06-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਡੀ.ਏ.ਵੀ. ਸਕੂਲ ਹਰੀਪੁਰਾ ਵਿਖੇ ‘ਸਫ਼ਾਈ ਮਿੱਤਰ ਸਨਮਾਨ ਸਮਾਗਮ’

ਅਬੋਹਰ, 5 ਅਕਤੂਬਰ (ਵਿਵੇਕ ਹੂੜੀਆ)- ਡੀ. ਏ.

ਅਜੀਤ ਡੈਸਕ 06-10-2026
ਅਬੋਹਰ, 5 ਅਕਤੂਬਰ (ਵਿਵੇਕ ਹੂੜੀਆ)- ਡੀ.ਏ.ਵੀ. ਸੀਨੀਅਰ ਸੈਕੰਡਰੀ ਪਬਲਿਕ ਸਕੂਲ ਹਰੀਪੁਰਾ ਵਿਖੇ ‘ਸਵੱਛਤਾ ਹੀ ਸੇਵਾ ਪਖਵਾੜਾ2026’ ਤਹਿਤ ਇਕ ਵਿਸ਼ੇਸ਼ ‘ਸਫ਼ਾਈ ਮਿੱਤਰ ਸਨਮਾਨ ਸਮਾਗਮ’ ਕਰਵਾਇਆ ਗਿਆ। ਇਸ ਸਾਲ ਮੁਹਿੰਮ ਦਾ ਮੁੱਖ ਵਿਸ਼ਾ ਸਵੱਛਤਾ ਵਿਚ ਸਹਿਭਾਗ ਸਵੱਛ ਭਾਰਤ, ਵਿਕਸਿਤ ਭਾਰਤ” ਰਿਹਾ। ਇਹ ਪ੍ਰੋਗਰਾਮ ਭਾਰਤ ਸਰਕਾਰ ਦੇ ‘ਈਕੋ ਕਲੱਬਜ਼ ਫ਼ਾਰ ਮਿਸ਼ਨ ਲਾਈਫ਼’ ਦੇ ਅਧੀਨ ਕਰਵਾਇਆ ਗਿਆ। ਸਮਾਗਮ ਦੌਰਾਨ ਸਕੂਲ ਵਿਚ ਲਗਨ, ਮਿਹਨਤ ਅਤੇ ਸੇਵਾ-ਭਾਵ ਨਾਲ ਡਿਊਟੀ ਨਿਭਾ ਰਹੇ ਸਫ਼ਾਈ ਕਰਮਚਾਰੀਆਂ ਮਹਿਮਾ ਰਾਮ, ਰਾਜੂ, ਪਾਸਕਲ ਡਾਂਗ, ਸ਼੍ਰੀਮਤੀ ਕਲਾਰਾ, ਸੂਰਸੇਨ, ਸ਼੍ਰੀਮਤੀ ਬਿਲਾਸੀ, ਸ਼੍ਰੀਮਤੀ ਸਿਪੀ ਤੇ ਸ਼੍ਰੀਮਤੀ ਪੂਜਾ ਨੂੰ ਮੰਚ ’ਤੇ ਵਿਸ਼ੇਸ਼ ਤੌਰ ’ਤੇ ਸੱਦਾ ਦਿੱਤਾ ਗਿਆ। ਸਮੂਹ ਵਿਦਿਆਰਥੀਆਂ ਦੀ ਹਾਜ਼ਰੀ ’ਚ ਸਕੂਲ ਪ੍ਰਿੰਸੀਪਲ ਸੁਖਦੇਵ ਸਿੰਘ ਵਲੋਂ ਇਨ੍ਹਾਂ ਸਾਰੇ ਸਫ਼ਾਈ ਮਿੱਤਰਾਂ ਨੂੰ ਧੰਨਵਾਦ-ਪੱਤਰ ਤੇ ਸਨਮਾਨ ਵਸਤਰ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵਿਦਿਆਰਥੀਆਂ ਤੇ ਸਟਾਫ਼ ਨੂੰ ਪ੍ਰਿੰਸੀਪਲ ਸੁਖਦੇਵ ਸਿੰਘ ਨੇ ਸੰਬੋਧਨ ਕੀਤਾ। ਸਮਾਗਮ ਨੂੰ ਸਫਲ ਬਣਾਉਣ ਵਿਚ ਹਰਦੀਪ ਕੌਰ, ਸੁਨੀਲ ਦੱਤ, ਸ਼੍ਰੀਮਤੀ ਰੇਖਾ ਈਸ਼ਪੁਜਾਨੀ ਤੇ ਸ਼੍ਰੀਮਤੀ ਕਰਿਸ਼ਮਾ ਨੇ ਵਿਸ਼ੇਸ਼ ਯੋਗਦਾਨ ਪਾਇਆ। ਪ੍ਰੋਗਰਾਮ ਦੀ ਸਮਾਪਤੀ “ਸਵੱਛ ਸਕੂਲ–ਸਿਹਤਮੰਦ ਸਕੂਲ, ਸਵੱਛ ਭਾਰਤ–ਵਿਕਸਿਤ ਭਾਰਤ” ਦੇ ਜੋਸ਼ੀਲੇ ਨਾਅਰਿਆਂ ਨਾਲ ਕੀਤਾ ਗਿਆ।
ਪਿਛਲੀ ਖ਼ਬਰ 13 ਸੂਤਰੀ ਮੰਗਾਂ ਨੂੰ ਲੈ ਕੇ ਭਾਕਿਯੂ ਏਕਤਾ ਉਗਰਾਹਾਂ ਨੇ ਕੀਤਾ ਡਿਪਟੀ ਕਮਿਸ਼ਨਰ ਦਫ਼ਤਰ ਦਾ ਘਿਰਾਓ ਅਗਲੀ ਖ਼ਬਰ ਡਾ.ਭੀਮ ਰਾਓ ਅੰਬੇਡਕਰ ਸਕਾਲਰਸ਼ਿਪ ਪੋਰਟਲ ਨੂੰ ਬਹਾਲ ਕਰਾਉਣ ਤੱਕ ਸਿੱਖਿਆ ਅਦਾਰਿਆਂ ’ਚ ਵਿਰੋਧ ਪ੍ਰਦਰਸ਼ਨ ਕੀਤੇ ਜਾਣਗੇ- ਧਰਮ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।