ਮੰਡੀ ਲਾਧੂਕਾ ਵਿਖੇ ਸ੍ਰੀ ਰਾਮ ਲੀਲ੍ਹਾ ਸਮਾਗਮ ਧੂਮਧਾਮ ਨਾਲ ਮਨਾਇਆ
ਫ਼ਾਜ਼ਿਲਕਾ, 15 ਅਕਤੂਬਰ (ਅਮਰਜੀਤ ਸ਼ਰਮਾ)-ਮੰਡੀ ਲਾਧੂਕਾ ਵਿਖੇ ਸ਼੍ਰੀ ਰਾਮ ਲੀਲ੍ਹਾ ਸੇਵਾ ਸਮਿਤੀ ਵਲੋਂ ਕਰਵਾਈ ਜਾ ਰਹੀ ਪਵਿੱਤਰ ਰਾਮ ਲੀਲ੍ਹਾ ਦੇ ਸਮਾਗਮ ਵਿਚ ਆਮ ਆਦਮੀ ਪਾਰਟੀ ਦੇ ਆਗੂ ਸੰਦੀਪ ਸਿੰਘ ਭੱਟੀ ਨੇ ਸ਼ਿਰਕਤ ਕੀਤੀ ਤੇ ਮਰਿਆਦਾ ਪੁਰਸ਼ੋਤਮ ਪ੍ਰਭੂ ਸ਼੍ਰੀ ਰਾਮ ਦੇ ਪਾਵਨ ਦਰਸ਼ਨ ਕਰਕੇ ਅਪਾਰ ਆਤਮਿਕ ਖ਼ੁਸ਼ੀ ਤੇ ਸ਼ਾਂਤੀ ਪ੍ਰਾਪਤ ਕੀਤੀ। ਇਸ ਪਵਿੱਤਰ ਮੌਕੇ ਪਹੁੰਚੀਆਂ ਸ਼ਖ਼ਸੀਅਤਾਂ ਨੇ ਸੰਤਾਂ-ਮਹਾਂਪੁਰਸ਼ਾਂ ਦਾ ਅਸ਼ੀਰਵਾਦ ਵੀ ਪ੍ਰਾਪਤ ਕੀਤਾ।
ਅਜੀਤ ਡੈਸਕ
16-10-2026