09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਬਾਬਾ ਬੁੱਢਾ ਸਾਹਿਬ ਜੀ ਦੇ ਸਾਲਾਨਾ ਜੋੜ ਮੇਲੇ ਸੰਬੰਧੀ ਅਖੰਡ ਪਾਠ ਦੇ ਭੋਗ ਪਾਏ

ਮੁੱਦਕੀ, 8 ਅਕਤੂਬਰ (ਭਾਰਤ ਭੂਸ਼ਨ ਅਗਰਵਾਲ)- ਧੰਨ-ਧੰਨ ਬਾਬਾ ਬੁੱਢਾ ਸਾਹਿਬ ਜੀ ਦੀ ਪਵਿੱਤਰ ਯਾਦ ਨੂੰ ਸਮਰਪਿਤ ਸਾਲਾਨਾ ਜੋੜ ਮੇਲੇ ਸੰਬੰਧੀ ਮੁੱਦਕੀ ਨਗਰ ਨਿਵਾਸੀਆਂ ਵਲ਼ੋਂ ਦੁਰਗਾ ਭਜਨ ਮੰਡਲੀ ਧਰਮਸ਼ਾਲਾ, ਬਾਈਪਾਸ ਵਿਖੇ ਰਖਾਏ ਗਏ ਅਖੰਡ ਪਾਠ ਦੇ ਭੋਗ ਸ਼ਰਧਾ ਤੇ ਸਤਿਕਾਰ ਨਾਲ ਪਾਏ ਗਏ। ਵੱਡੀ ਗਿਣਤੀ ’ਚ ਸੰਗਤਾਂ ਨੇ ਗੁਰੂ ਚਰਨਾਂ ’ਚ ਨਤਮਸਤਕ ਹੋ ਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ।

ਅਜੀਤ ਡੈਸਕ 09-10-2026
ਮੁੱਦਕੀ, 8 ਅਕਤੂਬਰ (ਭਾਰਤ ਭੂਸ਼ਨ ਅਗਰਵਾਲ)- ਧੰਨ-ਧੰਨ ਬਾਬਾ ਬੁੱਢਾ ਸਾਹਿਬ ਜੀ ਦੀ ਪਵਿੱਤਰ ਯਾਦ ਨੂੰ ਸਮਰਪਿਤ ਸਾਲਾਨਾ ਜੋੜ ਮੇਲੇ ਸੰਬੰਧੀ ਮੁੱਦਕੀ ਨਗਰ ਨਿਵਾਸੀਆਂ ਵਲ਼ੋਂ ਦੁਰਗਾ ਭਜਨ ਮੰਡਲੀ ਧਰਮਸ਼ਾਲਾ, ਬਾਈਪਾਸ ਵਿਖੇ ਰਖਾਏ ਗਏ ਅਖੰਡ ਪਾਠ ਦੇ ਭੋਗ ਸ਼ਰਧਾ ਤੇ ਸਤਿਕਾਰ ਨਾਲ ਪਾਏ ਗਏ। ਵੱਡੀ ਗਿਣਤੀ ’ਚ ਸੰਗਤਾਂ ਨੇ ਗੁਰੂ ਚਰਨਾਂ ’ਚ ਨਤਮਸਤਕ ਹੋ ਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਇਸ ਮੌਕੇ ਭਾਈ ਬਲਵਿੰਦਰ ਸਿੰਘ ਰਾਗੀ ਜਥਾ ਬਜੀਦਪੁਰ ਨੇ ਬਾਬਾ ਬੁੱਢਾ ਸਾਹਿਬ ਜੀ ਦੇ ਜੀਵਨ ਤੇ ਉਨ੍ਹਾਂ ਦੀਆਂ ਸਿੱਖ ਧਰਮ ਪ੍ਰਤੀ ਸੇਵਾਵਾਂ ਬਾਰੇ ਸੰਗਤਾਂ ਨੂੰ ਜਾਣੂ ਕਰਵਾਇਆ। ਰਾਗੀ ਜਥੇ ਵਲੋਂ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਜੋੜ ਮੇਲੇ ਵਿਚ ਬਾਬਾ ਸ਼ੇਰ ਸਿੰਘ, ਮੈਨੇਜਰ ਗੁਰਜੰਟ ਸਿੰਘ ਲੋਹਾਮ, ਬਾਬਾ ਅਤਾਰ ਸਿੰਘ ਲੋਹਾਮ, ਬਾਬਾ ਪਰਮਜੀਤ ਸਿੰਘ ਸਰਾਂ, ਗੁਰਦੁਆਰਾ ਸ਼ਹੀਦ ਗੰਜ ਕਮੇਟੀ ਦੇ ਪ੍ਰਧਾਨ ਹਰਦੀਪ ਸਿੰਘ ਬਰਾੜ, ਸਮਾਜ ਸੇਵੀ ਗੁਰਪ੍ਰੀਤ ਸਿੰਘ ਸੇਖੋਂ, ਕਰਨੈਲ ਸਿੰਘ ਭੰਬਾ ਮੁੱਦਕੀ, ਜਥੇਦਾਰ ਜਰਨੈਲ ਸਿੰਘ, ਗੁਰਮੀਤ ਸਿੰਘ ਬਰਾੜ ਸਾਬਕਾ ਪ੍ਰਧਾਨ ਨਗਰ ਪੰਚਾਇਤ, ਗੁਰਨਾਮ ਸਿੰਘ ਰੋਸਾ, ਸੁਖਵਿੰਦਰ ਸਿੰਘ ਕਾਕਾ ਬਰਾੜ ਸਾਬਕਾ ਚੇਅਰਮੈਨ, ਗੁਰਤੇਜ ਸਿੰਘ ਗਗਨਾ ਬਰਾੜ ਪ੍ਰਧਾਨ ਨਗਰ ਪੰਚਾਇਤ ਮੁੱਦਕੀ ਸਮੇਤ ਹੋਰ ਪਤਵੰਤੇ ਹਾਜ਼ਰ ਸਨ। ਉਨ੍ਹਾਂ ਦੱਸਿਆ ਕਿ ਸੰਗਤਾਂ ਦੀ ਸੇਵਾ ਲਈ ਵੱਖ-ਵੱਖ ਸੇਵਾਦਾਰਾਂ ਵਲ਼ੋਂ ਆਪਣੀਆਂ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ। ਇਸ ਮੌਕੇ ਗੋਰਾ ਘਾਲੀ, ਗੁਰਨਾਮ ਡੀਲਰ, ਮਨੀ ਸੇਖੋਂ, ਸੁਖਰਿੰਦਰ ਸਿੰਘ ਸਰਾਂ ਸਰਪੰਚ ਕਬਰ ਵੱਛਾ, ਛਿੰਦਰ ਸਿੰਘ, ਅਮਨਦੀਪ ਸਿੰਘ ਸਰਪੰਚ ਲੋਹਾਮ, ਨਿਰਮਲ ਸਿੰਘ, ਜੋਗਿੰਦਰ ਸਿੰਘ ਸੰਧੂ ਛਿੰਦਾ, ਬਿੱਕਰ ਸਿੰਘ ਐਮ.ਸੀ., ਗੁਰਜੰਟ ਸਿੰਘ ਬਰਾੜ, ਪਵਿੱਤਰ ਸਿੰਘ ਭੈਲ ਐਮ.ਸੀ., ਅਮਰੀਕ ਸਿੰਘ ਸਰਾਂ, ਸੇਵਾਦਾਰ ਗੁਰਜੰਟ ਸਿੰਘ ਸਰਾਂ, ਸਾਹਿਬ ਸਿੰਘ, ਪ੍ਰਦੀਪ ਸਿੰਘ ਬਰਾੜ, ਅਮਰ ਸਿੰਘ ਗੋਲਣ, ਲੱਕੀ ਸ਼ਰਮਾ ਅਤੇ ਸੁਖਚੈਨ ਸਿੰਘ ਖੋਸਾ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਪਿੰਡ ਬਾਰੇ ਕੇ ਅਤੇ ਖਾਈ ਫੇਮੇ ਕੇ ਵਿਖੇ ਵਿਧਾਇਕ ਰਣਬੀਰ ਸਿੰਘ ਭੁੱਲਰ ਵਲੋਂ ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾ ਅਗਲੀ ਖ਼ਬਰ ਮੁਫ਼ਤ ਮੈਡੀਕਲ ਜਾਂਚ ਕੈਂਪ 11 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।