04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਪਬਲਿਕ ਸਕੂਲ ਬੁਤਾਲਾ ਦਾ 8ਵੀਂ ਦਾ ਸ਼ਾਨਦਾਰ

ਅਜੀਤ ਡੈਸਕ 13-04-2026
ਬਾਬਾ ਬਕਾਲਾ ਸਾਹਿਬ, 12 ਅਪ੍ਰੈਲ (ਸ਼ੇਲਿੰਦਰਜੀਤ ਸਿੰਘ ਰਾਜਨ)-ਪੰਜਾਬ ਸਕੂਲ ਸਿਖਿਆ ਬੋਰਡ ਵੱਲੋਂ ਐਲਾਨੇ ਗਏ 8ਵੀਂ ਜਮਾਤ ਦੇ ਨਤੀਜੇ 'ਚ ਇਲਾਕੇ ਦੀ ਨਾਮਵਰ ਵਿਦਿਅਕ ਸੰਸਥਾ ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਪਬਲਿਕ ਸਕੂਲ, ਬੁਤਾਲਾ ਦਾ ਨਤੀਜਾ ਹਰ ਸਾਲ ਵਾਗ ਐਤਕੀਂ ਵੀ 100% ਰਿਹਾ ਹੈ | ਪ੍ਰਭਜੋਤ ਕੌਰ ਨੇ 98.50%, ਅਵਕੀਰਤ ਕੌਰ ਨੇ 97.50%, ਅਵਨੀਤ ਕੌਰ ਨੇ 97.33% ਅੰਕ ਹਾਂਸਲ ਕਰਕੇ ਪੰਜਾਬ ਭਰ 'ਚੋਂ ਕ੍ਰਮਵਾਰ 9ਵਾਂ, 15ਵਾਂ ਅਤੇ 16ਵਾਂ ਸਥਾਨ ਹਾਸਲ ਕੀਤਾ ਹੈ ਅਤੇ ਜ਼ਿਲ੍ਹੇ 'ਚੋਂ ਕ੍ਰਮਵਾਰ 6ਵਾਂ, 11ਵਾਂ ਅਤੇ 12ਵਾਂ ਸਥਾਨ ਹਾਂਸਲ ਕੀਤਾ ਹੈ | ਸਕੂਲ ਦੇ ਕੁਲ 93 ਵਿਦਿਆਰਥੀਆ ਨੇ ਅੱਠਵੀਂ ਦੀ ਬੋਰਡ ਪ੍ਰੀਖਿਆ ਦਿੱਤੀ | ਜਿਨ੍ਹਾਂ ਵਿੱਚੋਂ 8 ਵਿਦਿਆਰਥੀਆਂ ਨੇ 95% ਤੋਂ ਵੱਧ, 10 ਵਿਦਿਆਰਥੀਆਂ ਨੇ 90% ਤੋਂ ਉਪਰ, 34 ਵਿਦਿਆਰਥੀਆਂ ਨੇ 80% ਤੋਂ ਉੱਪਰ ਅਤੇ ਬਾਕੀ 41 ਵਿਦਿਆਰਥੀਆਂ ਨੇ 75% ਤੋਂ ਉੱਪਰ ਅੰਕ ਹਾਂਸਿਲ ਕਰਕੇ ਪੰਜਾਬ ਭਰ ਵਿਚ ਸਕੂਲ ਦਾ ਨਾਂ ਰੌਸ਼ਨ ਕੀਤਾ ਹੈ |

ਪਿਛਲੀ ਖ਼ਬਰ ਗੁਰੂ ਨਾਨਕ ਪਬਲਿਕ ਹਾਈ ਸਕੂਲ ਮਹਿਤਾ ਦਾ ਨਤੀਜਾ ਸ਼ਾਨਦਾਰ ਅਗਲੀ ਖ਼ਬਰ ਹੋਲੀ ਸਿਟੀ ਕਾਲੋਨੀ 'ਚ ਸਾਲਾਨਾ ਅੰਮਿ੍ਤ ਬਾਣੀ ਸਤਿਸੰਗ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।