05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਕਣਕ ਦੇ ਰੇਟਾਂ ’ਚ ਮਾਮੂਲੀ ਵਾਧੇ ਨਾਲ ਕਿਸਾਨ ਵਿਰੋਧੀ ਹੋਣ ਦਾ ਦਿੱਤਾ ਸਬੂਤ- ਆਗੂ

ਫ਼ਾਜ਼ਿਲਕਾ, 4 ਅਕਤੂਬਰ(ਦਵਿੰਦਰ ਪਾਲ ਸਿੰਘ)-ਪੰਜਾਬ ਅੰਦਰ ਸਰਕਾਰ ਬਣਾਉਣ ਲਈ ਵੱਡੇ ਵੱਡੇ ਲੋਕ ਲੁਭਾਉਣੇ ਵਾਅਦੇ ਕਰਨ ਵਾਲੀ ਕੇਂਦਰ ਦੀ ਭਾਜਪਾ ਸਰਕਾਰ ਨੇ ਹਾੜ੍ਹੀ ਦੀ ਮੁੱਖ ਫ਼ਸਲ ਕਣਕ ਦੇ ਰੇਟ ਵਿਚ 25 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕਰਕੇ ਕਿਸਾਨਾਂ ਦੇ ਜ਼ਖਮਾਂ ’ਤੇ ਲੂਣ ਛਿੜਕਿਆ ਹੈ। ਫ਼ਾਜ਼ਿਲਕਾ ਇਲਾਕੇ ਦੇ ਵੱਖ ਵੱਖ ਕਿਸਾਨ, ਸਮਾਜਿਕ ਜਥੇਬੰਦੀਆਂ ਦੇ ਆਗੂਆਂ ਐਡਵੋਕੇਟ ਲਖਵਿੰਦਰ ਹਾਂਡਾ, ਪ੍ਰਲਾਦ ਸਿੰਘ ਧਾਲੀਵਾਲ ਜ਼ਿਲ੍ਹਾ ਪ੍ਰਧਾਨ ਭਾਕਿਯੂ ਲੱਖੋਵਾਲ, ਸਵਰਨ ਸਿੰਘ ਲਾਹੋਰੀਆ ਜ਼ਿਲ੍ਹਾ ਸਕੱਤਰ, ਅਮਰਜੀਤ ਸਿੰਘ ਸੰਧੂ, ਗੁਰਵੰਤ ਸਿੰਘ ਬਰਾੜ, ਸ਼ੇਰਬਾਜ ਸਿੰਘ ਸਾਬਕਾ ਸਰਪੰਚ, ਇਕਬਾਲ ਸਿੰਘ ਆਦਿ ਨੇ ਕੇਂਦਰ ਸਰਕਾਰ ਦੇ ਕਣਕ ਦੇ ਮਾਮਲੇ ਵਿਚ ਕੀਤੇ ਐਲਾਨ ਨੂੰ ਜਿੱਥੇ ਮੰਦਭਾਗਾ ਦੱਸਿਆ ਹੈ, ਉਥੇ ਹੀ ਉਨ੍ਹਾਂ ਕਿਹਾ ਕਿ ਇਸ ਤੋਂ ਸਾਬਿਤ ਹੋ ਗਿਆ ਹੈ ਕਿ ਕੇਂਦਰ ਦੀ ਮੋਦੀ ਸਰਕਾਰ ਪੰਜਾਬ ਦੀ ਕਿਤਨੀ ਕੁ ਹਿਤੈਸ਼ੀ ਹੈ।

ਅਜੀਤ ਡੈਸਕ 05-10-2026
ਫ਼ਾਜ਼ਿਲਕਾ, 4 ਅਕਤੂਬਰ(ਦਵਿੰਦਰ ਪਾਲ ਸਿੰਘ)-ਪੰਜਾਬ ਅੰਦਰ ਸਰਕਾਰ ਬਣਾਉਣ ਲਈ ਵੱਡੇ ਵੱਡੇ ਲੋਕ ਲੁਭਾਉਣੇ ਵਾਅਦੇ ਕਰਨ ਵਾਲੀ ਕੇਂਦਰ ਦੀ ਭਾਜਪਾ ਸਰਕਾਰ ਨੇ ਹਾੜ੍ਹੀ ਦੀ ਮੁੱਖ ਫ਼ਸਲ ਕਣਕ ਦੇ ਰੇਟ ਵਿਚ 25 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕਰਕੇ ਕਿਸਾਨਾਂ ਦੇ ਜ਼ਖਮਾਂ ’ਤੇ ਲੂਣ ਛਿੜਕਿਆ ਹੈ। ਫ਼ਾਜ਼ਿਲਕਾ ਇਲਾਕੇ ਦੇ ਵੱਖ ਵੱਖ ਕਿਸਾਨ, ਸਮਾਜਿਕ ਜਥੇਬੰਦੀਆਂ ਦੇ ਆਗੂਆਂ ਐਡਵੋਕੇਟ ਲਖਵਿੰਦਰ ਹਾਂਡਾ, ਪ੍ਰਲਾਦ ਸਿੰਘ ਧਾਲੀਵਾਲ ਜ਼ਿਲ੍ਹਾ ਪ੍ਰਧਾਨ ਭਾਕਿਯੂ ਲੱਖੋਵਾਲ, ਸਵਰਨ ਸਿੰਘ ਲਾਹੋਰੀਆ ਜ਼ਿਲ੍ਹਾ ਸਕੱਤਰ, ਅਮਰਜੀਤ ਸਿੰਘ ਸੰਧੂ, ਗੁਰਵੰਤ ਸਿੰਘ ਬਰਾੜ, ਸ਼ੇਰਬਾਜ ਸਿੰਘ ਸਾਬਕਾ ਸਰਪੰਚ, ਇਕਬਾਲ ਸਿੰਘ ਆਦਿ ਨੇ ਕੇਂਦਰ ਸਰਕਾਰ ਦੇ ਕਣਕ ਦੇ ਮਾਮਲੇ ਵਿਚ ਕੀਤੇ ਐਲਾਨ ਨੂੰ ਜਿੱਥੇ ਮੰਦਭਾਗਾ ਦੱਸਿਆ ਹੈ, ਉਥੇ ਹੀ ਉਨ੍ਹਾਂ ਕਿਹਾ ਕਿ ਇਸ ਤੋਂ ਸਾਬਿਤ ਹੋ ਗਿਆ ਹੈ ਕਿ ਕੇਂਦਰ ਦੀ ਮੋਦੀ ਸਰਕਾਰ ਪੰਜਾਬ ਦੀ ਕਿਤਨੀ ਕੁ ਹਿਤੈਸ਼ੀ ਹੈ। ਉਨ੍ਹਾਂ ਕਿਹਾ ਕਿ ਹਰ ਚੀਜ ਦੇ ਰੇਟ ਵੇਖ ਲਵੋ, ਸ਼ਿਖਰਾਂ ’ਤੇ ਪੁੱਜੇ ਹਨ। ਖੰਡ, ਦਾਲਾਂ, ਘਿਓ, ਤੇਲ, ਸਬਜੀਆਂ ਆਦਿ ਰਸੋਈ ਵਿਚ ਵਰਤੇ ਜਾਣ ਵਾਲੇ ਸਮਾਨ ਦੇ ਰੇਟਾਂ ਤੋਂ ਇਲਾਵਾ ਡੀਜ਼ਲ, ਮਸ਼ੀਨਰੀ ਸੰਦ, ਕੀਟਨਾਸ਼ਕ ਦਵਾਈਆਂ, ਫ਼ਰਟੀਲਾਈਜ਼ਰ ਆਦਿ ਦੇ ਰੇਟ ਕਈ ਗੁਣਾ ਵੱਧ ਗਏ, ਪਰ ਸਰਕਾਰ ਨੇ ਉਸੇ ਤਰਜ਼ ’ਤੇ ਕਣਕ ਦੇ ਰੇਟਾਂ ਵਿਚ ਵਾਧੇ ਬਾਰੇ ਕੁੱਝ ਵੀ ਨਹੀ ਸੋਚਿਆ। ਉਨ੍ਹਾਂ ਕਿਹਾ ਕਿ ਖੰਡ ਜੋ ਕਿ ਮਜ਼ਦੂਰ ਅਤੇ ਮੱਧ ਵਰਗ ਲਈ ਸਭ ਤੋਂ ਜਰੂਰੀ ਚੀਜ਼ ਵਜੋਂ ਵਰਤੀ ਜਾਂਦੀ ਹੈ, ਦੋਗੁਣੇ ਭਾਵਾਂ ’ਤੇ ਹੋ ਗਈ। ਜਦੋਂ ਕਣਕ ਦੇ ਰੇਟ ਵਿਚ ਕਿੱਲੋ ਮਗਰ 25 ਪੈਸੇ ਹੀ ਵਾਧਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਕ ਪਾਸੇ ਤਾਂ ਕੇਂਦਰ ਸਰਕਾਰ ਦੇ ਨੁਮਾਇੰਦੇ ਅਤੇ ਭਾਜਪਾਈ ਆਗੂ ਪੰਜਾਬ ਅੰਦਰ ਕਿਸਾਨੀ ਦੇ ਹਲਾਤ ਬਦਲਣ ਲਈ ਵੱਡੇ ਵੱਡੇ ਦਾਅਵੇ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕਿਸਾਨ ਤਾਂ ਪਹਿਲਾਂ ਹੀ ਆਰਥਿਕ ਤੰਗੀ ਦਾ ਸ਼ਿਕਾਰ ਹੋਇਆ ਖੁਦਕੁਸ਼ੀਆਂ ਦੇ ਰਾਹ ਪਿਆ ਹੈ। ਕਿਸਾਨ ਤਾਂ ਆਪਣੀ ਫ਼ਸਲ ’ਤੇ ਆਸਰੇ ਨਾਲ ਹੀ ਆਪਣੀ ਕਬੀਲਦਾਰੀ ਉਲੀਕਦਾ ਹੈ, ਪਰ ਜੇਕਰ ਉਸਨੂੰ ਆਪਣੀ ਪੁੱਤਰਾਂ ਵਾਂਗ ਪਾਲੀ ਫ਼ਸਲ ਦਾ ਪੂਰਨ ਰੇਟ ਹੀ ਨਾ ਮਿਲੇ ਤਾਂ ਇਸ ਤੋਂ ਵੱਡੀ ਨਿਰਾਸ਼ਤਾ ਉਸ ਲਈ ਕੀ ਹੋ ਸਕਦੀ ਹੈ। ਖੇਤੀ ਲਾਗਤ ਅਤੇ ਖਰਚੇ ਇਤਨੇ ਵੱਧ ਗਏ ਹਨ ਕਿ ਕਿਸਾਨੀ ਹੁਣ ਸਮਰਥਾਂ ਤੋਂ ਬਾਹਰ ਦਾ ਸੌਦਾ ਹੋ ਗਿਆ ਹੈ। ਉਕਤ ਆਗੂਆਂ ਨੇ ਕੇਂਦਰ ਸਰਕਾਰ ਤੋਂ ਕਣਕ ਦੇ ਰੇਟਾਂ ਵਿਚ ਵਾਧੇ ਪ੍ਰਤੀ ਮੁੜ੍ਹ ਵਿਚਾਰ ਕਰਨ ਦੀ ਮੰਗ ਕੀਤੀ ਹੈ।
ਪਿਛਲੀ ਖ਼ਬਰ ਵਿਧਾਇਕ ਗੋਲਡੀ ਮੁਸਾਫ਼ਿਰ ਨੇ ਪਿੰਡ ਕੁਲਾਰ ’ਚ ਪਿੰਡ ਵਾਸੀਆਂ ਦੀਆਂ ਮੁਸ਼ਕਿਲਾਂ ਸੁਣੀਆਂ ਅਗਲੀ ਖ਼ਬਰ ਸੀਵਰੇਜ ਸਮੱਸਿਆ ਨੂੰ ਲੈ ਕੇ ਕਾਂਗਰਸ ਨੇ ਨਗਰ ਨਿਗਮ ਖ਼ਿਲਾਫ਼ ਸੰਘਰਸ਼ ਦਾ ਵਜਾਇਆ ਬਿਗਲ ਅੱਜ ਕੀਤੀ ਜਾਵੇਗੀ ਨਗਰ ਨਿਗਮ ਦਫ਼...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।