24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਚੋਰਾਂ ਨੇ ਪੰਜ ਦੁਕਾਨਾਂ ’ਤੇ ਕੀਤਾ ਹੱਥ ਸਾਫ਼, 70 ਹਜ਼ਾਰ ਦੀ ਤਾਰ ਚੋਰੀ

ਮੰਡੀ ਲਾਧੂਕਾ, 23 ਸਤੰਬਰ (ਰਾਕੇਸ਼ ਛਾਬੜਾ)- ਬੀਤੀ ਰਾਤ ਚੋਰਾਂ ਨੇ ਮੰਡੀ ਦੀਆਂ ਪੰਜ ਦੁਕਾਨਾਂ ਨੂੰ ਸੰਨ੍ਹ ਲਾ ਕੇ ਹਜ਼ਾਰਾਂ ਰੁਪਏ ਦਾ ਸਾਮਾਨ ਚੋਰੀ ਕਰਕੇ ਲੈ ਗਏ ਹਨ। ਲਵਲੀ ਇਲੈਕਟ੍ਰੋਨਿਕ ਦੇ ਮਾਲਕ ਲਵਲੀ ਕੰਬੋਜ ਨੇ ਦੱਸਿਆ ਹੈ ਚੋਰ ਉਸ ਦੀ ਦੁਕਾਨ ਤੋਂ 17 ਬੰਡਲ ਚੋਰੀ ਕਰਕੇ ਲੈ ਗਏ ਹਨ।

ਅਜੀਤ ਡੈਸਕ 24-09-2026

ਮੰਡੀ ਲਾਧੂਕਾ, 23 ਸਤੰਬਰ (ਰਾਕੇਸ਼ ਛਾਬੜਾ)- ਬੀਤੀ ਰਾਤ ਚੋਰਾਂ ਨੇ ਮੰਡੀ ਦੀਆਂ ਪੰਜ ਦੁਕਾਨਾਂ ਨੂੰ ਸੰਨ੍ਹ ਲਾ ਕੇ ਹਜ਼ਾਰਾਂ ਰੁਪਏ ਦਾ ਸਾਮਾਨ ਚੋਰੀ ਕਰਕੇ ਲੈ ਗਏ ਹਨ। ਲਵਲੀ ਇਲੈਕਟ੍ਰੋਨਿਕ ਦੇ ਮਾਲਕ ਲਵਲੀ ਕੰਬੋਜ ਨੇ ਦੱਸਿਆ ਹੈ ਚੋਰ ਉਸ ਦੀ ਦੁਕਾਨ ਤੋਂ 17 ਬੰਡਲ ਚੋਰੀ ਕਰਕੇ ਲੈ ਗਏ ਹਨ। ਇਸ ਤੋਂ ਇਲਾਵਾ ਇਸ ਦੁਕਾਨ ਦੇ ਨਾਲ ਲੱਗਦੇ ਦੁਕਾਨਦਾਰ ਰਮਨ ਕੁਮਾਰ, ਸਰਦਾਰ ਦਾ ਢਾਬਾ ਅਤੇ ਚਾਵਲਾ ਕੰਨਫੈਕਸ਼ਨਰੀ ਦੀ ਦੁਕਾਨ ਦੇ ਮਾਲਕ ਓਮ ਪ੍ਰਕਾਸ਼ ਦੇ ਸਕੂਟਰ ਦੀ ਬੈਟਰੀ ਚੋਰੀ ਕਰਕੇ ਲੈ ਗਏ ਹਨ, ਲਵਲੀ ਕੰਬੋਜ ਦੇ ਅਨੁਸਾਰ ਚੋਰ ਇਕ ਲੱਖ ਤੋਂ ਵੱਧ ਦੇ ਸਾਮਾਨ ਅਤੇ ਨਗਦੀ ਦੀ ਚੋਰੀ ਕਰਕੇ ਲੈ ਗਏ ਹਨ। ਇਸ ਖੇਤਰ ਦੇ ਦੁਕਾਨਦਾਰਾਂ ਨੇ ਦੱਸਿਆ ਹੈ ਚੋਰਾਂ ਨੇ ਭੈਅ ਮੁਕਤ ਹੋ ਕੇ ਚੋਰੀ ਕੀਤੀ ਹੈ, ਦੁਕਾਨਦਾਰਾਂ ਦੇ ਅਨੁਸਾਰ ਚੋਰਾਂ ਨੇ ਪਹਿਲਾਂ ਸਰਦਾਰ ਦੇ ਢਾਬੇ ਨੂੰ ਨਿਸ਼ਾਨਾ ਬਣਾਇਆ। ਢਾਬੇ ਦੀ ਫ਼ਰਿਜ ਵਿਚ ਪਈ ਅੱਧੀ ਬੋਤਲ ਸ਼ਰਾਬ ਪੀ ਕੇ ਫਿਰ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ, ਦੁਕਾਨਦਾਰਾਂ ਅਨੁਸਾਰ ਇਹ ਚੋਰੀ ਦੀ ਘਟਨਾ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਈ ਹੈ ਜਿਸ ਵਿਚ ਇਕ ਚੋਰ ਆਪਣੇ ਮੂੰਹ ਤੇ ਕੱਪੜਾ ਬੰਨ੍ਹ ਕੇ ਚੋਰੀ ਦੀ ਘਟਨਾ ਨੂੰ ਅੰਜਾਮ ਦੇ ਰਿਹਾ ਹੈ, ਦੁਕਾਨਦਾਰਾਂ ਦੇ ਦੱਸਣ ਮੁਤਾਬਿਕ ਇਹ ਚੋਰ ਜਾਂਦੀ ਵਾਰੀ ਮੰਦਰ ਦੀ ਟੂਟੀ ਤੋਂ ਨਹਾ ਕੇ ਆਪਣੇ ਮੁਕਾਮ ਵੱਲ ਤੁਰ ਗਿਆ। ਮੰਡੀ ਦੇ ਸੇਮ ਨਾਲਾ ਪੁਲ ਦੇ ਨੇੜਲੇ ਦੁਕਾਨਦਾਰਾਂ ਨੇ ਇਸ ਸਬੰਧ ਵਿਚ ਇਕ ਸ਼ਿਕਾਇਤ ਪੱਤਰ ਪੁਲਿਸ ਚੌਕੀ ਦੇ ਮੁਲਾਜ਼ਮਾਂ ਨੂੰ ਦੇ ਕੇ ਚੋਰਾਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ ਹੈ।

ਪਿਛਲੀ ਖ਼ਬਰ ਗੁਰੂਹਰਸਹਾਏ ਹਲਕੇ ’ਚ ਭਾਜਪਾ ਨੂੰ ਮਜ਼ਬੂਤ ਕਰਨ ਲਈ ਦੀਪਕ ਸ਼ਰਮਾ ਵਲੋਂ ਲਗਾਤਾਰ ਲੋਕ ਸੰਪਰਕ ਜਾਰੀ ਅਗਲੀ ਖ਼ਬਰ ਕਰਨ ਗਿਲਹੋਤਰਾ ਦੇ ਯਤਨਾਂ ਨਾਲ ਰਾਜ ਭਵਨ ਤੇ ਸੀ.ਐੱਮ. ਹਾਊਸ ਤੱਕ ਪਹੁੰਚੀ ਪੱਲੇਦਾਰਾਂ ਦੀ ਫ਼ਰਿਆਦ ਪੱਲੇਦਾਰ ਲੇਬਰ ਯੂਨੀਅਨ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।