19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-02-2026

ਏਮਜ਼ ਪੱਧਰ ਦੀ ਮੈਡੀਕਲ ਸੰਸਥਾ ਦੀ ਅੰਮਿ੍ਤਸਰ 'ਚ ਸਥਾਪਤੀ ਲਈ ਔਜਲਾ ਨੇ ਦਿੱਤਾ ਕੇਂਦਰੀ ਸਿਹਤ ਮੰਤਰੀ ਨੱਢਾ ਨੂੰ ਪੱਤਰ <br/>

ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮੰਤਰੀ ਜਗਤ ਪ੍ਰਕਾਸ਼ ਨੱਢਾ ਨੂੰ ਮੰਗ ਪੱਤਰ ਦਿੰਦੇ ਹੋਏ : ਤਸਵੀਰ: ਅਜੀਤ <br/> 15-02-2026
ਅੰਮਿ੍ਤਸਰ, 14 ਫਰਵਰੀ (ਰੇਸ਼ਮ ਸਿੰਘ)-ਅੰਮਿ੍ਤਸਰ ਤੋਂ ਕਾਂਗਰਸ ਪਾਰਟੀ ਦੇ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮੰਤਰੀ ਜਗਤ ਪ੍ਰਕਾਸ਼ ਨੱਢਾ ਨੂੰ ਲਿਖਤ ਪੱਤਰ ਸੌਂਪ ਕੇ ਅੰਮਿ੍ਤਸਰ ਵਿਚ ਏਮਜ਼ ਪੱਧਰ ਦੇ ਸੁਪਰ ਸਪੈਸ਼ਲਟੀ ਹਸਪਤਾਲ ਤੇ ਮੈਡੀਕਲ ਸੰਸਥਾ ਦੀ ਮੰਗ ਕੀਤੀ ਹੈ ਜਿਨ੍ਹਾਂ ਕਿਹਾ ਕਿ ਅੰਤਰਰਾਸ਼ਟਰੀ ਸਰਹੱਦ ਨਾਲ ਲੱਗਦੇ ਇਸ ਮਹੱਤਵਪੂਰਨ ਜ਼ਿਲ੍ਹੇ ਵਿਚ ਉੱਚ ਪੱਧਰੀ ਦਰਜੇ ਦੀਆਂ ਸਿਹਤ ਸਹੂਲਤਾਂ ਦੀ ਭਾਰੀ ਕਮੀ ਹੈ, ਜਿਸ ਨੂੰ ਤੁਰੰਤ ਦੂਰ ਕਰਨਾ ਲਾਜ਼ਮੀ ਹੈ | ਸ: ਔਜਲਾ ਨੇ ਦਸਿਆ ਕਿ ਅੰਮਿ੍ਤਸਰ ਪਾਕਿਸਤਾਨ ਸਰਹੱਦ ਨਾਲ ਲੱਗਦਾ ਇਕ ਰਣਨੀਤਕ ਤੌਰ 'ਤੇ ਬਹੁਤ ਹੀ ਮਹੱਤਵਪੂਰਨ ਜ਼ਿਲ੍ਹਾ ਹੈ, ਜੋ ਨਾ ਸਿਰਫ਼ ਪੰਜਾਬ ਸਗੋਂ ਸਰਹੱਦੀ ਇਲਾਕਿਆਂ ਅਤੇ ਗੁਆਂਢੀ ਰਾਜਾਂ ਦੀ ਵੱਡੀ ਅਬਾਦੀ ਨੂੰ ਸਿਹਤ ਸੇਵਾਵਾਂ ਪ੍ਰਦਾਨ ਕਰਦਾ ਹੈ | ਇਸ ਦੇ ਬਾਵਜੂਦ ਇਥੇ ਉੱਚ ਪੱਧਰੀ ਸਿਹਤ ਢਾਂਚੇ ਦੀ ਘਾਟ ਕਾਇਮ ਹੈ | ਉਨ੍ਹਾਂ ਦੱਸਿਆ ਕਿ ਕੁਝ ਖੇਤਰਾਂ ਵਿਚ ਇਕ ਮੈਡੀਕਲ ਕੇਂਦਰ 'ਤੇ 10 ਹਜ਼ਾਰ ਤੋਂ ਵੱਧ ਲੋਕ ਨਿਰਭਰ ਹਨ, ਜਿਸ ਕਾਰਨ ਸਿਹਤ ਸੇਵਾਵਾਂ 'ਤੇ ਵੱਡਾ ਦਬਾਅ ਹੈ | ਹਾਲਾਂਕਿ ਬਠਿੰਡਾ ਵਿਚ ਏਮਜ਼ ਕਾਰਗਰ ਹੈ, ਪਰ ਸਾਰੇ ਪੰਜਾਬ ਵਿਚ ਮਰੀਜ਼ਾਂ ਦੀ ਵੱਧ ਗਿਣਤੀ ਕਾਰਨ ਉੱਥੇ ਵੀ ਸਮਰੱਥਾ ਸੰਬੰਧੀ ਚੁਣੌਤੀਆਂ ਸਾਹਮਣੇ ਆ ਰਹੀਆਂ ਹਨ | ਅਜਿਹੇ ਹਾਲਾਤਾਂ ਵਿਚ ਮਾਝਾ ਖੇਤਰ ਵਿਚ ਇਕ ਹੋਰ ਪ੍ਰਮੁੱਖ ਸੰਸਥਾਨ ਦੀ ਸਖ਼ਤ ਲੋੜ ਹੈ | ਸੰਸਦ ਮੈਂਬਰ ਸ: ਔਜਲਾ ਨੇ ਪੱਤਰ ਵਿਚ ਅੰਮਿ੍ਤਸਰ ਦੀ ਭੂਗੋਲਿਕ ਸਥਿਤੀ ਨੂੰ ਵਿਸ਼ੇਸ਼ ਤੌਰ 'ਤੇ ਉਜਾਗਰ ਕਰਦੇ ਹੋਏ ਕਿਹਾ ਕਿ ਇਹ ਅਗਲਾ ਸਰਹੱਦੀ ਜ਼ਿਲ੍ਹਾ ਹੈ, ਜਿੱਥੇ ਜੰਗ ਜਾਂ ਐਮਰਜੈਂਸੀ ਹਾਲਾਤਾਂ ਵਿਚ ਉੱਚ ਪੱਧਰੀ ਟਰੌਮਾ, ਐਮਰਜੈਂਸੀ ਅਤੇ ਆਫ਼ਤ ਪ੍ਰਬੰਧਨ ਸਿਹਤ ਸਹੂਲਤਾਂ ਦੀ ਲੋੜ ਪੈਂਦੀ ਹੈ | ਉਨ੍ਹਾਂ ਕਿਹਾ ਕਿ ਅੰਮਿ੍ਤਸਰ ਨੂੰ ਰਾਸ਼ਟਰੀ ਚਿਕਿਤਸਾ ਕੇਂਦਰ ਵਜੋਂ ਵਿਕਸਿਤ ਕਰਨ ਦੀ ਸਮਰੱਥਾ ਹੈ, ਜੋ ਪੰਜਾਬ ਦੇ ਨਾਲ-ਨਾਲ ਉੱਤਰੀ ਰਾਜਾਂ ਅਤੇ ਸਰਹੱਦੀ ਅਬਾਦੀ ਨੂੰ ਵੱਡਾ ਲਾਭ ਦੇ ਸਕਦਾ ਹੈ | ਉਨ੍ਹਾਂ ਦੱਸਿਆ ਕਿ ਸਿਹਤ ਮੰਤਰੀ ਸ੍ਰੀ ਨੱਢਾ ਨੇ ਉਨ੍ਹਾਂ ਦੀ ਮੰਗ ਨੂੰ ਗੰਭੀਰਤਾ ਨਾਲ ਸੁਣਿਆ ਅਤੇ ਭਰੋਸਾ ਦਿਵਾਇਆ ਕਿ ਇਸ ਮਾਮਲੇ 'ਤੇ ਜਲਦੀ ਕਾਰਵਾਈ ਕੀਤੀ ਜਾਵੇਗੀ |

ਪਿਛਲੀ ਖ਼ਬਰ ਪੰਜਾਬ ਨੂੰ ਦਿੱਲੀ ਵਾਲਿਆਂ ਦੀ ਗੁਲਾਮੀ ਤੋਂ ਆਜ਼ਾਦ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਵਿਚ ਖੜ੍ਹੇ ਹੋਣ ਦੀ ਲੋੜ-ਮਜ... ਅਗਲੀ ਖ਼ਬਰ ਸਿੱਖਿਆ ਵਿਭਾਗ ਵਲੋਂ ਬੋਰਡ ਪ੍ਰੀਖਿਆ 2026 ਅੱਠਵੀਂ, ਦਸਵੀਂ, ਬਾਰ੍ਹਵੀਂ ਜਮਾਤਾਂ ਦੀਆਂ ਪ੍ਰੀਖਿਆ ਲਈ ਤਿਆਰੀਆਂ ਮੁਕੰਮਲ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।