06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਨਸ਼ਾ ਤਸਕਰਾਂ ਖ਼ਿਲਾਫ ਅੰਮਿ੍ਤਸਰ ਜ਼ਿਲ੍ਹਾ ਦਿਹਾਤੀ ਪੁਲਿਸ ਦੀ ਵੱਡੀ ਕਾਰਵਾਈ <br/>

ਪਿੰਡ ਦਾਲਮ ਕਾਲੋਨੀ ਵਿਖੇ ਕਥਿਤ ਨਸ਼ਾ ਤਸਕਰ ਗਗਨਦੀਪ ਸਿੰੰਘ ਤੇ ਮਨਦੀਪ ਸਿੰਘ ਦੇ ਘਰ ਦੀ ਦੀਵਾਰ ਤੋੜਦੀ ਹੋਈ ਸਰਕਾਰੀ ਡਿੱਚ ਮਸ਼ੀਨ ਸਾਹਮਣੇ ਖੜੇ ਡੀ.ਐੱਸ.ਪੀ. ਧਰਮਿੰਦਰ ਕਲਿਆਣ ਅਤੇ ਹੋਰ ਪੁਲਿਸ ਅਧਿਕਾਰੀ | (ਸੱਜੇ) 'ਅਜੀਤ' ਨਾਲ ਗੱਲਬਾਤ ਦੌਰਾਨ ਜ਼ਿਲ੍ਹਾ ਅੰਮਿ੍ਤਸਰ ਦਿਹਾਤੀ ਪੁਲਿਸ ਮੁਖੀ ਸੁਹੇਲ ਕਾਸਿਮ ਮੀਰ ਨਾਲ ਖੜ੍ਹੇ ਬੀ.ਡੀ.ਪੀ.ਓ. ਅਜਨਾਲਾ ਸਿਤਾਰਾ ਸਿੰਘ ਅਤੇ ਹੋਰ | <br/> 04-04-2026
ਹਰਸਾ ਛੀਨਾ, 3 ਅਪ੍ਰੈਲ (ਕੜਿਆਲ)-ਥਾਣਾ ਰਾਜਾਸਾਂਸੀ ਤਹਿਤ ਪੈਂਦੀ ਪੁਲਿਸ ਚੌਕੀ ਕੁਕੜਾਂਵਾਲਾ ਦੇ ਖੇਤਰ ਅੱਡਾ ਦਾਲਮ ਕਾਲੋਨੀ ਵਿਖੇ ਅੱਜ ਜ਼ਿਲ੍ਹ੍ਹਾ ਪੁਲਿਸ ਅੰਮਿ੍ਤਸਰ ਦਿਹਾਤੀ ਵਲੋਂ ਵੱਡੀ ਕਾਰਵਾਈ ਅਮਲ 'ਚ ਲਿਆਉਂਦਿਆਂ ਕਥਿਤ ਤੌਰ 'ਤੇ ਦੋ ਸਕੇ ਭਰਾਵਾਂ ਦੇ ਨਸ਼ਾ ਤਸਕਰੀ ਵਿਚ ਸ਼ਾਮਿਲ ਹੋਣ 'ਤੇ ਪੀਲੇ ਪੰਜੇ ਦਾ ਇਸਤੇਮਾਲ ਕਰਦਿਆਂ ਨਸ਼ਾ ਤਸਕਰ ਭਰਾਵਾਂ ਦੇ ਘਰ ਨੂੰ ਤੋੜਿਆ ਗਿਆ | ਇਸ ਸੰਬੰਧੀ ਵਿਸ਼ੇਸ਼ ਤੌਰ 'ਤੇ ਪੁੱਜੇ ਪੁਲਿਸ ਜ਼ਿਲ੍ਹਾ ਅੰਮਿ੍ਤਸਰ ਦਿਹਾਤੀ ਦੇ ਐੱਸ.ਐੱਸ.ਪੀ. ਸੁਹੇਲ ਕਾਸਿਮ ਮੀਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੁਲਿਸ ਥਾਣਾ ਰਾਜਾਸਾਂਸੀ ਤਹਿਤ ਪੈਂਦੇ ਖੇਤਰ ਪਿੰਡ ਦਾਲਮ ਕਾਲੋਨੀ ਵਾਸੀ ਮਨਦੀਪ ਸਿੰਘ ਉਰਫ ਕਾਲੂ ਪੱੁਤਰ ਮਲੂਕ ਸਿੰਘ ਅਤੇ ਗਗਨਦੀਪ ਸਿੰਘ ਪੱੁਤਰ ਮਲੂਕ ਸਿੰਘ (ਦੋਵੇਂ ਸਕੇ ਭਰਾ) ਪਿਛਲੇ ਸਮੇਂ ਤੋਂ ਨਸ਼ਾ ਵਿਰੇਤਾ ਵਜੋਂ ਕੰਮ ਕਰ ਰਹੇ ਸਨ ਜਿਨ੍ਹਾਂ ਖ਼ਿਲਾਫ਼ ਪੁਲਿਸ ਥਾਣਾ ਰਾਜਾਸਾਂਸੀ ਵਿਖੇ ਮਨਦੀਪ ਸਿੰਘ ਉਰਫ ਕਾਲੂ ਖ਼ਿਲਾਫ਼ ਵੱਖ-ਵੱਖ ਸਮੇਂ ਕਈ ਮੁਕੱਦਮੇ ਦਰਜ ਹਨ ਅਤੇ ਦੋਵੇਂ ਕਥਿਤ ਦੋਸ਼ੀ ਫਰਾਰ ਹਨ | ਜ਼ਿਲ੍ਹਾ ਪੁਲਿਸ ਮੁਖੀ ਸ੍ਰੀ ਮੀਰ ਨੇ ਦੱਸਿਆ ਕਿ ਦੋਵਾਂ ਨਸ਼ਾ ਤਸਕਰ ਭਰਾਵਾਂ ਵਲੋਂ ਨਸ਼ੇ ਦੀ ਕਮਾਈ ਨਾਲ ਪਿੰਡ ਦਾਲਮ ਕਾਲੋਨੀ ਵਿਖੇ ਪੰਚਾਇਤੀ ਜ਼ਮੀਨ 'ਤੇ ਆਪਣੇ ਮਕਾਨ ਦੀ ਨਾਜਾਇਜ਼ ਉਸਾਰੀ ਕੀਤੀ ਗਈ ਹੈ ਜਿਸ ਖ਼ਿਲਾਫ਼ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਵਲੋਂ ਜ਼ਮੀਨ ਨੂੰ ਕਬਜ਼ਾ ਮੁਕਤ ਕਰਨ ਲਈ ਲਿਖਿਆ ਗਿਆ ਸੀ ਅੱਜ ਭਾਰੀ ਪੁਲਿਸ ਸੁਰੱਖਿਆ ਹੇਠ ਕਬਜ਼ਾ ਕੀਤੀ ਜ਼ਮੀਨ ਉਪਰ ਕੀਤੀ ਨਾਜਾਇਜ਼ ਉਸਾਰੀ ਨੂੰ ਤੋੜਕੇ ਕਬਜ਼ਾ ਮੁਕਤ ਕਰਵਾਇਆ ਗਿਆ ਹੈ | ਇਸ ਸਮੇਂ ਸਿਤਾਰਾ ਸਿੰਘ ਵਿਰਕ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਅਜਨਾਲਾ, ਧਰਮਿੰਦਰ ਕਲਿਆਣ ਡੀ.ਐੱਸ.ਪੀ. ਰਾਜਾਸਾਂਸੀ, ਸੁਖਸਿਮਰਪ੍ਰੀਤ ਕੌਰ ਥਾਣਾ ਮੁਖੀ ਰਾਜਾਸਾਂਸੀ, ਏ.ਐੱਸ.ਆਈ. ਕੁਲਬੀਰ ਸਿੰਘ ਮਟੀਆ ਚੌਕੀ ਇੰਚਾਰਜ ਕੁਕੜਾਂਵਾਲਾ, ਏ.ਐੱਸ.ਆਈ. ਦਿਲਬਾਗ ਸਿੰਘ ਥਾਣਾ ਰਾਜਾਸਾਂਸੀ, ਇੰਸ. ਸਮਸ਼ੇਰ ਸਿੰਘ ਸਮੇਤ ਵੱਡੀ ਗਿਣਤੀ ਵਿਚ ਪੁਲਿਸ ਪ੍ਰਸ਼ਾਸਨ ਅਤੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀ ਹਾਜ਼ਰ ਸਨ |
ਮੇਰੇ ਭਤੀਜਿਆਂ ਦਾ ਕਿਸੇ ਵੀ ਤਰ੍ਹਾਂ ਨਸ਼ਾ ਤਸਕਰੀ ਵਿਚ ਹੱਥ ਨਹੀਂ-ਸਰੂਪ ਸਿੰਘ
ਇਸ ਮੌਕੇ 'ਅਜੀਤ' ਨਾਲ ਗੱਲਬਾਤ ਕਰਦਿਆਂ ਕਥਿਤ ਤੌਰ 'ਤੇ ਨਸ਼ਾ ਤਸਕਰ ਵਜੋਂ ਨਾਮਜਦ ਕੀਤੇ ਮਨਦੀਪ ਸਿੰਘ ਉਰਫ ਕਾਲੂ ਅਤੇ ਗਗਨਦੀਪ ਸਿੰਘ ਦੇ ਤਾਇਆ ਸਰੂਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਭਰਾ ਮਲੂਕ ਸਿੰਘ ਦੀ ਮੌਤ ਹੋ ਗਈ ਹੈ | ਉਹ ਪਿੰਡ ਦਾਲਮ ਦੇ ਕਾਂਗਰਸੀ ਮੈਂਬਰ ਪੰਚਾਇਤ ਰਹੇ ਹਨ ਅਤੇ ਅੱਜ ਉਨ੍ਹਾਂ ਨੂੰ ਸਿਆਸੀ ਬਦਲਾਖੋਰੀ ਤਹਿਤ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਜਦਕਿ ਉਨ੍ਹਾਂ ਦੇ ਭਤੀਜਿਆਂ ਦਾ ਕਿਸੇ ਵੀ ਤਰ੍ਹਾਂ ਨਸ਼ਾ ਤਸਕਰੀ ਵਿਚ ਹੱਥ ਨਹੀਂ | ਉਨ੍ਹਾਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਤੋਂ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ |

ਪਿਛਲੀ ਖ਼ਬਰ ਦੁੱਧ ਉਤਪਾਦਕ ਪਸ਼ੂ ਪਾਲਕ ਕਿਸਾਨਾਂ ਦੀ ਆਮਦਨ ਵਧਾਉਣ ਵੱਲ ਮਾਨ ਸਰਕਾਰ ਦਾ ਵੱਡਾ ਕਦਮ-ਬਰਾੜ ਅਗਲੀ ਖ਼ਬਰ ਥਾਣਾ ਤਰਸਿੱਕਾ ਦੀ ਪੁਲਿਸ ਨੇ 3 ਲੱਖ 88 ਹਜ਼ਾਰ ਦੀ ਠੱਗੀ ਮਾਰਨ ਵਾਲੇ ਟਰੈਵਲ ਏਜੰਟ ਨੂੰ ਕੀਤਾ ਗਿ੍ਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।