ਸ਼ੂਗਰ ਕਾਰਨ ਅੱਖਾਂ ਦੀ ਰੌਸ਼ਨੀ ਨੂੰ ਖ਼ਤਰੇ ਤੋਂ ਬਚਾਉਣ ਲਈ 26 ਅਕਤੂਬਰ ਨੂੰ ਲੱਗੇਗਾ ਮੁਫ਼ਤ ਜਾਂਚ ਕੈਂਪ ਡਾ. ਪਲਕ ਆਈ ਹਸਪਤਾਲ ਵਿਚ ਮੁਫ਼ਤ ਕੀਤੇ ਜਾਣਗੇ ਜ਼ਰੂਰੀ ਟੈੱਸਟ
ਜਲਾਲਾਬਾਦ, 23 ਅਕਤੂਬਰ (ਸਤਿੰਦਰ ਸਿੰਘ ਸੋਢੀ)- ਸ਼ੂਗਰ ਰੋਗ ਤੋਂ ਪੀੜਤ ਮਰੀਜ਼ਾਂ ਦੀਆਂ ਅੱਖਾਂ ਦੀ ਸੁਰੱਖਿਅਤ ਨੂੰ ਧਿਆਨ ਵਿਚ ਰੱਖਦਿਆਂ ਡਾ. ਪਲਕ ਆਈ ਹਸਪਤਾਲ ਜਲਾਲਾਬਾਦ ਵਲੋਂ 26 ਅਕਤੂਬਰ ਦਿਨ ਸੋਮਵਾਰ ਨੂੰ ਸ਼ੂਗਰ ਕਾਰਨ ਅੱਖਾਂ ਦੇ ਪਰਦੇ ’ਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਦੀ ਬਿਮਾਰੀ ‘ਡਾਇਬਿਟਿਕ ਰੈਟੀਨੋਪੈਥੀ ’ ਦੀ ਜਾਂਚ ਤੇ ਇਲਾਜ ਲਈ ਮੁਫ਼ਤ ਕੈਂਪ ਲਗਾਇਆ ਜਾ ਰਿਹਾ ਹੈ।
ਕੈਂਪ ਸੰਬੰਧੀ ਜਾਣਕਾਰੀ ਦਿੰਦੇ ਹੋਏ ਅੱਖ ਰੋਗਾਂ ਦੇ ਮਾਹਿਰ ਡਾ. ਪਲਕ ਵਾਟਸ। ਤਸਵੀਰ-ਸਤਿੰਦਰ ਸਿੰਘ ਸੋਢੀ
24-10-2026