21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਸ੍ਰੀ ਰਾਮ ਦਰਬਾਰ ਦੇ ਉਦਘਾਟਨ ਮੌਕੇ ਸੁੰਦਰਕਾਂਡ ਦਾ ਯੱਗ ਕਰਵਾਇਆ <br/>

ਅਜੀਤ ਡੈਸਕ 04-03-2026
ਅੰਮਿ੍ਤਸਰ, 3 ਮਾਰਚ (ਰਾਜੇਸ਼ ਕੁਮਾਰ ਸ਼ਰਮਾ)-ਸ੍ਰੀ ਰਾਮ ਸ਼ਰਣਮ ਆਸ਼ਰਮ ਅੰਮਿ੍ਤਸਰ ਵਲੋਂ ਭਗਤ ਹੰਸਰਾਜ ਮਹਾਰਾਜ ਦੀ ਕਿ੍ਪਾ ਸਦਕਾ ਤਿਲਕ ਰਾਜ ਵਾਲੀਆ ਦੀ ਰਹਿਨੁਮਾਈ ਹੇਠ ਪੰਚਰਤਨ ਸ੍ਰੀ ਕਿ੍ਸ਼ਨ ਮੰਦਰ ਵਿਖੇ ਨਵੇਂ ਬਣੇ ਸ੍ਰੀ ਰਾਮ ਦਰਬਾਰ ਦੇ ਉਦਘਾਟਨ ਮੌਕੇ ਸੁੰਦਰਕਾਂਡ ਦਾ ਯੱਗ ਕਰਵਾਇਆ ਗਿਆ | ਇਸ ਸਮਾਗਮ 'ਚ ਸੈਂਕੜੇ ਸ਼ਰਧਾਲੂਆਂ ਨੇ ਹਿੱਸਾ ਲਿਆ | ਸਮਾਗਮ ਦੀ ਸ਼ੁਰੂਆਤ ਤਿਲਕ ਰਾਜ ਵਾਲੀਆ ਨੇ ਭਗਵਾਨ ਰਾਮ ਦੇ ਸੁਰੀਲੇ ਜਾਪ ਨਾਲ ਰਿਬਨ ਕੱਟ ਕੇ ਕੀਤਾ | ਮੰਦਰ ਦੇ ਪ੍ਰਧਾਨ ਤਰਸੇਮ ਲਾਲ ਰੰਗੀਲਾ ਨੇ ਸਾਰੇ ਰਾਮ ਭਗਤਾਂ ਨੂੰ ਵਧਾਈ ਦਿੱਤੀ | ਸੁਰੇਂਦਰ ਅਰੋੜਾ ਨੇ ਇਸ ਮੌਕੇ 31 ਘੰਟਿਆਂ ਦਾ ਜਾਪ ਯੱਗ ਕਰਵਾਇਆ | ਸਮਾਗਮ 'ਚ ਹਿਨਾ, ਸੀਮਾ ਅਤੇ ਮਾਨਵ ਨੇ ਰਾਮਾਇਣ ਦੇ ਦੋਹੇ ਗਾਇਨ ਕਰਕੇ ਸ਼ਰਧਾਲੂਆਂ ਨੂੰ ਨਿਹਾਲ ਕੀਤਾ | ਇਸ ਮੌਕੇ ਪ੍ਰਧਾਨ ਰਾਜਕੁਮਾਰ ਗੁਪਤਾ, ਸੰਯੁਕਤ ਸਕੱਤਰ ਭੂਪੇਂਦਰ ਪਾਲ, ਕੈਸ਼ੀਅਰ ਯਸ਼ਪਾਲ ਸ਼ਰਮਾ, ਮੈਂਬਰ ਨਰੇਸ਼ ਕੁਮਾਰ, ਬਬਲਾ, ਇੰਚਾਰਜ ਦੀਨਾਨਾਥ ਦੇਵਗਨ, ਰਾਜੀਵ ਸ਼ਰਮਾ, ਸੁਭਾਸ਼ ਖੰਨਾ, ਚਰਨਜੀਤ ਬਹਿਲ, ਸੁਨੀਲ ਗੁਪਤਾ, ਸੰਜੇ ਮਲਿਕ ਅਤੇ ਮਹੇਸ਼ ਗਰੋਵਰ ਸਮੇਤ ਵੱਡੀ ਗਿਣਤੀ 'ਚ ਸ਼ਰਧਾਲੂ ਹਾਜ਼ਰ ਸਨ |

ਪਿਛਲੀ ਖ਼ਬਰ ਯਾਦਵਿੰਦਰਾ ਪਬਲਿਕ ਹਾਈ ਸਕੂਲ ਸੁਲਤਾਨਵਿੰਡ ਦੇ ਵਿਦਿਆਰਥੀਆਂ ਨੂੰ ਦਿੱਤੀ ਵਿਦਾਇਗੀ ਪਾਰਟੀ <br/> ਅਗਲੀ ਖ਼ਬਰ ਸੈਨੇਟਰੀ ਸਟਾਫ਼ ਦੀਆਂ ਮੰਗਾਂ ਸੰਬੰਧੀ ਮੇਅਰ ਨਾਲ ਕੀਤੀ ਬੈਠਕ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।