ਹਿੰਦੂ ਸਮਾਜ ਦੀਆਂ ਔਰਤਾਂ ਵਲੋਂ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ ‘ ਤੁਕੜੀ ’ ਦਾ ਪਵਿੱਤਰ ਵਰਤ
ਜਲਾਲਾਬਾਦ, 25 ਨਵੰਬਰ (ਕਰਨ ਚੁਚਰਾ)-ਹਿੰਦੂ ਸਮਾਜ ਵਿਚ ਵਿਸ਼ੇਸ਼ ਧਾਰਮਿਕ ਮਹੱਤਤਾ ਰੱਖਣ ਵਾਲਾ ‘ਤੁਕੜੀ’ ਦਾ ਵਰਤ ਇਲਾਕੇ ਦੀਆਂ ਔਰਤਾਂ ਵਲੋਂ ਸ਼ਰਧਾ ਭਾਵਨਾ ਅਤੇ ਰਵਾਇਤੀ ਰੀਤੀ-ਰਿਵਾਜਾਂ ਅਨੁਸਾਰ ਮਨਾਇਆ ਗਿਆ। ਇਸ ਸ਼ੁੱਭ ਦਿਹਾੜੇ ਮੌਕੇ ਸੁਹਾਗਣ ਔਰਤਾਂ ਨੇ ਸਵੇਰ ਤੋਂ ਹੀ ਬਿਨਾਂ ਅੰਨ ਅਤੇ ਪਾਣੀ ਗ੍ਰਹਿਣ ਕੀਤਿਆਂ ( ਨਿਰਜਲ) ਵਰਤ ਰੱਖ ਕੇ ਆਪਣੇ ਪਰਿਵਾਰ ਦੀ ਸੁੱਖ-ਸ਼ਾਂਤੀ, ਖ਼ੁਸ਼ਹਾਲੀ ਅਤੇ ਲੰਬੀ ਉਮਰ ਦੀ ਕਾਮਨਾ ਕੀਤੀ।
ਅਜੀਤ ਡੈਸਕ
26-11-2026