17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-04-2026

ਏਕਨੂਰ ਸੇਵਾ ਟਰੱਸਟ ਦੀ 174ਵੀਂ ਬੱਸ ਯਾਤਰਾ ਮੰਦਰ ਮਾਤਾ ਚਿੰਤਪੁਰਨੀ, ਮੰਦਰ ਸ਼ਿਵਬਾੜੀ ਲਈ ਹੋਈ ਰਵਾਨਾ <br/>

ਅਜੀਤ ਡੈਸਕ 30-04-2026
ਅੰਮਿ੍ਤਸਰ, 29 ਅਪ੍ਰੈਲ (ਰਾਜੇਸ਼ ਕੁਮਾਰ ਸ਼ਰਮਾ)-ਰਾਸ਼ਟਰੀ ਨੌਜਵਾਨ ਸੋਸ਼ਲ ਐਂਡ ਸਪੋਰਟਸ ਸੁਸਾਇਟੀ ਦੇ ਧਾਰਮਿਕ ਯੂਨਿਟ ਏਕਨੂਰ ਸੇਵਾ ਟਰੱਸਟ ਵਲੋਂ 174ਵੀਂ ਮਾਸਿਕ ਬੱਸ ਯਾਤਰਾ ਦੇ ਤਹਿਤ ਭਗਤਾਂ ਨੂੰ ਮੰਦਰ ਮਾਤਾ ਚਿੰਤਪੁਰਨੀ ਅਤੇ ਮੰਦਰ ਸ਼ਿਵਬਾੜੀ (ਹਿਮਾਚਲ ਪ੍ਰਦੇਸ਼) ਦੇ ਦਰਸ਼ਨ ਕਰਵਾਏ ਗਏ | ਮਜੀਠਾ ਰੋਡ ਤੋਂ ਬੱਸ ਯਾਤਰਾ ਨੂੰ ਭਾਜਪਾ ਜ਼ਿਲ੍ਹਾ ਸ਼ਹਿਰੀ ਦੇ ਮੀਤ ਪ੍ਰਧਾਨ ਅਤੇ ਵਾਰਡ ਇੰਚਾਰਜ ਸੋਨੀਆ ਚੌਹਾਨ ਵਲੋਂ ਜੈਕਾਰਿਆਂ ਦੀ ਗੂੰਜ ਵਿਚ ਬੱਸ ਨੂੰ ਰਵਾਨਾ ਕੀਤਾ ਗਿਆ | ਸੋਨੀਆ ਚੌਹਾਨ ਨੇ ਕਿਹਾ ਕਿ ਸੰਸਥਾ ਵਲੋਂ ਪਿਛਲੇ ਕਰੀਬ ਤਿੰਨ ਦਰਸ਼ਕਾਂ ਤੋਂ ਸਮਾਜ ਨੂੰ ਸੈਂਕੜੇ ਸਮਾਜਿਕ ਪ੍ਰੋਗਰਾਮ ਸਮਰਪਿਤ ਕੀਤੇ ਜਾ ਚੁੱਕੇ ਹਨ | ਸੰਸਥਾ ਦੇ ਅਹੁਦੇਦਾਰ ਲਵਲੀਨ ਵੜੈਚ ਨੇ ਮੁੱਖ ਮਹਿਮਾਨ ਨੂੰ ਸਿਰੋਪਾਓ ਅਤੇ ਧਾਰਮਿਕ ਤਸਵੀਰ ਭੇਟ ਕਰਕੇ ਸਨਮਾਨਿਤ ਕੀਤਾ ਗਿਆ | ਯਾਤਰਾ ਦੇ ਦੌਰਾਨ ਧਾਰਮਿਕ ਜਾਗਰਨ ਗਾਇਕ ਸੰਨੀ ਗਿੱਲ, ਜਗਜੀਤ ਪੰਮਾ, ਲਵਲੀਨ ਵੜੈਚ, ਆਸ਼ਾ ਰਾਣੀ, ਪ੍ਰੋਮਿਲਾ ਸ਼ਰਮਾ, ਕਨਿਕਾ, ਰੰਜਨ ਸ਼ਰਮਾ ਵਲੋਂ ਵੱਖ-ਵੱਖ ਧਾਰਮਿਕ ਭਜਨ ਗਾਇਨ ਕਰਦਿਆਂ ਭਗਤਾਂ ਨੂੰ ਪ੍ਰਭੂ ਚਰਨਾਂ ਦੇ ਨਾਲ ਜੋੜਿਆ ਗਿਆ | ਪ੍ਰਧਾਨ ਅਰਵਿੰਦਰ ਵੜੈਚ ਨੇ ਕਿਹਾ ਕਿ ਪਿਛਲੇ 32 ਸਾਲਾਂ ਤੋਂ ਧਾਰਮਿਕ ਸਮਾਜ ਨਾਲ ਸਮਰਪਿਤ ਸੇਵਾਵਾਂ, ਮੈਡੀਕਲ ਕੈਂਪ, ਸਲਾਈ ਕਢਾਈ-ਬਿਊਟੀ ਪਾਰਲਰ ਸੈਂਟਰ, ਖੇਡ ਟੂਰਨਾਮੈਂਟ, ਖੂਨਦਾਨ ਕੈਂਪ ਆਦਿ ਸਮੇਤ ਕਰੀਬ 600 ਵੱਖ-ਵੱਖ ਪ੍ਰੋਗਰਾਮ ਕਰਵਾਏ ਜਾ ਚੁੱਕੇ ਹਨ |

ਪਿਛਲੀ ਖ਼ਬਰ 28 ਮਹੀਨੇ ਤੋਂ ਚੱਲ ਰਹੇ ਰੀਗੋ ਪੁਲ ਦੇ ਨਿਰਮਾਣ ਕਾਰਜ ਨੂੰ ਜਲਦੀ ਕੀਤਾ ਜਾਵੇ ਮੁਕੰਮਲ: ਵਪਾਰ ਮੰਡਲ <br/> ਅਗਲੀ ਖ਼ਬਰ ਨਵੀਆਂ ਵਿਕਸਿਤ ਹੋ ਰਹੀਆਂ ਅਣ-ਅਧਿਕਾਰਿਤ ਕਾਲੋਨੀਆਂ 'ਤੇ ਚੱਲਿਆ 'ਪੁੱਡਾ' ਦਾ 'ਪੀਲਾ ਪੰਜਾ' <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।