22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਵਲੋਂ ਫ਼ਾਜ਼ਿਲਕਾ ਆਸ਼ਰਮ ’ਚ ਅਧਿਆਤਮਿਕ ਸਤਿਸੰਗ

ਫ਼ਾਜ਼ਿਲਕਾ, 21 ਸਤੰਬਰ (ਦਵਿੰਦਰ ਪਾਲ ਸਿੰਘ)- ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਵਲੋਂ ਫ਼ਾਜ਼ਿਲਕਾ ਆਸ਼ਰਮ ਵਿਖੇ ਇਕ ਵਿਸ਼ੇਸ਼ ਸਤਿਸੰਗ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਸਾਧਵੀ ਕੀਰਤੀ ਭਾਰਤੀ ਨੇ ਵਿਚਾਰਾਂ ਦੀ ਸਾਂਝ ਪਾਉਂਦਿਆਂ ਕਿਹਾ ਕਿ ਸੱਚੀ ਖ਼ੁਸ਼ੀ ਭੌਤਿਕ ਸਾਧਨਾਂ ’ਚ ਨਹੀਂ, ਸਗੋਂ ਅੰਦਰੂਨੀ ਸ਼ਾਂਤੀ ਤੇ ਪ੍ਰਭੂ ਭਗਤੀ ’ਚ ਹੈ।

ਸਤਿਸੰਗ ਸਮਾਗਮ ਦੌਰਾਨ ਪ੍ਰਵਚਨ ਸੁਣਾਉਂਦੇ ਹੋਏ ਸਾਧਵੀ ਕੀਰਤੀ ਭਾਰਤੀ। ਅਜੀਤ ਤਸਵੀਰ 22-09-2026
ਫ਼ਾਜ਼ਿਲਕਾ, 21 ਸਤੰਬਰ (ਦਵਿੰਦਰ ਪਾਲ ਸਿੰਘ)- ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਵਲੋਂ ਫ਼ਾਜ਼ਿਲਕਾ ਆਸ਼ਰਮ ਵਿਖੇ ਇਕ ਵਿਸ਼ੇਸ਼ ਸਤਿਸੰਗ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਸਾਧਵੀ ਕੀਰਤੀ ਭਾਰਤੀ ਨੇ ਵਿਚਾਰਾਂ ਦੀ ਸਾਂਝ ਪਾਉਂਦਿਆਂ ਕਿਹਾ ਕਿ ਸੱਚੀ ਖ਼ੁਸ਼ੀ ਭੌਤਿਕ ਸਾਧਨਾਂ ’ਚ ਨਹੀਂ, ਸਗੋਂ ਅੰਦਰੂਨੀ ਸ਼ਾਂਤੀ ਤੇ ਪ੍ਰਭੂ ਭਗਤੀ ’ਚ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਭੱਜ-ਦੌੜ ਭਰੇ ਜੀਵਨ ’ਚ ਲੋਕ ਮਾਨਸਿਕ ਸ਼ਾਂਤੀ ਤੋਂ ਦੂਰ ਹੋ ਰਹੇ ਹਨ, ਅਜਿਹੇ ’ਚ ਸਤਿਸੰਗ ਸਕਾਰਾਤਮਿਕ ਸੋਚ ਤੇ ਜੀਵਨ ਦਾ ਅਸਲ ਉਦੇਸ਼ ਸਮਝਣ ਦਾ ਮੌਕਾ ਦਿੰਦਾ ਹੈ। ਸਾਧਵੀ ਨੇ ਪ੍ਰੇਰਨਾ ਦਿੱਤੀ ਕਿ ਸਿਰਫ਼ ਧਾਰਮਿਕ ਰਸਮਾਂ ਹੀ ਕਾਫ਼ੀ ਨਹੀਂ, ਸਗੋਂ ਵਿਵਹਾਰ ’ਚ ਪਿਆਰ, ਦਇਆ, ਨਿਮਰਤਾ, ਸੇਵਾ ਤੇ ਭਾਈਚਾਰਕ ਸਦਭਾਵਨਾ ਅਪਣਾਉਣਾ ਹੀ ਅਸਲ ਅਧਿਆਤਮਿਕਤਾ ਹੈ। ਪ੍ਰੋਗਰਾਮ ਦੇ ਅੰਤ ’ਚ ਸਾਧਵੀ ਬਲਜੀਤ ਭਾਰਤੀ ਨੇ ਮਧੁਰ ਭਜਨ ਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ।
ਪਿਛਲੀ ਖ਼ਬਰ ਫ਼ਾਜ਼ਿਲਕਾ ਜ਼ਿਲ੍ਹੇ ਦੇ ਵੱਖ-ਵੱਖ ਥਾਣਿਆਂ ’ਚ 3 ਮੁਕੱਦਮੇ ਦਰਜ ਅਗਲੀ ਖ਼ਬਰ ਭਾਰਤ ਵਿਕਾਸ ਪ੍ਰੀਸ਼ਦ ਵਲੋਂ 34ਵਾਂ ਅੱਖਾਂ ਦਾ ਜਾਂਚ ਕੈਂਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।