05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਗੁਰਮਤਿ ਸਮਾਗਮਾਂ ਦੇ ਤੀਜੇ ਦਿਨ ਵੱਡੀ ਗਿਣਤੀ ’ਚ ਪੁੱਜੀਆਂ ਸੰਗਤਾਂ ਨੇ ਭਰੀ ਹਾਜ਼ਰੀ

ਜਲਾਲਾਬਾਦ, 4 ਅਕਤੂਬਰ (ਜਸਕਰਨ ਸਿੰਘ ਤਨੇਜਾ)—ਦਸਮੇਸ਼ ਸੇਵਾ ਸੁਸਾਇਟੀ ਵਲੋਂ ਕਰਵਾਏ ਜਾ ਰਹੇ ਗੁਰਮਤਿ ਸਮਾਗਮ ਦੇ ਤੀਜੇ ਦਿਨ ਵੱਡੀ ਗਿਣਤੀ ’ਚ ਸੰਗਤਾਂ ਨੇ ਹਾਜ਼ਰੀ ਭਰਦਿਆਂ ਆਪਣਾ ਜੀਵਨ ਸਫ਼ਲਾ ਕੀਤਾ ਅਤੇ ਗੁਰਬਾਣੀ ਕੀਰਤਨ, ਗੁਰਮਤਿ ਵਿਚਾਰਾਂ ਦਾ ਲਾਹਾ ਪ੍ਰਾਪਤ ਕੀਤਾ। ਇਸ ਮੌਕੇ ਢਾਡੀ ਜਥਾ ਭਾਈ ਸੂਬਾ ਸਿੰਘ ਸਿਤਾਰਾ, ਭਾਈ ਗੁਰਪ੍ਰਤਾਪ ਸਿੰਘ ਜਾਚਕ, ਭਾਈ ਬਾਜ ਸਿੰਘ ਨਿਮਾਣਾ, ਭਾਈ ਸੁਖਦੀਪ ਸਿੰਘ ਪ੍ਰਚਾਰਕ ਐਸ.

ਅਜੀਤ ਡੈਸਕ 05-10-2026
ਜਲਾਲਾਬਾਦ, 4 ਅਕਤੂਬਰ (ਜਸਕਰਨ ਸਿੰਘ ਤਨੇਜਾ)—ਦਸਮੇਸ਼ ਸੇਵਾ ਸੁਸਾਇਟੀ ਵਲੋਂ ਕਰਵਾਏ ਜਾ ਰਹੇ ਗੁਰਮਤਿ ਸਮਾਗਮ ਦੇ ਤੀਜੇ ਦਿਨ ਵੱਡੀ ਗਿਣਤੀ ’ਚ ਸੰਗਤਾਂ ਨੇ ਹਾਜ਼ਰੀ ਭਰਦਿਆਂ ਆਪਣਾ ਜੀਵਨ ਸਫ਼ਲਾ ਕੀਤਾ ਅਤੇ ਗੁਰਬਾਣੀ ਕੀਰਤਨ, ਗੁਰਮਤਿ ਵਿਚਾਰਾਂ ਦਾ ਲਾਹਾ ਪ੍ਰਾਪਤ ਕੀਤਾ। ਇਸ ਮੌਕੇ ਢਾਡੀ ਜਥਾ ਭਾਈ ਸੂਬਾ ਸਿੰਘ ਸਿਤਾਰਾ, ਭਾਈ ਗੁਰਪ੍ਰਤਾਪ ਸਿੰਘ ਜਾਚਕ, ਭਾਈ ਬਾਜ ਸਿੰਘ ਨਿਮਾਣਾ, ਭਾਈ ਸੁਖਦੀਪ ਸਿੰਘ ਪ੍ਰਚਾਰਕ ਐਸ.ਜੀ.ਪੀ.ਸੀ. ਵਲੋਂ ਹਾਜਰੀ ਭਰੀ ਗਈ। ਦਸ਼ਮੇਸ਼ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਸੁਖਚੈਨ ਸਿੰਘ ਰਿੰਕੂ ਖ਼ਾਲਸਾ ਨੇ ਦੱਸਿਆ ਕਿ ਸਮਾਗਮ ਦੇ ਨਾਲ-ਨਾਲ ਲੋਕ ਭਲਾਈ ਲਈ ਵੱਖ-ਵੱਖ ਸੇਵਾ ਕਾਰਜ ਵੀ ਜਾਰੀ ਹਨ। ਇਸ ਤਹਿਤ ਦਸਤਾਰ ਕੈਂਪ ਲਗਾਇਆ ਜਾ ਰਿਹਾ ਹੈ। ਜਿੱਥੇ ਨੌਜਵਾਨਾਂ ਅਤੇ ਬੱਚਿਆਂ ਨੂੰ ਦਸਤਾਰ ਸਜਾਉਣ ਦੀ ਸਿਖਲਾਈ ਦਿੱਤੀ ਜਾ ਰਹੀ ਹੈ। ਇਸੇ ਤਰ੍ਹਾਂ ਡਾ. ਪਲਕ ਦੀ ਅਗਵਾਈ ਹੇਠ ਅੱਖਾਂ ਦੀ ਜਾਂਚ ਦਾ ਕੈਂਪ ਵੀ ਚੱਲ ਰਿਹਾ ਹੈ। ਜਦਕਿ ਫਿਜ਼ੀਓਥੈਰੇਪੀ ਕੈਂਪ ਰਾਹੀਂ ਲੋੜਵੰਦ ਮਰੀਜ਼ਾਂ ਨੂੰ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਜਨਰਲ ਮੈਡੀਕਲ ਜਾਂਚ ਲਈ ਵੀ ਡਾਕਟਰੀ ਸੇਵਾਵਾਂ ਉਪਲਬਧ ਕਰਵਾਈਆਂ ਜਾ ਰਹੀਆਂ ਹਨ। ਮੁੱਖ ਸੇਵਾਦਾਰ ਸੁਖਚੈਨ ਸਿੰਘ ਰਿੰਕੂ ਖ਼ਾਲਸਾ ਨੇ ਕਿਹਾ ਕਿ ਗੁਰਮਤਿ ਸਮਾਗਮਾਂ ਦਾ ਮਕਸਦ ਸੰਗਤਾਂ ਨੂੰ ਗੁਰਬਾਣੀ ਅਤੇ ਸਿੱਖੀ ਸਿਧਾਂਤਾਂ ਨਾਲ ਜੋੜਨ ਦੇ ਨਾਲ-ਨਾਲ ਮਨੁੱਖਤਾ ਦੀ ਸੇਵਾ ਕਰਨਾ ਵੀ ਹੈ। ਇਸ ਮੌਕੇ ਗੁਰੂ ਘਰ ਦੇ ਸੇਵਾਦਾਰ ਸੰਪੂਰਨ ਸਿੰਘ , ਸਵਨੀਤ ਸਿੰਘ, ਗੁਰਦੀਪ ਸਿੰਘ ਤਨੇਜਾ, ਇੰਦਰਜੀਤ ਸਿੰਘ ਬਿੱਟੂ ਬੱਬਰ, ਸੁਰਜੀਤ ਸਿੰਘ ਦਰਗਨ, ਜਤਿੰਦਰ ਸਿੰਘ ਮਿੱਠੂ ਕੁੱਕੜ , ਸਤਨਾਮ ਸਿੰਘ ਥਿੰਦ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਸੁਸ਼ੀਲ ਸਿਆਗ ਭਾਜਪਾ ਕਿਸਾਨ ਮੋਰਚੇ ਦੇ ਸੂਬਾ ਮੀਤ ਪ੍ਰਧਾਨ ਨਿਯੁਕਤ ਅਗਲੀ ਖ਼ਬਰ ਬੂਟਾ ਸਿੰਘ ਰਾਣਾ ਰਾਏ ਭਾਜਪਾ ਕਿਸਾਨ ਮੋਰਚਾ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਨਿਯੂਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।