22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2026

ਦੁਸਹਿਰੇ ਦੇ ਤਿਉਹਾਰ ਮੌਕੇ ਗਾਇਕ ਆਰ.ਦੀਪ. ਰਮਨ ਤੇ ਜੋਤੀ ਨੂਰਾ ਦੇ ਗੀਤਾਂ ਦਾ ਦਰਸ਼ਕਾਂ ਨੇ ਖ਼ੂਬ ਅਨੰਦ ਮਾਣਿਆ

ਬੱਲੂਆਣਾ, 21 ਅਕਤੂਬਰ (ਜਸਮੇਲ ਸਿੰਘ ਢਿੱਲੋਂ)- ਹਲਕੇ ਦੇ ਵਿਧਾਇਕ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਵਲੋਂ ਲਗਾਤਾਰ ਦੂਜੀ ਵਾਰ ਦੁਸਹਿਰੇ ਦਾ ਤਿਉਹਾਰ ਹਲਕੇ ਦੇ ਪਿੰਡ ਬਜੀਦਪੁਰ ਕੱਟਿਆਂਵਾਲੀ ਦੇ ਖੇਡ ਸਟੇਡੀਅਮ ’ਚ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਸਮੇਂ ਹਲਕੇ ਦੇ ਲੋਕਾਂ ਦਾ ਇਕ ਵੱਡਾ ਇਕੱਠ ਹਾਜ਼ਰ ਹੋਇਆ।

ਅਜੀਤ ਡੈਸਕ 22-10-2026
ਬੱਲੂਆਣਾ, 21 ਅਕਤੂਬਰ (ਜਸਮੇਲ ਸਿੰਘ ਢਿੱਲੋਂ)- ਹਲਕੇ ਦੇ ਵਿਧਾਇਕ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਵਲੋਂ ਲਗਾਤਾਰ ਦੂਜੀ ਵਾਰ ਦੁਸਹਿਰੇ ਦਾ ਤਿਉਹਾਰ ਹਲਕੇ ਦੇ ਪਿੰਡ ਬਜੀਦਪੁਰ ਕੱਟਿਆਂਵਾਲੀ ਦੇ ਖੇਡ ਸਟੇਡੀਅਮ ’ਚ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਸਮੇਂ ਹਲਕੇ ਦੇ ਲੋਕਾਂ ਦਾ ਇਕ ਵੱਡਾ ਇਕੱਠ ਹਾਜ਼ਰ ਹੋਇਆ। ਬਾਲੀਵੁੱਡ ਅਦਾਕਾਰ ਜੋਤੀ ਨੂਰਾ ਤੇ ਗਾਇਕਾ ਆਰ.ਦੀਪ ਰਮਨ ਨੇ ਆਪਣੇ ਗੀਤਾਂ ਨਾਲ ਦਰਸ਼ਕਾਂ ਦੇ ਦਿਲਾਂ ਨੂੰ ਟੁੰਬਿਆ। ਇਸ ਸਮੇਂ ਸੁੰਦਰ ਝਾਕੀਆਂ ਪੇਸ਼ ਕੀਤੀਆਂ ਗਈਆਂ। ਸ਼ਾਮ ਲਾਲ ਸਕੱਤਰ ਵਲੋਂ ਸੰਬੋਧਨ ਕਰਦਿਆਂ ਵਿਧਾਇਕ ਗੋਲਡੀ ਮੁਸਾਫਿਰ ਤੇ ਹਲਕੇ ਦੇ ਲੋਕਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਸਰਪੰਚ ਭਜਨ ਲਾਲ, ਸੰਤ ਬਾਬਾ ਬਲਦੇਵ ਸਿੰਘ ਕਰੜ ਵਾਲਾ, ਸੀਤੋ ਗੁੰਨ੍ਹੋਂ ਜ਼ੈਲ ਦੇ ਜ਼ੈਲਦਾਰ ਚੌਧਰੀ ਸੰਜੀਵ ਗੋਦਾਰਾ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਸਮੇਂ ਵਿਧਾਇਕ ਦੇ ਪਿਤਾ ਗੁਰਚਰਨ ਸਿੰਘ ਮੁਸਾਫਿਰ, ਮਾਰਕੀਟ ਕਮੇਟੀ ਚੇਅਰਮੈਨ ਅੰਗਰੇਜ਼ ਸਿੰਘ, ਹਲਕੇ ਦੇ ਸਮੂਹ ਪੰਚ, ਸਰਪੰਚ, ਸਮੂਹ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਸਮੂਹ ਬਲਾਕ ਸੰਮਤੀ ਮੈਂਬਰ, ਸਮੂਹ ਬਲਾਕ ਪ੍ਰਧਾਨ ਤੇ ਹਲਕੇ ਦੇ ਲੋਕਾਂ ਦਾ ਇਕ ਵੱਡਾ ਇਕੱਠ ਹਾਜ਼ਰ ਸਨ।
ਪਿਛਲੀ ਖ਼ਬਰ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਵਲੋਂ ਵਿਧਾਇਕ ਸਵਨਾ ਦੀ ਕੋਠੀ ਦਾ ਘਿਰਾਓ ਅਗਲੀ ਖ਼ਬਰ ਪੰਜਾਬ ਭਰ ਵਿਚ ਕਾਨੂੰਨ ਵਿਵਸਥਾ ਵਿਗੜਨ ਕਾਰਨ ਲੋਕ ਧਰਨੇ ਲਗਾਉਣ ਲਈ ਮਜਬੂਰ- ਜਗਜੀਤ ਸਿੰਘ ਸੰਧੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।