06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਹਾੜ੍ਹੀ ਸੀਜਨ 2026-27 ਦੌਰਾਨ ਕਣਕ ਦੀ ਸਰਕਾਰੀ ਖ਼ਰੀਦ 1 ਅਪ੍ਰੈਲ ਤੋਂ ਸ਼ੁਰੂ ਹੋ ਚੁੱਕੀ, ਪ੍ਰਬੰਧ ਮੁਕੰਮਲ-ਚੇਅਰਮੈਨ ਕੰਗ <br/>

ਅਜੀਤ ਡੈਸਕ 04-04-2026
ਰਈਆ, 3 ਅਪ੍ਰੈਲ (ਸ਼ਰਨਬੀਰ ਸਿੰਘ ਕੰਗ)-ਚੇਅਰਮੈਨ ਸਰਜੀਤ ਸਿੰਘ ਕੰਗ ਨੇ ਆਪਣੇ ਦਫਤਰ ਮਾਰਕੀਟ ਕਮੇਟੀ ਰਈਆ ਵਿਖੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦਾਣਾ ਮੰਡੀ ਰਈਆ ਵਿਚ ਮਾਰਕੀਟ ਕਮੇਟੀ ਵਲੋਂ ਸਫਾਈ, ਬਿਜਲੀ, ਪਾਣੀ, ਛਾਂ, ਟਾਇਲਟ, ਬਾਥਰੂਮ ਆਦਿ ਦੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ | ਇਸ ਮੌਕੇ ਕੰਗ ਨੇ ਕਿਹਾ ਕਿ ਸਮੂਹ ਆੜ੍ਹਤੀ ਸਾਹਿਬਾਨ ਮਾਰਕੀਟ ਕਮੇਟੀ ਅਤੇ ਸਰਕਾਰ ਦੀਆਂ ਹਦਾਇਤਾਂ ਦੀ ਇੰਨ ਬਿੰਨ ਪਾਲਣਾ ਜ਼ਰੂਰ ਕਰਨ, ਮੰਡੀ ਵਿਚ ਵੱਡਾ ਕੰਡਾ ਕਰਵਾਉਣ ਦੀ ਆਗਿਆ ਨਹੀਂ ਹੈ, ਫ਼ਸਲ ਨੂੰ ਪੱਖਾ ਲਗਾਉਣਾ ਲਾਜ਼ਮੀ ਹੋਵੇਗਾ ਅਤੇ ਆਪਣੇ ਕੰਡੇ ਵੱਟੇ ਚੈੱਕ ਕਰਵਾ ਕੇ ਆਪਣੀਆਂ ਪਰਚੀਆਂ ਮਾਰਕੀਟ ਕਮੇਟੀ ਦਫਤਰ ਸਮੇਂ ਸਿਰ ਪਹੁੰਚਾਉਣ | ਮੰਡੀ ਤੋਂ ਬਾਹਰ ਕੋਈ ਵੀ ਫੜ੍ਹ ਨਹੀਂ ਲਗੇਗਾ ਅਤੇ ਆੜਤੀਆਂ ਦਾ ਪੋਰਟਲ 'ਤੇ ਰਜਿਸਟਰ ਹੋਣਾ ਲਾਜ਼ਮੀ ਹੋਵੇਗਾ ਅਤੇ ਸਾਰੀਆਂ ਹੀ ਜਿਣਸਾਂ ਦੀ ਖ਼ਰੀਦ/ ਵੇਚ ਸਮੇਤ ਪ੍ਰਾਈਵੇਟ ਖਰੀਦ ਲੈਂਡ ਮੈਪਿੰਗ ਪੋਰਟਲ ਰਾਹੀਂ ਹੋਵੇਗੀ | ਕੰਗ ਨੇ ਕਿਹਾ ਕਿ ਇਨ੍ਹਾਂ ਹਦਾਇਤਾਂ ਨੂੰ ਯਕੀਨੀ ਬਣਾਇਆ ਜਾਵੇ ਤਾਂ ਜੋ ਮੰਡੀ ਦੇ ਪ੍ਰਬੰਧ ਸਹੀ ਤਰੀਕੇ ਨਾਲ ਚਲਾਏ ਜਾ ਸਕਣ | ਇਸ ਸਮੇਂ ਦੌਰਾਨ ਮੰਡੀ ਦੇ ਪ੍ਰਬੰਧਾਂ ਅਤੇ ਆੜਤੀਆਂ ਦੇ ਕੰਮਾਂ ਦੀ ਸੀਜ਼ਨ ਦੌਰਾਨ ਬਾਰ-ਬਾਰ ਚੈਕਿੰਗ ਕੀਤੀ ਜਾਵੇਗੀ ਤਾਂ ਜੋ ਕਿਸਾਨਾਂ ਅਤੇ ਏਜੰਸੀਆਂ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਿਲ ਨਾ ਆਵੇ | ਇਸ ਮੌਕੇ ਉਨ੍ਹਾਂ ਨਾਲ ਮੰਡੀ ਪ੍ਰਧਾਨ ਪਿ੍ਤਪਾਲ ਸਿੰਘ ਪੱਡਾ, ਸਰਪ੍ਰਤ ਕੋਮਲ ਸਿੰਘ ਮਾਨ, ਪਿਆਰਾ ਸਿੰਘ ਸੇਖੋਂ, ਰਾਮ ਲੁਬਾਇਆ ਮੀਆਂਵਿੰਡ ਵਾਲੇ, ਗੱਜਣ ਸਿੰਘ, ਪਵਨਪ੍ਰੀਤ ਸਿੰਘ ਮਾਨ ਆਦਿ ਆਗੂ ਹਾਜ਼ਰ ਸਨ |

ਪਿਛਲੀ ਖ਼ਬਰ ਹਲਕਾ ਅਟਾਰੀ ਦਾ ਕਾਂਗਰਸ ਪਾਰਟੀ ਦਾ ਇੰਚਾਰਜ ਨਾ ਲੱਗਣ ਕਾਰਨ ਵਰਕਰ ਮਾਯੂਸ-ਨਿਸ਼ਾਨ ਸੋਹੀ <br/> ਅਗਲੀ ਖ਼ਬਰ ਭਾਜਪਾ ਪੰਜਾਬ ਟਰੇਡ ਯੂਨੀਅਨ ਸੈੱਲ ਵਲੋਂ 'ਜਨ ਜਾਗਿ੍ਤੀ ਯਾਤਰਾ' ਭਲਕੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।