19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-02-2026

ਸ਼ੋ੍ਰਮਣੀ ਨਾਟਕਕਾਰ ਕੇਵਲ ਧਾਲੀਵਾਲ ਮੱਧ-ਪ੍ਰਦੇਸ਼ ਵਿਖੇ ਹੋਏ '40ਵੇਂ ਰਾਸ਼ਟਰੀ ਰੰਗਮੰਚ ਉਤਸਵ' ਦੌਰਾਨ 'ਵਿਜਯਾ ਦੇਵੀ ਸ਼ਰਮਾ ਰਾਸ਼ਟਰੀ ਰੰਗ ਐਵਾਰਡ' ਨਾਲ ਸਨਮਾਨਿਤ <br/>

ਅਜੀਤ ਡੈਸਕ 15-02-2026
ਅੰਮਿ੍ਤਸਰ, 14 ਫਰਵਰੀ (ਜਸਵੰਤ ਸਿੰਘ ਜੱਸ)-ਮੰਚ ਰੰਗਮੰਚ ਅੰਮਿ੍ਤਸਰ ਅਤੇ ਵਿਰਸਾ ਵਿਹਾਰ ਸੁਸਾਇਟੀ ਦੇ ਪ੍ਰਧਾਨ ਅਤੇ ਸ਼ੋ੍ਰਮਣੀ ਨਾਟਕਕਾਰ ਕੇਵਲ ਧਾਲੀਵਾਲ ਨੂੰ ਮਹਾਂਕਵੀ ਕਾਲੀਦਾਸ ਦੀ ਧਰਤੀ ਉਜੈਨ (ਮੱਧ-ਪ੍ਰਦੇਸ਼) ਵਿਖੇ ਅਭਿਨਵ ਰੰਗ ਮੰਡਲ ਵਲੋਂ ਕਰਵਾਏ ਗਏ '40ਵੇਂ ਰਾਸ਼ਟਰੀ ਰੰਗਮੰਚ ਉਤਸਵ' ਦੌਰਾਨ 'ਵਿਜਯਾ ਦੇਵੀ ਸ਼ਰਮਾ ਰਾਸ਼ਟਰੀ ਰੰਗ ਐਵਾਰਡ' ਭੇਟ ਕਰਕੇ ਸਨਮਾਨਿਤ ਕੀਤਾ ਗਿਆ | ਇਹ ਸਨਮਾਨ ਉਜੈਨ ਦੇ ਸੀਨੀਅਰ ਰੰਗਮੰਚ-ਨਿਰਦੇਸ਼ਕ ਸ਼ਰਦ ਸ਼ਰਮਾ ਵਲੋਂ ਆਪਣੀ ਮਾਤਾ ਜੀ ਦੀ ਯਾਦ 'ਚ ਸਥਾਪਿਤ ਕੀਤਾ ਗਿਆ ਹੈ | ਸਨਮਾਨ ਵਿਚ ਸ੍ਰੀ ਧਾਲੀਵਾਲ ਨੂੰ 51 ਹਜ਼ਾਰ ਰੁਪਏ ਦੀ ਨਕਦ ਰਾਸ਼ੀ, ਸ਼ਾਲ, ਸ੍ਰੀਫਲ ਅਤੇ ਸਨਮਾਨ ਪੱਤਰ ਸ਼ਾਮਿਲ ਸਨ | ਸਮਾਗਮ 'ਚ ਮੁੱਖ ਮਹਿਮਾਨ ਵਜੋਂ ਰਮੇਸ਼ ਬਾਬੂ, ਡਾ: ਗੋਪਾਲ ਸ਼ਰਮਾ ਅਤੇ ਗਿਰੀਜੇਸ਼ ਵਿਯਾਸ ਆਦਿ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਸਨ | ਵੱਖ ਵੱਖ ਬੁਲਾਰਿਆਂ ਵਲੋਂ ਰੰਗਮੰਚ ਦੇ ਖੇਤਰ 'ਚ ਕੇਵਲ ਧਾਲੀਵਾਲ ਵਲੋਂ ਅੱਧੀ ਸਦੀ ਤੋਂ ਪਾਏ ਜਾ ਰਹੇ ਯੋਗਦਾਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਭਾਰਤੀ ਰੰਗਮੰਚ ਦਾ ਇਕ ਵਿਸ਼ੇਸ਼ ਹਸਤਾਖਰ ਹਨ ਤੇ ਪਿਛਲੇ 50 ਸਾਲ ਤੋਂ ਪੰਜਾਬੀ ਰੰਗਮੰਚ ਦਾ ਦੇਸ਼ਾਂ ਵਿਦੇਸ਼ਾਂ ਵਿਚ ਝੰਡਾ ਬੁਲੰਦ ਕਰ ਰਹੇ ਹਨ | ਸਨਮਾਨ ਪੱਤਰ ਵਿਚ ਕਿਹਾ ਗਿਆ ਕਿ ਕੇਵਲ ਧਾਲੀਵਾਲ ਦਾ ਨਾਮ ਭਾਰਤ ਦੇ ਗਿਣੇ-ਚੁਣੇ ਰੰਗਮੰਚ ਨਿਰਦੇਸ਼ਕਾਂ ਵਿਚ ਸ਼ੁਮਾਰ ਹੁੰਦਾ ਹੈ | ਉਨ੍ਹਾਂ 60 ਤੋਂ ਵੱਧ ਨਾਟ-ਪੁਸਤਕਾਂ ਦੀ ਰਚਨਾ ਕੀਤੀ ਤੇ 250 ਤੋਂ ਵੱਧ ਨਾਟਕਾਂ ਦੀ ਨਿਰਦੇਸ਼ਨਾ ਕਰਕੇ 7000 ਦੇ ਕਰੀਬ ਪਿੰਡਾਂ ਤੇ ਸ਼ਹਿਰਾਂ ਵਿਚ ਨਾਟ-ਪੇਸ਼ਕਾਰੀਆਂ ਕੀਤੀਆਂ ਹਨ | ਕੇਵਲ ਧਾਲੀਵਾਲ ਵਲੋਂ ਭਾਰਤੀ, ਖਾਸਕਰ ਪੰਜਾਬੀ ਰੰਗਮੰਚ ਲਈ ਪਾਏ ਵਿਸ਼ੇਸ਼ ਯੋਗਦਾਨ ਲਈ ਭਾਰਤ ਸਰਕਾਰ ਵਲੋਂ ਵੀ ਰੰਗਮੰਚ ਦੇ ਖੇਤਰ ਦਾ ਸਭ ਤੋਂ ਅਹਿਮ 'ਨੈਸ਼ਨਲ ਸੰਗੀਤ ਨਾਟਕ ਅਕਾਦਮੀ ਐਵਾਰਡ' ਵੀ ਭਾਰਤ ਦੇ ਮਾਣਯੋਗ ਰਾਸ਼ਰਟਪਤੀ ਵਲੋਂ ਪ੍ਰਦਾਨ ਕੀਤਾ ਹੋਇਆ ਹੈ | ਇਸ ਦੌਰਾਨ ਸਨਮਾਨ ਲਈ ਪ੍ਰਬੰਧਕਾਂ ਦਾ ਧੰਨਵਾਦ ਕਰਦਿਆਂ ਕੇਵਲ ਧਾਲੀਵਾਲ ਨੇ ਕਿਹਾ ਕਿ ਉਨ੍ਹਾਂ ਨੇ ਆਪਣੀ ਜ਼ਿੰਦਗੀ ਰੰਗਮੰਚ ਨੂੰ ਸਮਰਪਿਤ ਕੀਤੀ ਹੋਈ ਹੈ ਤੇ ਉਹ ਭਾਰਤੀ, ਖਾਸਕਰ ਪੰਜਾਬੀ ਰੰਗਮੰਚ ਦੀ ਬਿਹਤਰੀ ਲਈ ਆਪਣੀ ਟੀਮ ਵਲੋਂ ਯਤਨ ਕਰਦੇ ਰਹਿਣਗੇ |

ਪਿਛਲੀ ਖ਼ਬਰ ਸ਼ਹੀਦ ਸਿੰਘਾਂ ਦੇ ਸ਼ਹੀਦੀ ਸਮਾਗਮ ਦੌਰਾਨ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਅਨੰਦ ਕਾਰਜ ਵੀ ਹੋਣਗੇ-ਜਥੇ. ਭੋਲਾ <br... ਅਗਲੀ ਖ਼ਬਰ ਅੰਮਿ੍ਤਸਰ ਗਰੁੱਪ ਆਫ਼ ਕਾਲਜਿਜ਼ 'ਚ ਹੈਲਥਕੇਅਰ ਅਤੇ ਫਾਰਮਾਸਿਊਟਿਕਲ ਇੰਡਸਟਰੀ ਮੈਗਾ ਨੌਕਰੀ ਮੇਲਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।