29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਰਜਿਸਟਰੇਸ਼ਨ ਤੋਂ ਬਾਅਦ ਹੁਣ ਬਜ਼ੁਰਗਾਂ ਨੂੰ ਮਿਲਣਗੇ ਸਹਾਇਕ ਉਪਕਰਨ, ਅੱਜ ਲੱਗੇਗਾ ਕੈਂਪ

ਫ਼ਾਜ਼ਿਲਕਾ, 28 ਸਤੰਬਰ (ਦਵਿੰਦਰ ਪਾਲ ਸਿੰਘ)- ‘ਸੇਵਾ ਭਾਰਤੀ’ ਫ਼ਾਜ਼ਿਲਕਾ ਵਲੋਂ ਸੀਨੀਅਰ ਨਾਗਰਿਕਾਂ ਲਈ ਲਗਾਏ ਗਏ ਸਹਾਇਕ ਉਪਕਰਨ ਰਜਿਸਟਰੇਸ਼ਨ ਕੈਂਪ ਤੋਂ ਬਾਅਦ ਹੁਣ ਰਜਿਸਟਰਡ ਲਾਭਪਾਤਰੀਆਂ ਨੂੰ ਉਪਕਰਨ ਵੰਡੇ ਜਾਣਗੇ। ਭਾਰਤ ਸਰਕਾਰ ਦੀ ‘ਏ.

ਅਜੀਤ ਡੈਸਕ 29-09-2026
ਫ਼ਾਜ਼ਿਲਕਾ, 28 ਸਤੰਬਰ (ਦਵਿੰਦਰ ਪਾਲ ਸਿੰਘ)- ‘ਸੇਵਾ ਭਾਰਤੀ’ ਫ਼ਾਜ਼ਿਲਕਾ ਵਲੋਂ ਸੀਨੀਅਰ ਨਾਗਰਿਕਾਂ ਲਈ ਲਗਾਏ ਗਏ ਸਹਾਇਕ ਉਪਕਰਨ ਰਜਿਸਟਰੇਸ਼ਨ ਕੈਂਪ ਤੋਂ ਬਾਅਦ ਹੁਣ ਰਜਿਸਟਰਡ ਲਾਭਪਾਤਰੀਆਂ ਨੂੰ ਉਪਕਰਨ ਵੰਡੇ ਜਾਣਗੇ। ਭਾਰਤ ਸਰਕਾਰ ਦੀ ‘ਏ.ਡੀ.ਆਈ.ਪੀ.’ ਸਕੀਮ ਤਹਿਤ ‘ਐਲਿਮਕੋ’ ਦੇ ਸਹਿਯੋਗ ਨਾਲ ਇਹ ਵੰਡ ਕੈਂਪ ਅੱਜ ਮੰਗਲਵਾਰ 29 ਸਤੰਬਰ ਨੂੰ ਆਰੀਆ ਸਮਾਜ ਮੰਦਰ ਵਿਖੇ ਲਗਾਇਆ ਜਾ ਰਿਹਾ ਹੈ। ਸੇਵਾ ਭਾਰਤੀ ਦੇ ਪ੍ਰਧਾਨ ਰਵੀ ਅਰੋੜਾ ਤੇ ਪ੍ਰੋਜੈਕਟ ਇੰਚਾਰਜ ਅਮਿਤ ਉਬਵੇਜਾ ਨੇ ਦੱਸਿਆ ਕਿ ਕੈਂਪ ਵਿਚ ਉਨ੍ਹਾਂ ਬਜ਼ੁਰਗਾਂ ਨੂੰ ਲੋੜ ਅਨੁਸਾਰ ਸਹਾਇਕ ਉਪਕਰਨ ਦਿੱਤੇ ਜਾਣਗੇ, ਜਿਨ੍ਹਾਂ ਨੇ ਪਹਿਲਾਂ ਲਗਾਏ ਗਏ ਰਜਿਸਟਰੇਸ਼ਨ ਕੈਂਪ ਵਿਚ ਆਪਣਾ ਨਾਂਅ ਦਰਜ ਕਰਵਾਇਆ ਸੀ। ਉਨ੍ਹਾਂ ਦੱਸਿਆ ਕਿ ਲਾਭਪਾਤਰੀਆਂ ਨੂੰ ਵੀਲ ਚੇਅਰ, ਟਰਾਈ ਸਾਈਕਲ, ਕੰਨਾਂ ਦੀਆਂ ਮਸ਼ੀਨਾਂ, ਵਾਕਰ, ਵਿਸਾਖੀਆਂ ਅਤੇ ਛੜੀਆਂ ਵਰਗੇ ਲੋੜੀਂਦੇ ਉਪਕਰਨ ਵੰਡੇ ਜਾਣਗੇ।
ਪਿਛਲੀ ਖ਼ਬਰ ਸਿਵਲ ਸਰਜਨ ਦਫ਼ਤਰ ਫ਼ਾਜ਼ਿਲਕਾ ਵਿਖੇ ਐਨ.ਐੱਚ.ਐੱਮ. ਕਰਮਚਾਰੀਆਂ ਨੇ ਹੜਤਾਲ ਕਰਕੇ ਕੀਤਾ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਚਿੱਟੇ ਦਾ ਨਸ਼ਾ ਕਰਨ ਵਾਲੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।