬੋਜ ਨੇ ਦੱਸਿਆ ਕਿ ਡੇਂਗੂ ਦਾ ਮੱਛਰ ਖੜ੍ਹੇ ਸਾਫ਼ ਪਾਣੀ ਵਿਚ ਪਨਪਦਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਹਰ ਸ਼ੁੱਕਰਵਾਰ ਨੂੰ ਡਰਾਈ ਡੇਅ ਵਜੋਂ ਮਨਾਉਂਦੇ ਹੋਏ ਕੂਲਰਾਂ, ਫ਼ਰਿਜਾਂ ਦੀਆਂ ਟਰੇਆਂ, ਪੰਛੀਆਂ ਦੇ ਪੀਣ ਵਾਲੇ ਬਰਤਨਾਂ ਤੇ ਟੈਂਕੀਆਂ ਦੀ ਸਫ਼ਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਘਰਾਂ ਦੇ ਨਾਲ-ਨਾਲ ਆਲੇ-ਦੁਆਲੇ ਖ਼ਾਲੀ ਪਲਾਟਾਂ ’ਚ ਵੀ ਪਾਣੀ ਜਮ੍ਹਾਂ ਨਾ ਹੋਣ ਦਿੱਤਾ ਜਾਵੇ ਤਾਂ ਜੋ ਡੇਂਗੂ ਨੂੰ ਫੈਲਣ ਤੋਂ ਰੋਕਿਆ ਜਾ ਸਕੇ।
ਪਿਛਲੀ ਖ਼ਬਰ ਸਾਲ 1981 ਤੋਂ 2000 ਤੱਕ ਭਾਰਤ ਦਾ ਨੰਬਰ ਇਕ ਰਹਿਣ ਵਾਲਾ ਸੂਬਾ ‘ਪੰਜਾਬ’ ਅੱਜ ਨਸ਼ਿਆਂ ਦੇ ਦਲਦਲ ’ਚ ਫਸਿਆ : ਸਿਆਗ ਅਗਲੀ ਖ਼ਬਰ ਆਈ.ਸੀ.ਏ.ਆਰ-ਸੀਫੈਟ ਅਬੋਹਰ ਵਿਖੇ ਕਿਸਾਨਾਂ ਦਾ ਸਿਖਲਾਈ ਕੈਂਪ ਸਮਾਪਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।