30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਜਲਾਲਾਬਾਦ ’ਚ ਗੁਰਜੋਤ ਸਿੰਘ ਸੰਧੂ ਦੇ ਦਫ਼ਤਰ ਪਹੁੰਚੇ ਸੰਸਦ ਮੈਂਬਰ ਬੈਨੀਵਾਲ ਅਤੇ ਘੁਬਾਇਆ ਕਾਂਗਰਸੀਆਂ ਨੇ ਕੀਤਾ ਭਰਵਾਂ ਸਵਾਗਤ

ਜਲਾਲਾਬਾਦ, 29 ਅਕਤੂਬਰ (ਜਸਕਰਨ ਸਿੰਘ ਤਨੇਜਾ)-ਕਾਂਗਰਸ ਪਾਰਟੀ ਦੇ ਐੱਸ. ਆਈ.

ਦਫ਼ਤਰ ਵਿਚ ਮੀਟਿੰਗ ਦੌਰਾਨ ਸੰਸਦ ਮੈਂਬਰ ਉਮੇਦਾਰਾਮ ਬੈਨੀਵਾਲ, ਸ਼ੇਰ ਸਿੰਘ ਘੁਬਾਇਆ, ਸਾਬਕਾ ਵਿਧਾਇਕ ਦਵਿੰਦਰ ਘੁਬਾਇਆ, ਗੁਰਜੋਤ ਸਿੰਘ ਸੰਧੂ। ਤਸਵੀਰ- ਜਸਕਰਨ ਸਿੰਘ ਤਨੇਜਾ 30-10-2026
ਜਲਾਲਾਬਾਦ, 29 ਅਕਤੂਬਰ (ਜਸਕਰਨ ਸਿੰਘ ਤਨੇਜਾ)-ਕਾਂਗਰਸ ਪਾਰਟੀ ਦੇ ਐੱਸ.ਆਈ.ਆਰ.ਅਬਜ਼ਰਵਰ ਅਤੇ ਸੰਸਦ ਮੈਂਬਰ ਉਮੇਦਾਰਾਮ ਬੈਨੀਵਾਲ ਅਤੇ ਫ਼ਿਰੋਜ਼ਪੁਰ ਤੋਂ ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਨੇ ਪੰਜਾਬ ਯੂਥ ਕਾਂਗਰਸ ਦੇ ਜਨਰਲ ਸਕੱਤਰ ਗੁਰਜੋਤ ਸਿੰਘ ਸੰਧੂ ਦੇ ਦਫ਼ਤਰ ਵਿਖੇ ਪਹੁੰਚ ਕੇ ਮੁਲਾਕਾਤ ਕੀਤੀ। ਇਸ ਮੌਕੇ ਦਫ਼ਤਰ ਵਿਖੇ ਕਾਂਗਰਸੀ ਆਗੂਆਂ ਅਤੇ ਵਰਕਰਾਂ ਵਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਸੰਸਦ ਮੈਂਬਰਾਂ ਦੀ ਇਸ ਫੇਰੀ ਦੌਰਾਨ ਗੁਰਜੋਤ ਸਿੰਘ ਸੰਧੂ ਦੇ ਦਫ਼ਤਰ ਵਿਖੇ ਕਾਂਗਰਸੀ ਆਗੂਆਂ ਦੀ ਚੰਗੀ ਇਕੱਤਰਤਾ ਦੇਖਣ ਨੂੰ ਮਿਲੀ। ਇਸ ਮੌਕੇ ਪਾਰਟੀ ਦੀਆਂ ਸਰਗਰਮੀਆਂ, ਜਥੇਬੰਦਕ ਮਜ਼ਬੂਤੀ ਅਤੇ ਵਰਕਰਾਂ ਨਾਲ ਬਿਹਤਰ ਤਾਲਮੇਲ ਬਣਾਈ ਰੱਖਣ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਸੀਨੀਅਰ ਆਗੂਆਂ ਦੀ ਮੌਜੂਦਗੀ ਨੇ ਇਸ ਮੁਲਾਕਾਤ ਨੂੰ ਸਿਆਸੀ ਪੱਖੋਂ ਵੀ ਅਹਿਮ ਬਣਾ ਦਿੱਤਾ। ਪੰਜਾਬ ਯੂਥ ਕਾਂਗਰਸ ਦੇ ਜਨਰਲ ਸਕੱਤਰ ਗੁਰਜੋਤ ਸਿੰਘ ਸੰਧੂ ਨੇ ਪਹੁੰਚੇ ਹੋਏ ਆਗੂਆਂ ਦਾ ਸਵਾਗਤ ਕੀਤਾ।ਸਿਆਸੀ ਹਲਕਿਆਂ ਵਿਚ ਕਾਂਗਰਸੀ ਆਗੂਆਂ ਦੀ ਇਸ ਮੁਲਾਕਾਤ ਨੂੰ ਹਲਕਾ ਜਲਾਲਾਬਾਦ ਵਿਚ ਪਾਰਟੀ ਦੀਆਂ ਸਰਗਰਮੀਆਂ ਦੇ ਸੰਦਰਭ ਵਿਚ ਅਹਿਮ ਮੰਨਿਆ ਜਾ ਰਿਹਾ ਹੈ। ਸੰਸਦ ਮੈਂਬਰਾਂ ਅਤੇ ਸਥਾਨਕ ਆਗੂਆਂ ਦੀ ਇਕੱਠੀ ਮੌਜੂਦਗੀ ਨੇ ਇਲਾਕੇ ਵਿਚ ਕਾਂਗਰਸ ਦੀ ਸਿਆਸੀ ਸਰਗਰਮੀ ਨੂੰ ਲੈ ਕੇ ਚਰਚਾ ਨੂੰ ਹੁਲਾਰਾ ਦਿੱਤਾ ਹੈ। ਇਸ ਮੌਕੇ ’ਤੇ ਸਾਬਕਾ ਮੰਤਰੀ ਹੰਸ ਰਾਜ ਜੋਸਨ, ਸਾਬਕਾ ਵਿਧਾਇਕ ਦਵਿੰਦਰ ਸਿੰਘ ਘੁਬਾਇਆ, ਰਾਜ ਬਖ਼ਸ਼ ਕੰਬੋਜ, ਰੂਬੀ ਗਿੱਲ, ਨੀਲਾ ਮਦਾਨ, ਸੋਨੂੰ ਦਰਗਨ, ਮਿੰਟੂ ਕਮਰਾ, ਸਮੇਤ ਹਲਕਾ ਜਲਾਲਾਬਾਦ ਦੇ ਕਈ ਸੀਨੀਅਰ ਕਾਂਗਰਸੀ ਆਗੂ ਮੌਜੂਦ ਰਹੇ।
ਪਿਛਲੀ ਖ਼ਬਰ ਫ਼ਿਰੋਜ਼ਪੁਰ ਸ਼ਹਿਰ ਦੇ ਵਿਕਾਸ ਕਾਰਜਾਂ ਨੂੰ ਮਿਲਿਆ ਵੱਡਾ ਹੁਲਾਰਾ, ਮਿਲੇ 2 ਵਾਟਰ ਟੈਂਕਰ ਅਤੇ 1 ਸੀਵਰੇਜ ਸੈਕਸ਼ਨ ਮਸ਼ੀਨ ਅਗਲੀ ਖ਼ਬਰ ਪੰਜਾਬ ਫੋਰੈਸਟ ਪੈਨਸ਼ਨਰਜ਼ ਐਸੋਸੀਏਸ਼ਨ ਤੇ ਨਾਨ ਗਜ਼ਟਿਡ ਫੋਰੈਸਟ ਅਫ਼ਸਰ ਯੂਨੀਅਨ ਦੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।