20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਸੀ. ਏ. ਪ੍ਰੀਖਿਆ-2026 ਦੇ ਨਤੀਜਿਆਂ 'ਚ ਲੜਕਿਆਂ ਨੇ ਮਾਰੀ ਬਾਜ਼ੀ <br/>

ਅਜੀਤ ਡੈਸਕ 04-03-2026

ਅੰਮਿ੍ਤਸਰ, 3 ਮਾਰਚ (ਰਾਜੇਸ਼ ਕੁਮਾਰ ਸ਼ਰਮਾ)-ਇੰਸਟੀਚਿਊਟ ਆਫ ਚਾਰਟਰਡ ਅਕਾਊਾਟੈਂਟਸ ਆਫ ਇੰਡੀਆ (ਆਈ. ਸੀ. ਏ. ਆਈ.) ਵਲੋਂ ਸੀ. ਏ. ਪ੍ਰੀਖਿਆ ਦਾ ਫਾਈਨਲ ਨਤੀਜਾ 2026 ਜਾਰੀ ਕੀਤਾ ਹੈ, ਜਿਸ 'ਚ ਅੰਮਿ੍ਤਸਰ ਦੇ ਪਹਿਲੇ 2 ਸਥਾਨਾਂ 'ਤੇ ਲੜਕਿਆਂ ਨੇ ਬਾਜ਼ੀ ਮਾਰਦੇ ਹੋਏ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ | ਇਸ ਪ੍ਰੀਖਿਆ 'ਚ ਮਾਨਿਕ ਜੈਨ ਨੇ 400/600 ਅੰਕ ਪ੍ਰਾਪਤ ਕਰਦਿਆਂ ਪਹਿਲਾ ਸਥਾਨ ਹਾਸਿਲ ਕੀਤਾ ਹੈ | ਇਸ ਮੌਕੇ ਮਾਨਿਕ ਜੈਨ ਨੇ ਕਿਹਾ ਕਿ ਸੀ. ਏ. ਦੇ ਨਤੀਜੇ ਤੋਂ ਉਹ ਬਹੁਤ ਖੁਸ਼ ਹਨ | ਉਸ ਨੇ ਕਿਹਾ ਕਿ ਪ੍ਰੀਖਿਆ 'ਚ ਚੰਗੇ ਅੰਕ ਲਿਆਉਣ ਲਈ ਉਸ ਨੇ ਪੜ੍ਹਾਈ ਨੂੰ ਸਭ ਤੋਂ ਪਹਿਲਾਂ ਅਹਿਮੀਅਤ ਦਿੱਤੀ, ਜਿਸ ਦੇ ਨਤੀਜੇ ਵਜੋਂ ਉਹ ਅੱਜ ਇਸ ਮੁਕਾਮ 'ਤੇ ਪਹੁੰਚਿਆ ਹੈ | ਉਸ ਨੇ ਇਸ ਉਪਲਬੱਧੀ ਦਾ ਸਿਹਰਾ ਆਪਣੇ ਮਾਪਿਆਂ ਅਤੇ ਸਮੂਹ ਅਧਿਆਪਕ ਸਟਾਫ਼ ਨੂੰ ਦਿੱਤਾ | ਇਸੇ ਤਰ੍ਹਾਂ ਪ੍ਰੀਖਿਆ 'ਚ 385/600 ਅੰਕ ਲੈ ਕੇ ਦੂਜਾ ਸਥਾਨ ਹਾਸਿਲ ਕਰਨ ਵਾਲੇ ਵਾਸੂ ਮਹਾਜਨ ਅਤੇ 333/600 ਅੰਕਾਂ ਨਾਲ ਤੀਜੇ ਸਥਾਨ ਹਾਸਿਲ ਕਰਨ ਵਾਲੀ ਮੀਰਾ ਅਰੋੜਾ ਨੇ ਵੀ ਇਸ ਕਾਮਯਾਬੀ ਦਾ ਸਿਹਰਾ ਮਾਤਾ-ਪਿਤਾ ਤੇ ਅਧਿਆਪਕ ਸਟਾਫ਼ ਦੇ ਸਿਰ ਬਣਦੇ ਹੋਏ ਕਿਹਾ ਕਿ ਕੋਈ ਵੀ ਕੰਮ ਔਖਾ ਨਹੀਂ ਹੁੰਦਾ | ਲੇਕਿਨ ਇਸ ਨੂੰ ਕਰਨ ਲਈ ਸਖ਼ਤ ਮਿਹਨਤ ਦੀ ਲੋੜ ਹੁੰਦੀ ਹੈ | ਇਸ ਮੌਕੇ ਚਾਰਟਿਡ ਅਕਾਉਂਟੈਂਟ (ਸੀ. ਏ.) ਐਸੋਸੀਏਸ਼ਨ ਦੀ ਚੇਅਰਪਰਸਨ ਸੀ. ਏ. ਦੀਕਸ਼ਾ ਅਰੋੜਾ ਨੇ ਦੱਸਿਆ ਕਿ ਅੰਮਿ੍ਤਸਰ 'ਚ ਕੁੱਲ 95 ਵਿਦਿਆਰਥੀਆਂ ਨੇ ਸੀ. ਏ. ਦੀ ਪ੍ਰੀਖਿਆ ਦਿੱਤੀ ਸੀ, ਜਿਨ੍ਹਾਂ 'ਚੋਂ 22 ਵਿਦਿਆਰਥੀ ਪਾਸ ਹੋਏ ਹਨ | ਉਨ੍ਹਾਂ ਨੇ ਸੀ. ਏ. ਨਤੀਜਿਆਂ 'ਚ ਵਧੀਆ ਪ੍ਰਦਰਸ਼ਨ ਕਰਨ ਵਾਲੇ ਸਾਰੇ ਹੀ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ |

ਪਿਛਲੀ ਖ਼ਬਰ ਚੋਰੀ ਦੀਆਂ 2 ਐਕਟਿਵਾ ਸਣੇ 2 ਕਾਬੂ ਅਗਲੀ ਖ਼ਬਰ ਏ.ਡੀ.ਜੀ.ਪੀ. ਰਾਏ ਵਲੋਂ ਸਰਹੱਦੀ ਖੇਤਰ 'ਚ ਲਗਾਏ ਵੱਖ-ਵੱਖ ਨਾਕਿਆਂ ਦੀ ਅਚਨਚੇਤ ਚੈਕਿੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।