19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-02-2026

ਅੰਮਿ੍ਤਸਰ 'ਚ ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ ਹੋਣ ਦੇ ਮਾਮਲੇ 'ਚ ਮਿ੍ਤਕ ਦਾ ਪਿਤਾ ਬਿਆਨ ਤੋਂ ਪਲਟਿਆ * ਕਿਹਾ, ਜਜ਼ਬਾਤੀ ਹੋ ਕੇ ਕਿਹਾ ਸੀ ਕਿ ਬੱਚੇ ਬਚਾਉਣੇ ਤਾਂ ਪੰਜਾਬ ਛੱਡ ਕੇ ਨਿਕਲ ਜਾਓ * ਪੁਲਿਸ ਨੇ ਵੀ ਦਿੱਤੀ ਸਫਾਈ ਕਿਹਾ, ਨਸ਼ਿਆਂ ਨਾਲ ਨਹੀਂ ਹੋਈ ਨੌਜਵਾਨ ਦੀ ਮੌਤ

ਅਜੀਤ ਡੈਸਕ 15-02-2026
ਅੰਮਿ੍ਤਸਰ, 14 ਫਰਵਰੀ (ਰੇਸ਼ਮ ਸਿੰਘ)-ਅੰਮਿ੍ਤਸਰ ਦੇ ਖੇਤਰ ਕੋਟ ਖਾਲਸਾ ਦੇ ਗੁਰੂ ਨਾਨਕਪੁਰਾ 'ਚ ਬੀਤੀ ਰਾਤ ਇਕ ਨੌਜਵਾਨ ਦੀ ਕਥਿਤ ਨਸ਼ੇ ਦੀ ਓਵਰਡੋਜ਼ ਨਾਲ ਹੋਈ ਅਚਨਚੇਤੀ ਮੌਤ ਦਾ ਮੁੱਦਾ ਉਸ ਵੇਲੇ ਚਰਚਾ 'ਚ ਆ ਗਿਆ ਜਦੋਂ ਕਿ ਨੌਜਵਾਨ ਦਾ ਪਿਤਾ ਜੋ ਪੰਜਾਬ ਪੁਲਿਸ ਦਾ ਹੀ ਹੌਲਦਾਰ ਹੈ ਨੇ ਜਜਬਾਤੀ ਹੁੰਦਿਆਂ ਕਿਹਾ ਕਿ ਉਸਦੇ ਪੁਤਰ ਦੀ ਮੌਤ ਨਸ਼ਿਆਂ ਨਾਲ ਹੋਈ ਹੈ ਅਤੇ ਜੇਕਰ ਲੋਕਾਂ ਨੇ ਆਪਣੇ ਬੱਚੇ ਨਸ਼ੇ ਤੋਂ ਬਚਾਉਣੇ ਹਨ ਤਾਂ ਪੰਜਾਬ ਛੱਡ ਕੇ ਨਿਕਲ ਜਾਣ | ਇਸ ਸਬੰਧੀ ਉਸ ਵਲੋਂ ਇਲਾਕਾ ਵਾਸੀਆਂ ਨਾਲ ਮਿ੍ਤਕ ਦੀ ਲਾਸ਼ ਗਲੀ 'ਚ ਰੱਖ ਕੇ ਧਰਨਾ ਵੀ ਲਾਇਆ ਗਿਆ ਸੀ | ਜਦੋਂ ਕਿ ਅੱਜ ਉਸਨੇ ਆਪਣੇ ਬਿਆਨ ਵਾਪਸ ਲੈ ਲਏ ਹਨ ਤੇ ਕਿਹਾ ਕਿ ਉਹ ਜਜਬਾਤੀ ਹੋ ਕੇ ਬੋਲ ਗਿਆ ਸੀ ਜੋ ਉਸਨੂੰ ਬੋਲਣਾ ਨਹੀਂ ਚਾਹੀਦਾ ਸੀ |
ਇਸ ਸਬੰਧੀ ਏ.ਸੀ.ਪੀ. ਕੇਂਦਰੀ ਜਸਪਾਲ ਸਿੰਘ ਬਹੋੜੂ ਨੇ ਦਸਿਆ ਕਿ ਨੌਜਵਾਨ ਆਕਾਸ਼ਦੀਪ ਸਿੰਘ ਦੀ ਬੀਤੀ ਰਾਤ ਮੌਤ ਹੋਈ ਸੀ ਉਨ੍ਹਾਂ ਦਸਿਆ ਕਿ ਅਕਾਸ਼ਦੀਪ ਸਿੰਘ ਨੂੰ ਕੁਝ ਸਮਾਂ ਪਹਿਲਾਂ ਹੀ ਨਸ਼ੇ ਦੀ ਲਤ ਲਗ ਗਈ ਸੀ ਜਿਸਦਾ ਪਰਿਵਾਰ ਨੇ ਨਸ਼ਾ ਛੁਡਾਓ ਕੇਂਦਰ ਤੋਂ ਕੁਝ ਸਮਾਂ ਇਲਾਜ਼ ਵੀ ਕਰਵਾਇਆ ਸੀ | ਹੁਣ 2 ਮਹੀਨੇ ਤੋਂ ਉਹ ਨਸ਼ਾ ਨਹੀਂ ਕਰ ਰਿਹਾ ਸੀ ਜਿਸ ਨੇ ਕੱਲ ਆਪਣੇ ਪਿਤਾ ਨਾਲ ਪਿੰਡ ਜਾਣਾ ਸੀ ਜਦੋਂ ਕਿ ਉਹ ਬਜ਼ਾਰ ਲਈ ਨਿਕਲ ਗਿਆ ਤੇ ਕੁਝ ਸਮੇਂ ਬਾਅਦ ਸੂਚਨਾ ਮਿਲੀ ਇਹ ਨੌਜਵਾਨ ਬੇਹੋਸ਼ ਹੋ ਕੇ ਡਿੱਗ ਪਿਆ ਸੀ ਜਿਸ ਨੂੰ ਘਰ ਲਿਆਂਦਾ ਗਿਆ ਤੇ ਉਹ ਠੀਕ ਹੋ ਗਿਆ ਸੀ ਜਦੋਂ ਕਿ ਉਸਦੀ ਪਲਸ ਘਟ ਗਈ ਸੀ ਤੇ ਉਸਨੂੰ ਹਸਪਤਾਲ ਲੈ ਕੇ ਗਿਆ ਤੇ ਜਿਥੇ ਡਾਕਟਰਾਂ ਨੇ ਉਸਨੂੰ ਮਿ੍ਤਕ ਘੋਸ਼ਿਤ ਕਰਾਰ ਦੇ ਦਿੱਤਾ ਗਿਆ | ਪੁਲਿਸ ਵਲੋਂ ਜਾਂਚ 'ਚ ਪਾਇਆ ਗਿਆ ਕਿ ਉਸਦੀ ਮੌਤ ਨਸ਼ਿਆਂ ਨਾਲ ਨਹੀਂ ਹੋਈ ਹੈ | ਇਸੇ ਤਰ੍ਹਾਂ ਮਿ੍ਤਕ ਨੌਜਵਾਨ ਦੇ ਪਿਤਾ ਤੇ ਹੌਲਦਾਰ ਅਸ਼ੋਕ ਕੁਮਾਰ ਵਾਸੀ ਰਾਮ ਨਗਰ ਕਲੌਨੀ ਗੁਰੂ ਨਾਨਕਪੁਰਾ ਨੇ ਦਸਿਆ ਕਿ ਉਸਨੂੰ ਜਦੋਂ ਪਤਾ ਲਗਿਆ ਤਾਂ ਉਸਦਾ ਪੁਤਰ ਬੇਸੁੱਧ ਹੋ ਕੇ ਕਾਰ 'ਚ ਪਿਆ ਸੀ ਤਾਂ ਉਹ ਉਸਨੂੰ ਲੈ ਕੇ ਹਸਪਤਾਲ ਗਏ ਜਿਥੇ ਡਾਕਟਰਾਂ ਨੇ ਉਸਨੂੰ ਮਿ੍ਤਕ ਘੋਸ਼ਿਤ ਕਰਾਰ ਦੇ ਦਿੱਤਾ | ਇਸ ਉਪਰੰਤ ਉਹ ਭਾਵੁਕ ਹੋ ਕੇ ਸਰਕਾਰ ਦੇ ਖਿਲਾਫ ਬੋਲ ਗਿਆ ਸੀ ਜੋ ਉਸਨੂੰ ਬੋਲਣਾ ਨਹੀਂ ਚਾਹੀਦਾ ਸੀ | ਇਸੇ ਤਰ੍ਹਾਂ ਸੇਵਾ ਮੁਕਤ ਸਬ ਇੰਸ: ਹਰਭਜਨ ਸਿੰਘ ਨੇ ਵੀ ਕਿਹਾ ਕਿ ਉਹ ਖੁਦ ਨੌਜਵਾਨ ਨੂੰ ਲੈਣ ਲਈ ਗਿਆ ਸੀ ਜਿਸ ਦਾ ਬਲੱਡ ਪ੍ਰੈਸ਼ਰ ਘੱਟ ਗਿਆ ਤੇ ਉਸਨੂੰ ਰਣਜੀਤ ਤੇ ਨਵਪ੍ਰੀਤ ਹਸਪਤਾਲ ਲਿਜਾਇਆ ਗਿਆ ਤੇ ਡਾਕਟਰਾਂ ਨੇ ਉਸਨੂੰ ਮਿ੍ਤਕ ਘੋਸ਼ਿਤ ਕਰਾਰ ਦੇ ਦਿੱਤਾ | ਉਨ੍ਹਾਂ ਕਿਹਾ ਕਿ ਇਸ ਦੌਰਾਨ ਕਾਫੀ ਲੋਕ ਇਕੱਠੇ ਹੋਏ ਸਨ ਤੇ ਅਸ਼ੋਕ ਕੁਮਾਰ ਸ਼ਰਮਾ ਭਾਵੁਕ ਹੋ ਕੇ ਸਰਕਾਰ ਖਿਲਾਫ ਬੋਲ ਪਿਆ ਜੋ ਕਿ ਨੌਜਵਾਨ ਦੇ ਸਰੀਰ ਦੇ ਉਤੇ ਕੋਈ ਨਿਸ਼ਾਨ ਨਹੀਂ ਸੀ ਜਿਸ ਤੋਂ ਇਹ ਲਗਦਾ ਹੋਵੇ ਕਿ ਉਸਦੀ ਮੌਤ ਨਸ਼ੇ ਨਾਲ ਹੋਈ | ਹੋ ਸਕਦਾ ਹੈ ਕਿ ਉਸਦੀ ਮੌਤ ਦਿਲ ਦਾ ਦੌਰਾ ਪੈਣ ਜਾਂ ਕਿਸੇ ਹੋਰ ਕਾਰਨ ਕਰਕੇ ਹੋਈ ਹੋਵੇ |
ਪਿਛਲੀ ਖ਼ਬਰ ਮਹਾਂ ਸ਼ਿਵਰਾਤਰੀ ਮੌਕੇ ਭੂਤਨਾਥ ਸ਼ਿਵਾਲਾ ਤੋਂ ਕੱਢੀ ਗਈ ਵਿਸ਼ਾਲ ਸ਼ੋਭਾ ਯਾਤਰਾ 'ਚ ਵਿਕਾਸ ਸੋਨੀ ਨੇ ਕੀਤੀ ਸ਼ਿਰਕਤ ਅਗਲੀ ਖ਼ਬਰ ਪੰਜਾਬ ਨੂੰ ਦਿੱਲੀ ਵਾਲਿਆਂ ਦੀ ਗੁਲਾਮੀ ਤੋਂ ਆਜ਼ਾਦ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਵਿਚ ਖੜ੍ਹੇ ਹੋਣ ਦੀ ਲੋੜ-ਮਜ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।