07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਚੇਤਨਪੁਰਾ ਤੋਂ ਜਗਦੇਵ ਕਲਾਂ ਨੂੰ ਜਾਂਦੀ ਸੜਕ ਦੀ ਖਸਤਾ ਹਾਲਤ ਵਿਰੁੱਧ ਨਗਰ ਨਿਵਾਸੀਆਂ ਵਲੋਂ ਨਾਅਰੇਬਾਜ਼ੀ <br/>

ਅਜੀਤ ਡੈਸਕ 04-04-2026
ਚੇਤਨਪੁਰਾ, 3 ਅਪ੍ਰੈਲ (ਮਹਾਂਬੀਰ ਸਿੰਘ ਗਿੱਲ)-ਨਗਰ ਚੇਤਨਪੁਰਾ ਦੇ ਵਸਨੀਕ ਮਨਜੀਤ ਕੌਰ, ਗੁਰਵਿੰਦਰ ਸਿੰਘ ਬਬਲੂ, ਕੁਲਵੰਤ ਸਿੰਘ ਦੋਧੀ, ਸੁਖਦੇਵ ਸਿੰਘ ਸੁੱਖੂ, ਮਾ: ਰਣਜੀਤ ਸਿੰਘ, ਪ੍ਰਭਦੀਪ ਸਿੰਘ, ਆਸ਼ੂ ਸਿੰਘ, ਚਰਨਜੀਤ ਸਿੰਘ, ਕਾ. ਦਲਜੀਤ ਸਿੰਘ, ਬਿੰਦਰ ਸਿੰਘ, ਮਨਦੀਪ ਸਿੰਘ ਟੇਲਰ, ਲਖਵਿੰਦਰ ਸਿੰਘ ਟੀ ਸਟੋਰ, ਰਣਬੀਰ ਸਿੰਘ ਮਿੰਟੂ, ਸੁਖਦੇਵ ਸਿੰਘ ਦੋਧੀ ਆਦਿ ਵਲੋਂ ਜਾਣਕਾਰੀ ਦਿੰਦਿਆਂ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਹੈ ਕਿ ਚੇਤਨਪੁਰਾ ਤੋਂ ਵਾਇਆ ਸੰਤੂ ਨੰਗਲ ਜਗਦੇਵ ਕਲਾਂ ਨੂੰ ਜਾਂਦੀ ਹੋਈ ਸੜਕ ਉੱਪਰ ਡੂੰਘੇ ਖੱਡੇ ਪਏ ਹੋਏ ਹਨ ਜਿਨ੍ਹਾਂ ਵਿਚ ਬਾਰਿਸ਼ ਹੋਣ ਕਾਰਨ ਪਾਣੀ ਭਰ ਗਿਆ ਹੈ ਜੋ ਕਿ ਨਿੱਤ ਦਿਨ ਬਿਮਾਰੀਆਂ ਨੂੰ ਸੱਦਾ ਦੇ ਰਿਹਾ ਹੈ ਇਸ ਸੜਕ ਉੱਪਰ ਉਕਤ ਦੁਕਾਨਦਾਰਾਂ ਅਤੇ ਘਰਾਂ ਦੇ ਵਸਨੀਕਾਂ ਨੂੰ ਬਾਰਿਸ਼ ਦੇ ਪਾਣੀ ਅਤੇ ਘੱਟੇ ਮਿੱਟੀ ਕਾਰਨ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਜ਼ਿਕਰ ਯੋਗ ਹੈ ਕਿ ਇਸ ਸੜਕ 'ਤੇ ਸਰਕਾਰੀ ਪ੍ਰਾਇਮਰੀ ਸਕੂਲ ਵੀ ਹੈ ਤੇ ਸਕੂਲ ਦੇ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਵੀ ਗੰਦੇ ਪਾਣੀ ਵਿਚੋਂ ਲੰਘ ਕੇ ਜਾਣਾ ਪੈਂਦਾ ਹੈ ਉਕਤ ਲੋਕਾਂ ਨੇ ਮੰਗ ਕੀਤੀ ਹੈ ਕਿ ਇਹ ਸੜਕ ਨੂੰ ਤੁਰੰਤ ਬਣਾਇਆ ਜਾਵੇ |

ਪਿਛਲੀ ਖ਼ਬਰ ਜੋਗਾ ਸਿੰਘ ਅਮਰਕੋਟ ਬਣੇ ਕਾਂਗਰਸ ਦੇ ਜ਼ਿਲ੍ਹਾ ਜਨਰਲ ਸਕੱਤਰ <br/> ਅਗਲੀ ਖ਼ਬਰ 'ਆਪ' ਸਰਕਾਰ ਵਲੋਂ ਲੀਜ਼ ਹੋਲਡ ਤੋਂ ਫ੍ਰੀ ਹੋਲਡ ਪਾਲਿਸੀ ਨਾਲ ਉਦਯੋਗਪਤੀਆਂ ਨੂੰ ਵੱਡੀ ਰਾਹਤ-ਬੰਦੇਸ਼ਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।