20-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2026

ਭਾਰੀ ਬਾਰਿਸ਼ ਤੇ ਗੜੇਮਾਰੀ ਕਾਰਨ ਕਿੰਨੂਆਂ ਦੇ ਬਾਗ਼ਾਂ ਨੂੰ ਵੀ ਭਾਰੀ ਨੁਕਸਾਨ

ਅਬੋਹਰ, 19 ਅਕਤੂਬਰ (ਵਿਵੇਕ ਹੂੜੀਆ)- ਅਬੋਹਰ ਦੇ ਪਿੰਡ ਸੀਤੋ ਗੁੰਨ੍ਹੋਂ ਅਤੇ ਇਸ ਦੇ ਨਾਲ ਲੱਗਦੇ ਹੋਏ ਹੋਰਨਾਂ ਪਿੰਡਾਂ ਵਿਚ ਬੀਤੇ ਦਿਨੀਂ ਹੋਈ ਭਾਰੀ ਬਾਰਸ਼ ਅਤੇ ਗੜੇਮਾਰੀ ਕਾਰਨ ਝੋਨੇ ਦੀ ਪੱਕੀ ਫ਼ਸਲ ਅਤੇ ਕਿੰਨੂਆਂ ਦੇ ਬਾਗ਼ਾਂ ਦਾ ਭਾਰੀ ਨੁਕਸਾਨ ਹੋਇਆ ਹੈ। ਪੀੜਤ ਕਿਸਾਨਾਂ ਨੇ ਸੂਬੇ ਦੇ ਮੁੱਖ ਮੰਤਰੀ ਤੋਂ ਜ਼ੋਰਦਾਰ ਮੰਗ ਕੀਤੀ ਹੈ ਕਿ ਇਸ ਕੁਦਰਤੀ ਆਫ਼ਤ ਦਾ ਜਾਇਜ਼ਾ ਲੈਣ ਲਈ ਤੁਰੰਤ ਪ੍ਰਸ਼ਾਸਨਿਕ ਅਮਲਾ ਭੇਜ ਕੇ ਸਪੈਸ਼ਲ ਗਿਰਦਾਵਰੀ ਕਰਵਾਈ ਜਾਵੇ ਤਾਂ ਜੋ ਉਨ੍ਹਾਂ ਦੀ ਤਬਾਹ ਹੋ ਚੁੱਕੀ ਫ਼ਸਲ ਦਾ ਬਣਦਾ ਉਚਿੱਤ ਮੁਆਵਜ਼ਾ ਮਿਲ ਸਕੇ।

ਅਜੀਤ ਡੈਸਕ 20-10-2026
ਅਬੋਹਰ, 19 ਅਕਤੂਬਰ (ਵਿਵੇਕ ਹੂੜੀਆ)- ਅਬੋਹਰ ਦੇ ਪਿੰਡ ਸੀਤੋ ਗੁੰਨ੍ਹੋਂ ਅਤੇ ਇਸ ਦੇ ਨਾਲ ਲੱਗਦੇ ਹੋਏ ਹੋਰਨਾਂ ਪਿੰਡਾਂ ਵਿਚ ਬੀਤੇ ਦਿਨੀਂ ਹੋਈ ਭਾਰੀ ਬਾਰਸ਼ ਅਤੇ ਗੜੇਮਾਰੀ ਕਾਰਨ ਝੋਨੇ ਦੀ ਪੱਕੀ ਫ਼ਸਲ ਅਤੇ ਕਿੰਨੂਆਂ ਦੇ ਬਾਗ਼ਾਂ ਦਾ ਭਾਰੀ ਨੁਕਸਾਨ ਹੋਇਆ ਹੈ। ਪੀੜਤ ਕਿਸਾਨਾਂ ਨੇ ਸੂਬੇ ਦੇ ਮੁੱਖ ਮੰਤਰੀ ਤੋਂ ਜ਼ੋਰਦਾਰ ਮੰਗ ਕੀਤੀ ਹੈ ਕਿ ਇਸ ਕੁਦਰਤੀ ਆਫ਼ਤ ਦਾ ਜਾਇਜ਼ਾ ਲੈਣ ਲਈ ਤੁਰੰਤ ਪ੍ਰਸ਼ਾਸਨਿਕ ਅਮਲਾ ਭੇਜ ਕੇ ਸਪੈਸ਼ਲ ਗਿਰਦਾਵਰੀ ਕਰਵਾਈ ਜਾਵੇ ਤਾਂ ਜੋ ਉਨ੍ਹਾਂ ਦੀ ਤਬਾਹ ਹੋ ਚੁੱਕੀ ਫ਼ਸਲ ਦਾ ਬਣਦਾ ਉਚਿੱਤ ਮੁਆਵਜ਼ਾ ਮਿਲ ਸਕੇ। ਪਿੰਡ ਸੀਤੋ ਗੁੰਨ੍ਹੋਂ ਦੇ ਕਿਸਾਨਾਂ ਰਾਜਿੰਦਰ ਕੁਮਾਰ ਪੂਨੀਆ, ਮੋਹਿਤ ਕੁਮਾਰ, ਆਤਮਾ ਰਾਮ, ਅਨੰਦ ਕੁਮਾਰ, ਦੀਪੂ ਰਾਮ, ਮਾਨਾਰਾਮ, ਰਘੁਵੀਰ ਅਤੇ ਸੁਸ਼ੀਲ ਕੁਮਾਰ ਆਦਿ ਨੇ ਦੱਸਿਆ ਕਿ 14-15 ਅਕਤੂਬਰ ਦੀ ਦਰਮਿਆਨੀ ਰਾਤ ਨੂੰ ਕਰੀਬ 12 ਵਜੇ ਸੀਤੋ ਗੁੰਨ੍ਹੋ ਖੇਤਰ ਵਿਚ ਭਾਰੀ ਮੀਂਹ ਦੇ ਨਾਲ-ਨਾਲ ਤੇਜ਼ ਹਵਾਵਾਂ ਚਲੀਆਂ ਤੇ ਭਾਰੀ ਗੜੇਮਾਰੀ ਹੋਈ। ਇਸ ਕੁਦਰਤੀ ਕਹਿਰ ਕਾਰਨ ਉਨ੍ਹਾਂ ਦੀ ਝੋਨੇ ਦੀ ਫ਼ਸਲ ਤੇ ਕਿੰਨੂਆਂ ਦੇ ਬਾਗ਼ ਪੂਰੀ ਤਰ੍ਹਾਂ ਤਬਾਹ ਹੋ ਗਏ। ਕਿਸਾਨਾਂ ਨੇ ਦੱਸਿਆ ਕਿ ਗੜੇ ਪੈਣ ਨਾਲ ਕਿੰਨੂਆਂ ਦੇ ਫਲ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ, ਜ਼ਿਆਦਾਤਰ ਕਿੰਨੂਆਂ ’ਤੇ ਗੜੇ ਵੱਜਣ ਕਾਰਨ ਫ਼ਸਲ ਖ਼ਰਾਬ ਹੋ ਗਈ ਹੈ ਤੇ ਕਈ ਕਿੰਨੂ ਟੁੱਟ ਕੇ ਜ਼ਮੀਨ ’ਤੇ ਡਿਗ ਪਏ ਹਨ ਜਿਸ ਨਾਲ ਬਾਗ਼ਬਾਨਾਂ ਨੂੰ ਭਾਰੀ ਆਰਥਿਕ ਨੁਕਸਾਨ ਝੱਲਣਾ ਪਿਆ ਹੈ। ਉੱਥੇ ਹੀ ਤੇਜ਼ ਹਵਾਵਾਂ ਕਾਰਨ ਝੋਨੇ ਦੀ ਖੜ੍ਹੀ ਫ਼ਸਲ ਵੀ ਜ਼ਮੀਨ ’ਤੇ ਬਿਛ ਗਈ ਹੈ ਤੇ ਦਾਣੇ ਝੜ ਗਏ ਹਨ। ਇਸੇ ਤਰ੍ਹਾਂ ਪਿੰਡ ਸਰਦਾਰਪੁਰਾ ਦੇ ਕਿਸਾਨਾਂ ਵਿਸ਼ਨੂੰ ਦੱਤ ਪੁੱਤਰ ਭਜਨ ਲਾਲ ਦੀ 9 ਏਕੜ, ਵਿਜੇਂਦਰ ਪੁੱਤਰ ਕ੍ਰਿਸ਼ਨ ਦੀ 7 ਏਕੜ ਤੇ ਜਗਦੀਸ਼ ਪੁੱਤਰ ਖੇਤਰਾਮ ਦੀ ਕਰੀਬ 12 ਏਕੜ ਝੋਨੇ ਦੀ ਫ਼ਸਲ ਦਾ ਭਾਰੀ ਨੁਕਸਾਨ ਹੋਇਆ ਹੈ। ਇਸ ਤੋਂ ਇਲਾਵਾ ਆਸ-ਪਾਸ ਦੇ ਹੋਰਨਾਂ ਕਿਸਾਨਾਂ ਦੀਆਂ ਫ਼ਸਲਾਂ ਵੀ ਨਸ਼ਟ ਹੋ ਗਈਆਂ ਹਨ। ਪੀੜਤ ਕਿਸਾਨਾਂ ਨੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਜ਼ਿਆਦਾਤਰ ਕਿਸਾਨਾਂ ਨੇ ਜ਼ਮੀਨ ਠੇਕੇ ’ਤੇ ਲੈ ਕੇ ਫ਼ਸਲ ਬੀਜੀ ਸੀ ਜਿਸ ਕਾਰਨ ਉਨ੍ਹਾਂ ਨੂੰ ਦੋਹਰੀ ਮਾਰ ਪਈ ਹੈ। ਗੜੇਮਾਰੀ ਕਾਰਨ ਫ਼ਸਲ ਪੂਰੀ ਤਰ੍ਹਾਂ ਬਰਬਾਦ ਹੋ ਚੁੱਕੀ ਹੈ, ਪਰ ਸਬੰਧਿਤ ਪਟਵਾਰੀ ਨੂੰ ਸੂਚਨਾ ਦੇਣ ਦੇ ਬਾਵਜੂਦ ਅਜੇ ਤੱਕ ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਨਹੀਂ ਲਿਆ, ਜਿਸ ਕਾਰਨ ਕਿਸਾਨਾਂ ਵਿਚ ਭਾਰੀ ਰੋਹ ਪਾਇਆ ਜਾ ਰਿਹਾ ਹੈ।
ਪਿਛਲੀ ਖ਼ਬਰ ਫ਼ਾਜ਼ਿਲਕਾ ਜ਼ਿਲ੍ਹੇ ਦੇ ਵੱਖ-ਵੱਖ ਥਾਣਿਆਂ ’ਚ 8 ਮੁਕੱਦਮੇ ਦਰਜ * ਔਰਤ ਦੀ ਕੁੱਟਮਾਰ ਕਰਨ ਵਾਲੇ 7 ਵਿਅਕਤੀਆਂ ਖ਼ਿਲਾਫ਼ ਮਾਮਲਾ... ਅਗਲੀ ਖ਼ਬਰ ਅਬੋਹਰ ਦੇ ਨੌਜਵਾਨ ਲਵਪ੍ਰੀਤ ਦੀ ਮੌਤ ਮਾਮਲੇ ’ਚ ਇਨਸਾਫ਼ ਲਈ ਸੁਨੀਲ ਜਾਖੜ ਵਲੋਂ ਸਰਕਾਰ ਨੂੰ 7 ਦਿਨਾਂ ਦੀ ਮੋਹਲਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।