ਫ਼ਾਜ਼ਿਲਕਾ, 23 ਸਤੰਬਰ (ਦਵਿੰਦਰ ਪਾਲ ਸਿੰਘ)- ਦੇਸ਼ ਦੀ ਵੰਡ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਪਹਿਲੀ ਸਰਕਾਰ ਹੈ ਜਿਸ ਵਿਚ ਪੰਜ ਸਾਲਾਂ ਦੌਰਾਨ ਕਿਸੇ ਇਕ ਵਿਧਾਇਕ ਨੇ ਆਪਣੇ ਹਲਕੇ ਅੰਦਰ 317 ਕਿੱਲੋਮੀਟਰ ਨਵੀਆਂ ਪੱਕੀਆਂ ਸੜਕਾਂ ਦਾ ਨਿਰਮਾਣ ਕਰਵਾਇਆ ਹੋਵੇ। ਇਹ ਤਾਂ ਹੀ ਸੰਭਵ ਹੋ ਸਕਿਆ ਜੇ ਜਲਾਲਾਬਾਦ ਹਲਕੇ ਦੇ ਲੋਕਾਂ ਨੇ ਮੇਰੇ ਸਿਰ ’ਤੇ ਪਿਆਰ ਭਰਿਆ ਹੱਥ ਰੱਖਿਆ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਪਿੰਡ ਰੰਗੀਲਾ ਵਿਖੇ ਨਵੇਂ ਬੜੇ ਥਾਪਰ ਮਾਡਲ, ਪੱਕੇ ਖਾਲ਼ੇ, ਪੀਣ ਵਾਲੇ ਪਾਣੀ ਦੇ ਨਵੇਂ.ਆਰ.ਓ. ਦਾ ਉਦਘਾਟਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਜਿਸ ਵੀ ਪਿੰਡ ਦੀ ਪੰਚਾਇਤ ਨੇ ਮਤੇ ਪਾ ਕੇ ਆਪਣੇ ਪਿੰਡ ਤੋਂ ਪੱਕੀਆਂ ਸੜਕਾਂ ਬਣਾਉਣ ਲਈ ਦਿੱਤੇ, ਉਨ੍ਹਾਂ ਵਿਚੋਂ 95 ਪ੍ਰਤੀਸ਼ਤ ਸੜਕਾਂ ਦਾ ਕੰਮ ਪੂਰਾ ਹੋ ਚੁੱਕਿਆ ਹੈ। ਆਉਂਦੇ ਡੇਢ ਮਹੀਨੇ ਦੌਰਾਨ ਸੜਕਾਂ ਦਾ ਕੰਮ ਮੁਕੰਮਲ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਨਵੇਂ ਆਰ.ਓ. ਤੋਂ ਪੂਰਾ ਸਾਫ਼ ਪਾਣੀ ਪੀਣ ਲਈ ਪਿੰਡ ਵਾਸੀਆਂ ਨੂੰ ਮਿਲੇਗਾ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਪਿਛਲੇ 50 ਸਾਲਾਂ ਤੋਂ ਜਿਨ੍ਹਾਂ ਖੇਤਾਂ ਨੂੰ ਨਹਿਰੀ ਪਾਣੀ ਨਹੀਂ ਸੀ ਮਿਲਿਆ, ਨਹਿਰੀ ਖਾਲ਼ਿਆਂ ਨੂੰ ਵਾਹ ਕੇ ਕਿਸਾਨਾਂ ਨੇ ਖੇਤੀ ਕਰ ਲਈ ਸੀ। ਪਹਿਲਾਂ ਨਿਸ਼ਾਨਦੇਹੀ ਕਰਕੇ ਪੱਕੇ ਖਾਲ਼ੇ ਬਣਵਾਏ ਅਤੇ ਫਿਰ ਨਹਿਰਾਂ ਰਾਹੀਂ ਪੂਰਾ ਪਾਣੀ ਕਿਸਾਨਾਂ ਦੇ ਖੇਤਾਂ ਤੱਕ ਪਹੁੰਚਾਇਆ। ਉਨ੍ਹਾਂ ਕਿਹਾ ਕਿ ਇਹ ਗੱਲ ਮੈ ਇਕੱਲਾ ਨਹੀਂ ਕਹਿ ਰਿਹਾ, ਕਿਸੇ ਵੀ ਸਿਆਸੀ ਪਾਰਟੀ ਦਾ ਆਗੂ ਜਾ ਵਰਕਰ ਪਿੰਡਾਂ ਵਿਚ ਜਾ ਕੇ ਕਿਸਾਨਾਂ ਨੂੰ ਪੁੱਛ ਸਕਦਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਅਕਾਲੀ, ਭਾਜਪਾ ਤੇ ਕਾਂਗਰਸ ਦੀਆਂ ਸਰਕਾਰਾਂ ਸਮੇਂ ਇਨ੍ਹਾਂ ਪਾਰਟੀਆਂ ਦੇ ਸਿਆਸੀ ਆਗੂ ਸਿਰਫ਼ ਆਪਣੇ ਖੇਤਾਂ ਤੱਕ ਹੀ ਪਾਣੀ ਲਿਆਉਂਦੇ ਸਨ। ਜਦ ਕਿ ਹੁਣ ਬਿਨਾਂ ਭੇਦਭਾਵ ਤੋਂ ਵਿਕਾਸ ਦੇ ਕਾਰਜ ਹੋਏ ਹਨ। ਉਨ੍ਹਾਂ ਪਿੰਡ ਟਿੰਡਾਂ ਵਾਲੀ ਵਿਖੇ ਲਾਇਬਰੇਰੀ ਤੇ ਥਾਪਰ ਮਾਡਲ, ਬਸਤੀ ਰਣਜੀਤ ਸਿੰਘ ਵਿਖੇ ਨਿਕਾਸੀ ਪਾਈਪ ਲਾਈਨ, ਸਿੰਘੇਵਾਲਾ ਵਿਖੇ ਲਾਇਬੇ੍ਰਰੀ, ਚੱਕ ਪੁੰਨਾਂ ਵਾਲਾ ਵਿਖੇ ਲਾਇਬ੍ਰੇਰੀ ਤੇ ਕਮਿਊਨਿਟੀ ਹਾਲ ਦਾ ਨਵੀਨੀਕਰਨ, ਚੱਕ ਖੁੰਡ ਵਾਲਾ ਵਿਖੇ ਲਾਇਬ੍ਰੇਰੀ ਤੇ ਪਬਲਿਕ ਸ਼ੈੱਡ, ਪਿੰਡ ਖੁੰਡ ਵਾਲਾ ਸੈਣੀਆਂ ਵਿਖੇ ਲਾਇਬਰੇਰੀ ਦੇ ਉਦਘਾਟਨ ਕੀਤੇ। ਇਸ ਮੌਕੇ ਪਿੰਡ ਰੰਗੀਲਾ ਦੀ ਸਰਪੰਚ ਪਰਮਜੀਤ ਕੌਰ ਸੈਣੀ ਦੇ ਪਤੀ ਮਨਪ੍ਰੀਤ ਸੈਣੀ, ਅਰਸ਼ਪ੍ਰੀਤ ਸਿੰਘ, ਲੇਖ ਰਾਜ, ਕਰਮ ਸਿੰਘ, ਧਰਮਪਾਲ ਸਿੰਘ, ਲਖਬੀਰ ਸਿੰਘ, ਗੁਰਚਰਨ ਸਿੰਘ, ਗਿਆਨ ਸਿੰਘ, ਦੁੱਲਾ ਸਿੰਘ, ਕੁਲਦੀਪ ਸਿੰਘ, ਗੁਲਾਬ ਸਿੰਘ, ਬੇਅੰਤ ਸਿੰਘ, ਬਲਕਾਰ ਸਿੰਘ, ਰਾਜਨ ਸਿੰਘ, ਸੁਖਵਿੰਦਰ ਸਿੰਘ, ਸਤਨਾਮ ਸਿੰਘ, ਸਿਮਰਨ ਸਿੰਘ, ਅੰਮ੍ਰਿਤਪਾਲ ਸਿੰਘ, ਲਾਲ ਚੰਦ, ਹਰਨਾਮ ਚੰਦ ਕੰਬੋਜ, ਰਾਮ ਚੰਦ ਲੁਬਾਇਆ, ਪੂਰਨ ਚੰਦ, ਸੂਰਜ ਕੰਬੋਜ, ਸਤਬੀਰ ਸਿੰਘ, ਟੇਕ ਕੰਬੋਜ, ਕਰਮਜੀਤ ਸਿੰਘ ਆਦਿ ਵੱਡੀ ਗਿਣਤੀ ਅੰਦਰ ਪਿੰਡਾਂ ਦੇ ਲੋਕ ਹਾਜ਼ਰ ਸਨ। ਪਿੰਡਾਂ ਵਿਚ ਪੁੱਜਣ ਮੌਕੇ ਵਿਧਾਇਕ ਗੋਲਡੀ ਕੰਬੋਜ ਦਾ ਥਾਂ-ਥਾਂ ’ਤੇ ਲੋਕਾਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ।
ਵਿਧਾਇਕ ਜਗਦੀਪ ਕੰਬੋਜ ਗੋਲਡੀ ਵਲੋਂ ਵੱਖ-ਵੱਖ ਪਿੰਡਾਂ ਅੰਦਰ ਲਾਇਬਰੇਰੀਆਂ, ਪੱਕੀਆਂ ਸੜਕਾਂ ਤੇ ਆਰ.ਓ. ਦੇ ਉਦਘਾਟਨ
ਫ਼ਾਜ਼ਿਲਕਾ, 23 ਸਤੰਬਰ (ਦਵਿੰਦਰ ਪਾਲ ਸਿੰਘ)- ਦੇਸ਼ ਦੀ ਵੰਡ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਪਹਿਲੀ ਸਰਕਾਰ ਹੈ ਜਿਸ ਵਿਚ ਪੰਜ ਸਾਲਾਂ ਦੌਰਾਨ ਕਿਸੇ ਇਕ ਵਿਧਾਇਕ ਨੇ ਆਪਣੇ ਹਲਕੇ ਅੰਦਰ 317 ਕਿੱਲੋਮੀਟਰ ਨਵੀਆਂ ਪੱਕੀਆਂ ਸੜਕਾਂ ਦਾ ਨਿਰਮਾਣ ਕਰਵਾਇਆ ਹੋਵੇ। ਇਹ ਤਾਂ ਹੀ ਸੰਭਵ ਹੋ ਸਕਿਆ ਜੇ ਜਲਾਲਾਬਾਦ ਹਲਕੇ ਦੇ ਲੋਕਾਂ ਨੇ ਮੇਰੇ ਸਿਰ ’ਤੇ ਪਿਆਰ ਭਰਿਆ ਹੱਥ ਰੱਖਿਆ।
ਅਜੀਤ ਡੈਸਕ
24-09-2026