04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਪਬਲਿਕ ਸੀਨੀ: ਸੈਕੰ: ਸਕੂਲ ਰਈਆ ਦਾ ਦਸਵੀਂ ਦਾ ਸ਼ਾਨਦਾਰ ਨਤੀਜਾ <br/>

ਅਜੀਤ ਡੈਸਕ 18-04-2026
ਰਈਆ, 17 ਅਪ੍ਰੈਲ (ਸ਼ਰਨਬੀਰ ਸਿੰਘ ਕੰਗ)-ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਰਈਆ ਦੇ 2025-2026 ਦੇ ਸੀ.ਬੀ.ਐੱਸ.ਈ. ਵਲੋਂ ਐਲਾਨੇ ਗਏ ਦਸਵੀਂ ਦੇ ਨਤੀਜਿਆਂ 'ਚ ਬੱਚਿਆਂ ਨੇ ਇੱਕ ਵਾਰ ਫਿਰ ਸਫ਼ਲਤਾ ਦੇ ਝੰਡੇ ਗੱਡੇ ਹਨ | ਸਕੂਲ ਦੀ ਦਸਵੀਂ ਕਲਾਸ ਦੇ ਇਸ ਵਾਰ 213 ਵਿਦਿਆਰਥੀਆਂ ਨੇ ਇਮਤਿਹਾਨ ਦਿੱਤਾ, ਜਿਨ੍ਹਾਂ 'ਚ ਸ਼ੁਭਨੀਤ ਕੌਰ 94.8%, ਹਰਮਨਪ੍ਰੀਤ ਸਿੰਘ ਬੱਲ 94.2%, ਜਪਜੀਤ ਕੌਰ 93.6% ਕ੍ਰਮਵਾਰ ਪਹਿਲੇ, ਦੂਜੇ, ਤੀਜੇ ਸਥਾਨ ਹਾਸਿਲ ਕੀਤੇ ਅਤੇ ਦਸਵੀਂ ਜਮਾਤ ਦਾ ਨਤੀਜਾ 100% ਰਿਹਾ ਹੈ | ਸਕੂਲ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਕੰਵਰਦੀਪ ਸਿੰਘ ਸੇਖੋਂ ਅਤੇ ਟਰੱਸਟ ਦੇ ਪ੍ਰਧਾਨ ਸਤਨਾਮ ਕੌਰ ਸੇਖੋਂ, ਸਮੂਹ ਕਮੇਟੀ ਮੈਂਬਰ ਸਾਹਿਬਾਨ ਅਤੇ ਪਿ੍ੰਸੀਪਲ ਮੈਡਮ ਅਮਨਦੀਪ ਕੌਰ ਮਾਨ ਵਲੋਂ ਬੱਚਿਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਇਹ ਉਪਲੱਭਧੀ ਹਾਸਲ ਕਰਨ ਤੇ ਮੁਬਾਰਕਬਾਦ ਦਿੱਤੀ ਗਈ | ਪਿ੍ੰਸੀਪਲ ਮੈਡਮ ਅਮਨਦੀਪ ਕੌਰ ਮਾਨ ਵਲੋਂ ਕਿਹਾ ਗਿਆ ਕਿ ਚੰਗੇ ਨਤੀਜਿਆਂ ਦਾ ਸਿਹਰਾ ਮੈਨੇਜਮੈਂਟ ਕਮੇਟੀ ਦੀ ਯੋਗ ਅਗਵਾਈ, ਬੱਚਿਆਂ ਤੇ ਅਧਿਆਪਕਾਂ ਦੀ ਅਣਥੱਕ ਮਿਹਨਤ ਸਿਰ ਬੱਝਦਾ ਹੈ |

ਪਿਛਲੀ ਖ਼ਬਰ ਏਕਲ ਗੱਡਾ ਵਿਖੇ ਧਾਰਮਿਕ ਸਮਾਗਮ ਕਰਵਾਇਆ <br/> ਅਗਲੀ ਖ਼ਬਰ ਠੰਢੇ ਬਸਤੇ 'ਚ ਹੈ ਪਵਿੱਤਰ ਸ਼ਹਿਰ ਦੇ ਹਿੱਸੇ 'ਚੋਂ ਮੀਟ, ਤੰਬਾਕੂ ਦੀਆਂ ਦੁਕਾਨਾਂ ਨੂੰ ਬਾਹਰ ਕੱਢਣ ਦਾ ਅਮਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।